ਬਰਨਾਲਾ (ਰਕੇਸ ਕਮਾਰ ਗੋਇਲ):ਕਾਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋ ਨੇ ਵਿਕਾਸ ਯਾਤਰਾ ਸਥਾਨਕ ਦਾਣਾ ਮੰਡੀ ਬਰਨਾਲਾ ਤੋ ਸੁਰੂ ਕੀਤੀ ਜਿਸ ਵਿੱਚ ਹਲਕੇ ਦੇ ਪਿੰਡਾ ਵਿਚ ਲੋਕਾ ਦਾ ਭਾਰੀ ਇੱਕਠ ਸਰਦਾਰ ਕੇਵਲ ਸਿੰਘ ਢਿੱਲੋ ਦੀ ਇਸ ਵਿਕਾਸ ਯਾਤਰਾ ਵਿਚ ਸ਼ਾਮਲ ਹੋਇਆ ਇਸ ਯਾਤਰਾ ਵਿਚ ਨੋਜਵਾਨਾ ਵਲੋ 1000 ਦੇ ਲਗਭਗ ਮੋਟਰ ਸਾਇਕਲਾ ਤੇ ਸ਼ਾਮਲ ਹੋਕੇ ਸਰਦਾਰ ਕੇਵਲ ਸਿੰਘ ਢਿੱਲੋ ਦੇ ਹੱਕ ਵਿਚ ਵੋਟ ਪਾ ਕੇ ਕੈਪਟਨ ਦੀ ਸਰਕਾਰ ਬਣਾਉਣ ਦਾ ਫੈਸਲਾ ਲਿਆ ਭਾਰੀ ਇੱਕਠ ਨੂੰ ਸਬੋਧਨ ਕਰਦੇ ਸਰਦਾਰ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਆਉਣ ਤੇ ਪੰਜਾਬ ਦੇ ਲੋਕਾ ਨੂੰ ਇੱਕ ਘਰ ਨੂੰ ਇੱਕ ਨੋਕਰੀ ਦੇਣ ਦਾ ਵਾਦਾ ਜੋ ਕੈਪਟਨ ਸਾਹਿਬ ਨੇ ਕੀਤਾ ਹੈ ਪੁਰਾ ਕੀਤਾ ਜਾਵੇਗਾ ਤੇ ਨੋਕਰੀ ਨਹੀ ਤਾ ਇੱਕ ਘਰ ਨੂੰ 2500 ਰੁਪੈ ਮਹਿਨਾ ਭੱਤਾ ਦਿੱਤਾ ਜਾਵੇਗਾ ਉਹਨਾ ਕਿਹਾ ਕਿ ਕਾਗਰਸ ਦੇ ਰਾਜ ਵਿਚ ਹੀ ਪੰਜਾਬ ਨੂੰ ਖੁਸਹਾਲੀ ਦੇ ਰਾਹ ਤੇ ਅੱਗੇ ਲਿਜਾਇਆ ਜਾ ਸਕਦਾ ਅਕਾਲੀ ਭਾਜਪਾ ਸਰਕਾਰ ਤੇ ਵਰਦੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਤੇ ਪੰਜਾਬ ਦੇ ਲੋਕਾ ਨੂੰ ਨਸ਼ੇ ਦੇ ਰਾਹ ਤੇ ਤੋਰ ਜੇ ਨੋਜਵਾਨਾ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਨਸ਼ੇ ਦੀ ਵਰਤੋ ਨਾਲ ਪੰਜਾਬ ਦੀ ਧੀਆ ਦੇ ਸੁਹਾਗ ਉਜਾੜੇ ਜਾ ਰਹੇ ਹਨ ਲੋਕਾ ਨੂੰ ਰਾਜ ਨਹੀ ਸੇਵਾ ਦੇ ਨਾਮ ਤੇ ਲੁਟਿਆ ਤੇ ਕੁਟਿਆ ਜਾ ਰਿਹਾ ਹੈ ਉਹਨਾ ਕਿਹਾ ਕਿ ਹੁਣ ਲੋਕ ਸਮਝਦਾਰ ਹੋ ਗਏ ਹਨ ਉਹਨਾ ਨੂੰ ਵੀ ਪਤਾ ਹੈ ਕਿ ਨਾ ਇਹ ਝਾੜੁ ਵਾਲੇ ਤੇ ਨਾ ਹੀ ਅਕਾਲੀ ਭਾਜਪਾ ਵਾਲੇ ਵਿਕਾਸ ਕਰ ਸਕੇ ਹਨ ਤੇ ਨਾ ਹੀ ਪੰਜਾਬ ਤੱਰਕੀ ਦੇ ਰਾਹ ਤੇ ਅੱਗੇ ਜਾ ਸਕੇਗਾ ਇਸ ਲਈ ਹੁਣ ਸਮੇ ਦੇ ਲੋੜ ਅਨੁਸਾਰ ਕਾਗਰਸ ਦੀ ਸਰਕਾਰ ਤੇ ਕੈਪਟਨ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਦੇ ਰੁਪ ਵਿਚ ਦੇਖਣਾ ਜਰੂਰੀ ਹੈ ਤੇ ਉਹਨਾ ਅਪੀਲ ਕੀਤੀ ਹੁਣ ਕਾਗਰਸ ਦੇ ਹੱਥ ਮਜਬੁਤ ਕਰਕੇ ਕਾਗਰਸ ਦੀ ਸਰਕਾਰ ਬਣਾਈ ਜਾਵੇ ਇਸ ਲਈ ਹੁਣ ਚੰਹੁਦਾ ਹੈ ਪੰਜਾਬ ਕੈਪਟਨ ਦੀ ਸਰਕਾਰ