best platform for news and views

ਹਲਕਾ ਖੇਮਕਰਨ ਲਈ 231 ਪੋਲਿੰਗ ਪਾਰਟੀਆਂ ਰਵਾਨਾ

Please Click here for Share This News

ਭਿੱਖੀਵਿੰਡ 17 ਮਈ (ਹਰਜਿੰਦਰ ਸਿੰਘ ਗੋਲ੍ਹਣ )-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ
ਆਉਦੇਂ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਚੋਣਾਂ ਕਰਵਾਉਣ ਲਈ ਜਿਲ੍ਹਾ ਚੋਣ ਅਧਿਕਾਰੀ
ਵੱਲੋਂ ਬਣਾਈਆਂ ਗਈਆਂ 231 ਪੋਲਿੰਗ ਪਾਰਟੀਆਂ ਦੇ 950 ਦੇ ਕਰੀਬ ਚੋਣ ਅਮਲੇ ਦੇ ਮੈਂਬਰ
ਤੇ ਸੁਰੱਖਿਆ ਲਈ ਤੈਨਾਤ ਕੀਤੇ ਗਏ ਪੰਜਾਬ ਪੁਲਿਸ, ਕੇਰਲਾ ਪੁਲਿਸ ਤੇ ਆਰ.ਪੀ.ਐਫ ਦੀ
ਮੁਲਾਜਮ ਈ.ਵੀ.ਐਮ ਮਸ਼ੀਨਾਂ ਆਦਿ ਸਮਾਨ ਸਮੇਤ ਬੱਸਾਂ ਰਾਂਹੀ ਪੋਲਿੰਗ ਸ਼ਟੇਸ਼ਨ ਲਈ ਰਵਾਨਾ
ਹੋ ਗਏ। ਰਵਾਨਾ ਹੋਣ ਤੋਂ ਪਹਿਲਾਂ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਬਣਾਏ
ਗਏ ਚੋਣ ਦਫਤਰ ਵਿਖੇ ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਵੱਲੋਂ ਚੋਣ ਅਮਲੇ ਨੂੰ
ਈ.ਵੀ.ਐਮ ਮਸ਼ੀਨਾਂ ਆਦਿ ਸਮਾਨ ਦੇਣ ਮੌਕੇ ਚੋਣ ਕਮਿਸ਼ਨਜ ਪੰਜਾਬ ਤੇ ਜਿਲ੍ਹਾ ਚੋਣ
ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਆਖਿਆ ਗਿਆ। ਜਿਲ੍ਹਾ
ਪੁਲਿਸ ਪ੍ਰਸ਼ਾਸ਼ਨ ਵੱਲੋਂ ਪਹੰੁਚੇਂ ਐਸ.ਪੀ ਹਰਜੀਤ ਸਿੰਘ ਨੇ ਸਬ ਡਵੀਜਨ ਭਿੱਖੀਵਿੰਡ ਦੇ
ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੀ ਹਾਜਰੀ ਵਿਚ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ
ਚੋਣਾਂ ਦੌਰਾਨ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ
ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਬੀ.ਡੀ.ਪੀ.ੳ ਪਿਆਰ ਸਿੰਘ ਖਾਲਸਾ,
ਬੀ.ਡੀ.ਪੀ.ੳ ਲਾਲ ਸਿੰਘ, ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ, ਐਸ.ਐਚ.ੳ ਬਲਵਿੰਦਰ ਸਿੰਘ
ਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੇ ਮੁਲਾਜਮ ਹਾਜਰ ਸਨ। ਦੱਸਣਯੋਗ ਹੈ ਕਿ
ਚੋਣ ਅਮਲੇ ਲਈ ਲੰਗਰ-ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਗੁਰਦੁਆਰਾ ਬਾਬਾ ਦੀਪ ਸਿੰਘ
ਪਹੂਵਿੰਡ ਤੋਂ ਪਹੰੁਚੇਂ ਲੰਗਰ ਨਾਲ ਮੁਲਾਜਮਾਂ ਦੇ ਢਿੱਡ ਨੂੰ ਕੁਝ ਰਾਹਤ ਤਾਂ ਮਿਲੀ,
ਪਰ ਚਾਹ-ਪਕੋੜਿਆਂ ਦੇ ਲੰਗਰ ਦੇ ਦਰਸ਼ਨ 1 ਵਜੇ ਦੇ ਦਰਮਿਆਨ ਹੋਣ ਕਾਰਨ ਮੁਲਾਜਮ ਤਰਸਦੇ
ਰਹੇ।


ਫੋਟੋ ਕੈਪਸ਼ਨ :- ਚੋਣ ਅਮਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਹਦਾਇਤਾਂ ਦਿੰਦੇ ਪ੍ਰਸ਼ਾਸ਼ਨ
ਦੇ ਅਧਿਕਾਰੀ। ਚੋਣਾਂ ਦਾ ਸਮਾਨ ਪ੍ਰਾਪਤ ਕਰਨ ਤੋਂ ਬਾਅਦ ਬੈਠੀਆਂ ਪੋਲਿੰਗ ਪਾਰਟੀਆਂ।

Please Click here for Share This News

Leave a Reply

Your email address will not be published. Required fields are marked *