best platform for news and views

ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ, ਡੀ.ਐਫ.ਸੀ. ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

Please Click here for Share This News

ਚੰਡੀਗੜ੍ਹ, 17 ਸਤੰਬਰ- ਪੰਜਾਬ ਆਈ.ਏ.ਐਸ. ਅਧਿਕਾਰੀ ਐਸੋਸ਼ੀਏਸ਼ਨ ਵਲੋਂ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ, ਡੀ. ਐਫ. ਸੀ.  ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐਸੋਸ਼ੀਏਸ਼ਨ ਵਲੋਂ ਜਾਰੀ ਇਕ ਸ਼ੋਕ ਸੰਦੇਸ਼ ਵਿਚ ਕਿਹਾ ਗਿਆ ਕਿ, ‘ਸਾਨੂੰ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ, ਡੀ ਐਫ ਸੀ ਦੀ ਮੌਤ ‘ਤੇ ਗਹਿਰਾ ਅਫਸੋਸ ਹੈ, ਜੋ ਕਿ ਇਕ ਬਹਾਦਰ ਸੈਨਿਕ, ਵਧੀਆ ਇਨਸਾਨ, ਬਹਾਦਰੀ ਤੇ ਅਨੁਸ਼ਾਸਨ ਦੀ ਇਕ ਮਿਸਾਲ ਸਨ। ਇਕ ਸੱਚੇ ਕੌਮੀ ਹੀਰੋ ਦੇ ਤੌਰ ‘ਤੇ ਉਹ ਹਮੇਸ਼ਾ ਹੀ ਸਾਡੇ ਦਿਲਾਂ ‘ਤੇ ਰਾਜ ਕਰਦੇ ਰਹਿਣਗੇ ਅਤੇ ਹੌਂਸਲੇ, ਰਾਹ ਦਸੇਰੇ ਅਤੇ ਦੇਸ਼ ਭਗਤੀ ਦੀ ਮਿਸਾਲ ਵਜੋਂ ਪ੍ਰੇਰਣਾ ਦੇ ਸ੍ਰੋਤ ਬਣੇ ਰਹਿਣਗੇ। ਉਨ੍ਹਾਂ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।

Please Click here for Share This News

Leave a Reply

Your email address will not be published. Required fields are marked *