best platform for news and views

ਹਾਕੀ ਚੰਡੀਗੜ ਨੇ ਕੌਮਾਂਤਰੀ ਓਲੰਪਿਕ ਦਿਵਸ ਮਨਾਇਆ

Please Click here for Share This News

ਚੰਡੀਗੜ, 23 ਜੂਨ:

ਕੈਬਨਿਟ ਮੰਤਰੀ ਓ.ਪੀ ਸੋਨੀ ਕਿਹਾ ਕਿ ਮਨੁੱਖੀ ਇਤਿਹਾਸ ਵਿੱਚ ਓਲੰਪਿਕ ਖੇਡਾਂ ਨੇ ਆਲਮੀ ਸ਼ਾਂਤੀ ਤੇ ਸਦਭਾਵਨਾ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸ੍ਰੀ ਸੋਨੀ 23 ਜੂਨ,1894 ਨੂੰ ਸ਼ੁਰੂ ਹੋਈਆਂ ‘ਮਾਡਰਨ ਓਲੰਪਿਕ ਗੇਮਜ਼’ ਦੀ ਯਾਦ ਵਿੱਚ ਕਰਵਾਏ ਗਏ ਸਮਾਰੋਹ ਦੇ ਉਦਘਾਟਨ ਤੋਂ ਬਾਅਦ ਸੈਕਟਰ -42 ਦੇ ਹਾਕੀ ਸਟੇਡੀਅਮ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸ੍ਰੀ ਸੋਨੀ ਨੇ ਸਾਰੇ ਖੇਡ ਪ੍ਰੇਮੀਆਂ ਤੇ ਪ੍ਰੋਮੋਟਰਾਂ ਨੂੰ ਵਧਾਈ ਦਿੱਤੀ। ਉਨਾਂ ਨੇ ਹਾਕੀ ਚੰਡੀਗੜ ਨੂੰ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਦੌਰਾਨ ਬੋਲਦਿਆਂ ਡਾ. ਚੰਦਰ ਸ਼ੇਖਰ, ਸਾਬਕਾ ਡੀ.ਜੀ.ਪੀ ,ਪੰਜਾਬ ਤੇ ਪ੍ਰਧਾਨ , ਹਾਕੀ ਚੰਡੀਗੜ ਨੇ ਦੱਸਿਆ ਕਿ ਹਜ਼ਾਰਾਂ ਨੌਜਵਾਨਾਂ ਤੇ ਬਜ਼ੁਰਗਾਂ ਨੇ ਖੇਡ ਈਵੈਂਟਾਂ, ਪ੍ਰਦਰਸ਼ਨੀਆਂ, ਸੰਗੀਤ ਤੇ ਵਿੱਦਿਅਕ ਸੈਮੀਨਾਰਾਂ ਵਿੱਚ ਵੱਧ-ਚੜ ਕੇ ਹਿੱਸਾ ਲਿਆ। ਵਿਸ਼ਵ ਭਰ ਵਿੱਚ ਓਲੰਪਿਕ ਦਿਵਸ ਸਬੰਧੀ ਜ਼ਿਆਦਾਤਰ ਗਤੀਵਿਧੀਆਂ ਦਾ ਸੰਚਾਲਨ ਕੌਮੀ ਓਲੰਪਿਕ ਕਮੇਟੀਆਂ ਵੱਲੋਂ ਹੀ ਕੀਤਾ ਜਾਂਦਾ ਹੈ। ਇਸ ਦਾ ਮੁੱਖ ਟੀਚਾ ਖੇਡਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ ਨਾ ਕਿ ਉਮਰ, ਲਿੰਗ ਜਾਂ ਜਿਸਮਾਨੀ ਯੋਗਤਾ ਵੱਲ ਧਿਆਨ ਦੇਣਾ ਤਾਂ ਜੋ ਵੱਧ ਤੋਂ ਵੱਧ ਲੋਕ ਖੇਡਾਂ ਪ੍ਰਤੀ ਸਰਗਰਮ ਤੇ ਸੁਚੇਤ ਹੋ ਸਕਣ।
ਇਸ ਦੌਰਾਨ ਦੋ ਹਾਕੀ ਪ੍ਰਦਰਸ਼ਨੀ ਮੈਚ ਵੀ ਖੇਡੇ ਗਏ। ਪਹਿਲਾ ਮੈਚ ਕੁੜੀਆਂ ਵਿੱਚ  ਪੰਜਾਬ ਯੂਨੀਵਰਸਿਟੀ ਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-11,ਚੰਡੀਗੜ ਵਿਚਕਾਰ ਖੇਡਿਆ ਗਿਆ ਤੇ ਦੂਜਾ ਮੈਚ ਮੁੰਡਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸੈਕਟਰ-26 ,ਚੰਡੀਗੜ ਤੇ ਚੰਡੀਗੜ ਹਾਕੀ ਅਕੈਡਮੀ ਚੰਡੀਗੜ ਵਿਚਕਾਰ ਖੇਡਿਆ ਗਿਆ।
ਪਹਿਲੇ ਮੈਚ ਵਿਚ ਪੰਜਾਬ ਯੂਨੀਵਰਸਿਟੀ ਦੀ ਟੀਮ ਨੇ 5-0 ਨਾਲ ਜਿੱਤ ਦਰਜ ਕੀਤੀ ਜਦਕਿ ਦੂਸਰੇ ਮੈਚ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੀ ਟੀਮ 2-0 ਨਾਲ ਜੇਤੂ ਰਹੀ।
ਇਸ ਮੌਕੇ ਸ੍ਰੀ ਸੋਨੀ ਨੇ 9ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ 2019 ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀਆਂ ਸੀਨੀਅਰ ਹਾਕੀ ਖਿਡਾਰਨਾਂ ਅਤੇ ਹਾਕੀ ਇੰਡੀਆ ਵੱਲੋਂ ਆਯੋਜਿਤ ਕੀਤੇ ਜੂਨੀਅਰ ਕੌਮੀ ਕੈਂਪ ਲਈ ਚੁਣੇ ਗਏ ਚੰਡੀਗੜ ਦੇ ਹਾਕੀ ਖਿਡਾਰੀਆਂ ਜਿਨਾਂ ਵਿੱਚ ਸੰਜੇ, ਮਨਿੰਦਰ ਸਿੰਘ, ਅਮਨਦੀਪ, ਸਖਮਨ ਸਿੰਘ ਤੇ ਅਰਸ਼ਦੀਪ ਸਿੰਘ ਸ਼ਾਮਲ ਹਨ, ਦਾ ਸਨਮਾਨ ਵੀ ਕੀਤਾ। ਇਨਾਂ ਵਿੱਚੋਂ 3 ਖਿਡਾਰੀ ਸੰਜੇ, ਮਨਿੰਦਰ ਸਿੰਘ, ਅਮਨਦੀਪ ਸਪੇਨ ਵਿੱਚ ਖੇਡੀ ਜਾ ਰਹੀ 8 ਦੇਸਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਵਿੱਚ ਖੇਡ ਰਹੇ ਹਨ।
ਇਸ ਦੌਰਾਨ ਤੇਜਦੀਪ ਸਿੰਘ, ਡਾਇਰੈਕਟਰ, ਖੇਡਾਂ,ਚੰਡੀਗੜ, ਅਨੂਪਮ ਗੁਪਤਾ,ਡਾਇਰੈਕਟ, ਜੀਬੀਪੀ ਗਰੁੱਪ ਅਤੇ ਬੀ.ਕੇ ਭਾਰਦਵਾਜ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *