best platform for news and views

ਹਲਕਾ ਲੋਕ ਸਭਾ ਸੰਗਰੂਰ ਤੋ ਕਾਂਗਰਸ,ਅਕਾਲੀ ਦਲ,ਆਪ ਦੇ ਉਮੀਦਵਾਰ ‘ਚ ਫਸਵਾਂ ਮੁਕਾਬਲਾ

Please Click here for Share This News

ਧੂਰੀ,9 ਮਈ (ਮਹੇਸ਼ ਜਿੰਦਲ) ਲੋਕ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਆਪਣੀਆਂ-ਆਪਣੀਆਂ ਸਰਗਰਮੀਆਂ ਪੂਰੀਆਂ ਸਿਖ਼ਰਾਂ ਤੇ ਹਨ ਜੇਕਰ ਗੱੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਪਹਿਲੀ ਵਾਰ ਲੋਕ ਸਭਾ ਸੰਗਰੂਰ ਤੇ ਚੋਣ ਲੜ ਰਹੇ ਹਨ ਪਰ ਕਾਂਗਰਸ ਦੀ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਤੇ ਕੀਤੇ ਗਏ ਚੋਣ ਵਾਅਦੇ ਤੇ ਲੋਕ ਕੁੱਝ ਨਾਰਾਜ਼ ਵੀ ਹਨ ਪਰ ਦੂਜੇ ਇਹ ਵੀ ਸੋਚਦੇ ਹਨ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੈ ਅਤੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਨਾਲ ਹਲਕਾ ਲੋਕ ਸਭਾ ਸੰਗਰੂਰ ਅੰਦਰ ਵੱਡੀ ਯੂਨੀਵਰਸਿਟੀ,ਕਾਲਜ, ਹਸਪਤਾਲ ,ਫ਼ੈਕਟਰੀ ਵਰਗੇ ਪ੍ਰੋਜੈਕਟ ਲਿਆਉਣ ਲਈ ਢਿੱਲੋਂ ਲੋਕਾਂ ਨਾਲ ਪੱਕੇ ਵਾਅਦੇ ਕਰ ਰਿਹਾ ਹੈ ਅਤੇ ਨਾਲ ਹੀ ਇੱਕ ਗੱਲ ਹੋਰ ਹੈ ਕਿ 9 ਵਿਧਾਨ ਸਭਾ ਹਲ਼ਕਿਆ ਦੇ ਇੰਚਾਰਜ ਆਗੂ ਤੇ ਵਰਕਰ ਆਪਣੀ ਪੂਰੀ ਸਿਗਰਤਾਂ ਨਾਲ ਮਿਹਨਤ ਕਰਨ ਤਾਂ ਚੋਣ ਜਿੱਤਣਾ ਸੌਖਾ ਹੋਵੇਗਾ। ਦੂਜਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਡਸ਼ਾਂ ਹਨ ਜੋ ਪਿਛਲੇ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸਮੇਂ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਸਨ। ਜਿਨ•ਾਂ ਨੇ ਕਾਫ਼ੀ ਵਿਕਾਸ ਕਾਰਜ ਜਿਵੇਂ ਸੜਕਾਂ ਹਾਈਵੇਜ, ਹਸਪਤਾਲ ਤੇ ਹੋਰ ਵਿਕਾਸ ਕਾਰਜ ਦੇ ਨਾਲ ਬੜੇ ਮਿਲ਼ਨਸਾਰ ਅਤੇ ਸਾਊ ਲੀਡਰ ਹਨ ਜੋ ਹਲਕਾ ਲਹਿਰਾਗਾਗਾ ਵਿਧਾਨ ਸਭਾ ਤੋ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਜਿਨ•ਾਂ ਨੂੰ ਹੁਣ ਅਕਾਲੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜ ਅਤੇ ਉਨ•ਾਂ ਦੀ ਇਮਾਨਦਾਰੀ ਕਰ ਕੇ ਪੂਰਾ ਫਸਵਾਂ ਮੁਕਾਬਲਾ ਹੈ। ਤੀਜੇ ਉਮੀਦਵਾਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਸੰਗਰੂਰ ਦੇ ਪਹਿਲਾ ਰਹਿ ਚੁੱਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹਨ ਜਿਨ•ਾਂ ਦੀ ਜਿੱਤ ਪਹਿਲਾ ਰਿਕਾਰਡ ਤੋੜ ਵੋਟਾਂ ਦੋ ਲੱਖ ਸਤਾਰਾਂ ਹਜ਼ਾਰ ਵੱਧ ਪ੍ਰਾਪਤ ਕਰ ਕੇ ਜੇਤੂ ਹੋਏ ਸਨ ਇਸ ਵਾਰ ਵੀ ਪੂਰੇ ਮੁਕਾਬਲੇ ਵਿਚ ਚੋਣ ਸਰਗਰਮੀਆਂ ਤੇਜ਼ ਹਨ ਅਤੇ ਨਾਲ ਹੀ ਪਾਰਟੀ ਵਿਚੋਂ ਇੱਕ ਨਵੀਂ ਪਾਰਟੀ ਖਹਿਰਾ ਗਰੁੱਪ ਪੈਦਾ ਹੋਇਆ ਤੇ ਲੋਕਾਂ ਵਿਚ ਭਗਵੰਤ ਮਾਨ ਦਾ ਵਿਕਾਸ ਘੱਟ ਅਤੇ ਸਰਕਾਰ ਨਾ ਬਣਨ ਵੀ ਇਸ ਵਾਰ ਘਾਟਾ ਪਵੇਗਾ ਫਿਰ ਵੀ ਭਗਵੰਤ ਮਾਨ ਕਲਾਕਾਰ ਹੋਣ ਕਰ ਕੇ ਲੋਕਾਂ ਅੰਦਰ ਵਿਕਾਸ ਦੀਆਂ ਗੱਲਾ ਜਿਵੇਂ ਕੀ ਪਿਛਲੇ ਪੰਜ ਸਾਲਾਂ ਵਿਚ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਮਦਦ ਕੀਤੀ। 27 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਧਨ ਵਿਚ ਸ਼ਰਧਾਂਜਲੀ ਭੇਟ ਕਰਵਾਈ ਜੋ ਇਤਿਹਾਸ ਵਿਚ ਪਹਿਲੀ ਵਾਰ ਹੋਇਆ। ਹਲਕੇ ਦੇ ਕੁੱਝ ਪਿੰਡਾਂ ਨੂੰ ਗਰਾਂਟਾਂ ਪਿੰਡਾਂ ਦੀਆਂ ਫਿਰਨੀਆਂ,ਸੂਰਜੀ ਊਰਜਾ ਬਿਜਲੀ ਲੈਟਾਂ ਦੇ ਪ੍ਰਬੰਧ ਕੀਤੇ। ਪਹਿਲਾ ਵੱਧ ਵੋਟਾਂ ਨਾਲ ਜਿੱਤਣ ਕਰ ਕੇ ਇਸ ਵਾਰ ਵੀ ਆਪ ਦੇ ਕਈ ਵਿਧਾਇਕ ਇਨ•ਾਂ ਦੀ ਹਮਾਇਤ ਹੋਣ ਕਰ ਕੇ ਅਤੇ ਕਾਫ਼ੀ ਨੌਜਵਾਨ ਨਾਲ ਜੁੜੇ ਹੋਣ ਤੇ ਦੂਜਾ ਇਨ•ਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਹੋਣ ਤੇ ਦੁਬਾਰੇ ਭਗਵੰਤ ਮਾਨ ਦਾ ਜਿੱਤਣਾ ਕੋਈ ਵੱਡੀ ਗੱਲ ਨਹੀਂ। ਚੌਥੇ ਉਮੀਦਵਾਰ ਪੰਥਕ ਸਿਮਰਜੀਤ ਮਾਨ ਹਨ ਜੋ ਕੀ 1992 ਵਿਚ ਹਲਕਾ ਸੰਗਰੂਰ ਵਿਚ ਜੇਤੂ ਰਹੇ ਸਨ ਪਰ ਫੇਰ ਕਈ ਵਾਰ ਵਿਧਾਨ ਸਭਾ ਚੋਣਾਂ ਵਿਚ ਵੀ ਖੜੇ ਹੋਏ ਹਨ ਇਸ ਵਾਰ ਵੀ ਆਪਣੀਆਂ ਪੂਰੀਆਂ ਸਰਗਰਮੀਆਂ ਵਿਚ ਹਨ। ਪੰਜਵੇਂ ਉਮੀਦਵਾਰ ਲੋਕ ਇਸਨਾਫ ਪਾਰਟੀ,ਪੰਜਾਬ ਏਕਤਾ ਪਾਰਟੀ ਅਤੇ ਹੋਰ ਕਈ ਪਾਰਟੀਆਂ ਦੇ ਸਾਂਝੇ ਉਮੀਦਵਾਰ ਜੱਸੀ ਜਸਰਾਜ ਲੋਕ ਸਭਾ ਸੰਗਰੂਰ ਤੋ ਆਪਣੀਆਂ ਚੋਣ ਸਰਗਰਮੀਆਂ ਦੂਜਿਆਂ ਨਾਲੋਂ ਬਹੁਤ ਘੱਟ ਹਨ ਜਿਵੇਂ ਕਿ ਕਈ ਪਾਰਟੀਆਂ ਦੇ ਨਾਲ ਗੱਠਜੋੜ ਹੈ ਉਨ•ਾਂ ਦੇ ਵੱਖ-ਵੱਖ ਆਗੂ ਚੋਣ ਸਰਗਰਮੀਆਂ ਦੇ ਵਿਚ ਗੈਰ ਹਾਜ਼ਰ ਸਨ। ਜੱਸੀ ਜਸਰਾਜ ਬਾਹਰਲਾ ਉਮੀਦਵਾਰ ਹੋਣ ਕਰ ਕੇ ਹਲਕੇ ਦੀਆਂ ਸਮੱਸਿਆ ਤੋ ਅਣਜਾਣ ਹਨ ਜੇਕਰ ਹੁਣ ਵੀ ਸਾਰੇ ਆਗੂ ਆਪਣੀ ਪੂਰੀ ਸੂਝ-ਬੂਝ ਦੇ ਨਾਲ ਚੱਲਣ ਤਾਂ ਦੂਜੇ ਉਮੀਦਵਾਰਾਂ ਦਾ ਮੁਕਾਬਲਾ ਕਰ ਸਕਦੇ ਹਨ। ਕਈ ਆਜ਼ਾਦ ਉਮੀਦਵਾਰ ਵੀ ਹਨ ਪਰ ਉਨ•ਾਂ ਦਾ ਇਸ ਮੁਕਾਬਲੇ ‘ਚ ਆਉਣਾ ਬਹੁਤ ਮੁਸ਼ਕਿਲ ਹੈ ਬਾਕੀ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਇਸ ਵਾਰ ਹਲਕਾ ਸੰਗਰੂਰ ਤੋ ਇਨ•ਾਂ ਤਿੰਨਾਂ ਉਮੀਦਵਾਰਾਂ ਵਿਚੋਂ ਦਿਲੀ ਦਾ ਦਰਵਾਜ਼ਾ ਖੜਕਾਏਗਾ। ਪੰਜਾਬ ਦੇ ਲੋਕਾ ਦੀਆਂ ਨਜ਼ਰਾਂ ਹਲਕਾ ਸੰਗਰੂਰ ਤੇ ਲੱਗਿਆਂ ਹੋਈਆ ਹਨ।

Please Click here for Share This News

Leave a Reply

Your email address will not be published. Required fields are marked *