best platform for news and views

ਹਲਕਾ ਖੇਮਕਰਨ ਟੀਮ ਨੇ ਖਜੂਰੀਆ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

Please Click here for Share This News

ਭਿੱਖੀਵਿੰਡ 25 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ
ਦੌਰਾਨ ਕਿਸਾਨਾਂ ਦੇ ਕਰਜੇ ਮੁਆਫ ਕਰਨ, ਬੇਰੋਜਗਾਰਾਂ ਨੂੰ ਘਰ-ਘਰ ਨੌਕਰੀ ਦੇਣ, ਪੱਛੜੇ
ਸਮਾਜ ਦੇ ਲੋਕਾਂ ਨੂੰ 200 ਯੂਨਿਟ ਬਿਜਲੀ ਮੁਆਫ ਕਰਨ, ਨੌਜਵਾਨਾਂ ਨੂੰ ਸਮਾਟਫੋਨ,
ਅੰਗਹੀਣ, ਵਿਧਵਾਵਾਂ, ਬਜੁਰਗਾਂ ਨੂੰ 500 ਤੋਂ 2000 ਰੁਪਏ ਪੈਨਸ਼ਨ ਰਾਸ਼ੀ ਦੇਣ ਆਦਿ
ਵਾਅਦਿਆਂ ਨਾਲ ਬਣੀ ਕੈਪਟਨ ਸਰਕਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਚੋਣ ਵਿਚ ਨਤੀਜੇ
ਭੁਗਣੇ ਪੈਣਗੇ, ਕਿਉਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵੀ ਵਾਅਦਾ ਪੂਰਾ ਨਹੀ
ਕਰ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਉਮੀਦਵਾਰ
ਸ਼ੁਰੇਸ਼ ਖਜੂਰੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਹਲਕਾ ਖੇਮਕਰਨ ਦੇ ਆਪ ਆਗੂ
ਸੁਖਬੀਰ ਸਿੰਘ ਵਲਟੋਹਾ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਲੋਕ ਸਭਾ ਹਲਕਾ
ਗੁਰਦਾਸਪੁਰ ਵਿਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੰੁਗਾਰਾ ਮਿਲ ਰਿਹਾ ਹੈ, ਜਿਸ ਨਾਲ
ਪਾਰਟੀ ਉਮੀਦਵਾਰ ਸ਼ੁਰੇਸ਼ ਖਜੂਰੀਆ ਦੀ ਜਿੱਤ ਯਕੀਨੀ ਨਜਰ ਆ ਰਹੀ ਹੈ। ਉਹਨਾਂ ਕਿਹਾ ਕਿ
ਸੂਬਾ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਨੂੰ ਜਾਣ
ਚੁੱਕੇ ਹਨ ਤੇ ਵੋਟਾਂ ਦੌਰਾਨ ਇਕ-ਦੂਜੇ ਨੂੰ ਭੰਡ ਕੇ ਵੋਟਰਾਂ ਨੂੰ ਗੰੁਮਰਾਹ ਕਰਕੇ
ਕੁਰਸੀਆਂ ਹਾਸਲ ਕਰਦੇ ਹਨ, ਪਰ ਹੁਣ ਅਜਿਹਾ ਨਹੀ ਹੋਵੇਗਾ। ਇਸ ਮੌਕੇ ਕਰਮਜੀਤ ਸਿੰਘ
ਦਿਉਲ, ਰਣਜੀਤ ਸਿੰਘ ਚੀਮਾ, ਗੁਰਦੇਵ ਸਿੰਘ ਲਾਖਣਾ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ
ਖਹਿਰਾ, ਅਰਸ਼ ਨਾਰਲੀ, ਜਗਜੀਤ ਸਿੰਘ ਦੁਬਲੀ, ਗੁਰਦਾਸ ਸਿੰਘ ਆਦਿ ਨੇ ਵੀ ਸ਼ੁਰੇਸ਼ ਖਜੂਰੀਆ
ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।


ਕੈਪਸ਼ਨ :- ਆਪ ਉਮੀਦਵਾਰ ਸ਼ੁਰੇਸ਼ ਖਜੂਰੀਆ ਨਾਲ ਚੋਣ ਪ੍ਰਚਾਰ ਆਪ ਆਗੂ ਸੁਖਬੀਰ ਸਿੰਘ
ਵਲਟੋਹਾ, ਕਰਮਜੀਤ ਸਿੰਘ ਦਿਉਲ ਆਦਿ।

Please Click here for Share This News

Leave a Reply

Your email address will not be published. Required fields are marked *