best platform for news and views

ਹਾਕੀ ਨੂੰ ਪ੍ਰਫੁਲਿਤ ਕਰਨ ਲਈ ਹਾਕੀ ਪ੍ਰੇਮੀਆਂ ਵੱਲੋਂ ਹੰਭਲਾ 

Please Click here for Share This News

ਮਾਛੀਵਾੜਾ ਸਾਹਿਬ, 31 ਮਈ (ਹਰਪ੍ਰੀਤ ਸਿੰਘ ਕੈਲੇ) – ਹਾਕੀ ਨੂੰ ਪ੍ਰਫੁਲਿਤ ਕਰਨ ਲਈ ਮਾਛੀਵਾੜਾ ਸਾਹਿਬ ਦੇ ਹਾਕੀ ਪ੍ਰੇਮੀਆਂ ਵੱਲੋਂ ਅੱਜ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਹਾਕੀਆਂ ਤੇ ਗੇਂਦਾਂ ਭੇਂਟ ਕੀਤੀਆਂ ਤਾਂ ਜੋ ਵਿਦਿਆਰਥੀਆਂ ਨੂੰ ਹਾਕੀ ਖੇਡਣ ਲਈ ਹੁਲਾਰਾ ਮਿਲ ਸਕੇ।
ਵਿਦਿਆਰਥੀਆਂ ਨੂੰ ਹਾਕੀਆਂ ਭੇਂਟ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਕੋਚ ਸੂਬੇਦਾਰ ਗਿਆਨ ਸਿਘ, ਥਾਣੇਦਾਰ ਗੁਰਨਾਮ ਸਿੰਘ, ਨੰਬਰਦਾਰ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਾਕੀ ਇੱਕ ਅਜਿਹੀ ਖੇਡ ਹੈ ਜਿਸਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ ਪਰ ਸਮੇਂ ਦੀਆਂ ਸਰਕਾਰਾਂ ਦੀ ਹਾਕੀ ਪ੍ਰਤੀ ਬੇਰੁਖੀ ਕਾਰਨ ਇਹ ਖੇਡ ਪੱਛੜ ਕੇ ਰਹਿ ਗਈ ਤੇ ਚੰਗੀਆਂ ਸਹੂਲਤਾਂ ਨਾ ਮਿਲਣ ਕਾਰਨ ਨੌਜਵਾਨ ਹਾਕੀ ਪ੍ਰਤੀ ਆਪਣੀ ਰੁਚੀ ਵੀ ਨਹੀਂ ਦਿਖਾ ਰਹੇ ਹਨ। ਹਾਕੀ ਲਈ ਵਿਸ਼ਵ ਪੱਧਰ ਦਾ ਮੈਦਾਨ, ਚੰਗੇ ਕੋਚ, ਵਧੀਆ ਹਾਕੀਆਂ ਤੇ ਗੇਂਦਾ ਆਦਿ ਦਾ ਨਾ ਹੋਣਾ ਵੀ ਇਸਦੇ ਪਤਨ ਦਾ ਕਾਰਨ ਬਣਦਾ ਜਾ ਰਿਹਾ ਹੈ ਜਿਸਨੂੰ ਦੇਖਦਿਆਂ ਇਲਾਕੇ ਦੇ ਹਾਕੀ ਪ੍ਰੇਮੀਆਂ ਨੇ ਇਕੱਠੇ ਹੋ ਕੇ ਸਰਕਾਰੀ ਸਕੂਲ ਦੇ ਲੜਕਿਆਂ ਨੂੰ ਹਾਕੀ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਇਹ ਹਾਕੀਆਂ ਤੇ ਗੇਂਦਾਂ ਭੇਂਟ ਕੀਤੀਆਂ ਹਨ ਤੇ ਜਲਦ ਹੀ ਹੋਰ ਵੀ ਸਮਾਨ ਉਪਲੱਬਧ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਮਿਤੀ 1 ਜੂਨ ਤੋਂ ਹੀ ਹਾਕੀ ਦੀ ਪ੍ਰੈਕਟਿਸ ਸਰਕਾਰੀ ਸਕੂਲ ਲੜਕੇ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਤੇ ਵਿਦਿਆਰਥੀਆਂ ਨੂੰ ਵਧੀਆ ਹੁਨਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇੱਥੋਂ ਦੇ ਵਿਦਿਆਰਥੀ ਅੰਤਰਰਾਸ਼ਰੀ ਪੱਧਰ ਤੇ ਜਾ ਕੇ ਆਪਣਾ ਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਸਕੂਲ ਪ੍ਰਿੰਸੀਪਲ ਲਖਵੀਰ ਸਿੰਘ ਵਿਦਿਆਰਥੀਆਂ ਨੂੰ ਹਾਕੀਆਂ ਦੇਣ ਤੇ ਹਾਕੀ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਆਪਣੇ ਵੱਲੋਂ ਵਿਦਿਆਰਥੀਆਂ ਨੂੰ ਸਹੂਲਤ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਸਲਰ ਪ੍ਰੇਮ ਚੰਦ, ਸੁਖਵਿੰਦਰ ਸਿੰਘ ਗਿੱਲ, ਸੁਭਾਸ਼ ਨਾਗਪਾਲ, ਬਲਵੀਰ ਸਿੰਘ ਮਾਨ, ਦੇਸ ਰਾਜ ਸਿੰਘ ਰਹੀਮਾਂਬਾਦ,  ਪਰਮਿੰਦਰ ਸਿੰਘ ਗਿੱਲ (ਹੈਪੀ), ਕਾ. ਜਗਦੀਸ਼ ਰਾਏ ਬੌਬੀ, ਕਰਮਜੀਤ ਸਿੰਘ ਲੋਪੋਂ, ਸੁਖਦੇਵ ਸਿੰਘ, ਸਾਬਕਾ ਥਾਣੇਦਾਰ ਗੁਰਚਰਨ ਸਿੰਘ, ਅਵਤਾਰ ਸਿੰਘ ਮਾਨ, ਲਵਦੀਪ ਸਿੰਘ ਲਵੀ, ਜਗੀਰ ਸਿੰਘ, ਬਲਵਿੰਦਰ ਸਿੰਘ ਤੱਖੀ, ਬੂਟਾ ਸਿੰਘ, ਇੰਦਰਜੀਤ ਸਿੰਘ, ਜੀਤ ਸਿੰਘ, ਜਗਦੇਵ ਸਿੰਘ, ਲੈਕਚਰਾਰ ਭੋਲੇਕੇ ਤੇ ਕੁਲਦੀਪ ਸਿੰਘ ਆਦਿ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *