best platform for news and views

ਹਰ ਵਿਚਾਰ ਹਕੀਕਤ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ

Please Click here for Share This News

ਡਾ. ਹਰਜਿੰਦਰ ਵਾਲੀਆ

ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ? ਕੀ ਸੋਹਰਤ ਚਾਹੁੰਦੇ ਹੋ? ਕੀ ਤੁਸੀਂ ਸੱਤਾ ਚਾਹੁੰਦੇ ਹੋ? ਕੀ ਤੁਸੀਂ ਤੰਦਰੁਸਤੀ ਚਾਹੁੰਦੇ ਹੋ? ਕੀ ਤੁਸੀਂ ਲਾਇਲਾਜ ਬਿਮਾਰੀ ਤੋਂ ਛੁਟਕਾਰਾ ਚਾਹੁੰਦੇ ਹੋ? ਕੀ ਤੁਸੀਂ ਦੁਸਮਣੀ ਦੇ ਰਿਸਤੇ ਨੂੰ ਦੋਸਤੀ ਵਿਚ ਬਦਲਣਾ ਚਾਹੁੰਦੇ ਹੋ? ਕੀ ਤੁਸੀਂ ਮਨ ਪਸੰਦ ਸਾਥੀ ਨਾਲ ਜਿੰਦਗੀ ਗੁਜਾਰਨਾ ਚਾਹੁੰਦੇ ਹੋ? ਗੱਲ ਕੀ ਜੋ ਤੁਸੀਂ ਚਾਹੁੰਦੇ ਹੋ ਉਸ ਨੂੰ ਪਾ ਸਕਦੇ ਹੋ। ਅਸਲ ਵਿਚ ਅੱਜ ਵੀ ਤੁਸੀਂ ਜੋ ਹੋ ਉਸ ਲਈ ਤੁਸੀਂ ਆਪ ਹੀ ਜੁੰਮੇਵਾਰ ਹੋ। ਜਿਵੇਂ ਇਕ ਚੁੰਬਕ ਚੁੰਬਕ ਨੂੰ ਖਿੱਚਦਾ ਹੈ, ਉਸੇ ਤਰਾਂ ਜੋ ਵਿਚਾਰ, ਜੋ ਖਿਆਲ, ਜੋ ਚਿੱਤਰ ਤੁਸੀਂ ਆਪਣੇ ਮਨ-ਮਸਤਕ ਵਿਚ ਬਣਾਉਂਦੇ ਹੋ, ਉਸਨੂੰ ਤੁਸੀਂ ਸੁਭਾਵਿਕ ਤੌਰ ਤੇ ਆਪਣੇ ਵੱਲ ਆਕਰਸਿਤ ਕਰ ਰਹੇ ਹੁੰਦੇ ਹੋ। ਮਨੁੱਖ ਜੋ ਸੋਚਦਾ ਹੈ, ਉਹੀ ਬਣ ਜਾਂਦਾ ਹੈ।ਇਹ ਇਕ ਵਿਗਿਆਨਕ ਸੱਚ ਹੈ ਕਿ ਦਿਮਾਗ ਵਿਚ ਹਜਾਰਾਂ ਵਿਚਾਰ ਆਉਂਦੇ ਹਨ ਅਤੇ ਹਰ ਵਿਚਾਰ ਇਕ ਤਰੰਗ ਪੈਦਾ ਕਰਦਾ ਹੈ। ਜਦੋਂ ਕਿਸੇ ਵਿਚਾਰ ਨੂੰ ਵਾਰ ਵਾਰ ਦਿਮਾਗ ਵਿਚ ਸੋਚਿਆ ਜਾਂਦਾ ਹੈ ਤਾਂ ਉਸਦੀ ਇਕ ਤਸਵੀਰ ਮਨ-ਮਸਤਕ ਵਿਚ ਬਣਦੀ ਹੈ। ਜਦੋਂ ਉਸਦੀ ਤਸਵੀਰ ਬਣ ਜਾਂਦੀ ਹੈ ਤਾਂ ਇਕ ਖਾਸ ਫਰੀਕੁਐਂਸੀ ਤੇ ਉਹ ਤਰੰਗਾਂ ਬਾਹਰ ਵੱਲ ਜਾਂਦੀਆਂ ਹਨ। ‘ਖਿੱਚ ਦੇ ਸਿਧਾਂਤ’ ਅਨੁਸਾਰ ਅਸਲ ਜਿੰਦਗੀ ਵਿਚੋਂ ਉਹਨ੍ਹਾਂ ਤਸਵੀਰਾਂ ਨੂੰ ਆਪਣੇ ਵੱਲ ਆਕਰਸਿਤ ਕਰਨਾ ਸੁਰੂ ਕਰ ਦਿੰਦੀਆਂ ਹਨ। ਜਿਵੇਂ ਜੇਕਰ ਕੋਈ ਆਪਦੇ ਮਨ ਵਿਚ ਕਿਸੇ ਖਾਸ ਵਿਅਕਤੀ ਜਾਂ ਚੀਜ ਬਾਰੇ ਵਾਰ ਵਾਰ ਸੋਚਦਾ ਹੈ ਤਾਂ ਵਿਅਕਤੀ ਜਾਂ ਚੀਜ ਉਸ ਵੱਲ ਖਿੱਚੀ ਚਲੀ ਆਉਂਦੀ ਹੈ। ਜੇ ਤੁਸੀਂ ਆਪਣੇ ਆਪ ਨੂੰ ਖੁਸੀਆਂ ਵਿਚ ਅਤੇ ਆਨੰਦਮਈ ਅਵੱਸਥਾ ਵਿਚ ਜਿਉਂਦਾ ਵੇਖੋਗੇ ਤਾਂ ਤੁਹਾਨੂੰ ਮਨਚਾਹੀਆਂ ਖੁਸੀਆਂ ਪ੍ਰਾਪਤ ਹੋਣਗੀਆਂ। ਤੁਸੀਂ ਤਾਂ ਸਿਰਫ ਖੁਸੀ ਬਾਰੇ ਸੋਚਣਾ ਹੈ, ਵਾਰ ਵਾਰ ਸੋਚਣਾ ਹੈ, ਕਲਪਨਾ ਕਰਨੀ ਹੈ, ਬਾਕੀ ਕੰਮ ਤਾਂ ਕੁਦਰਤ ਨੇ ਆਪਣੇ ਆਪ ਹੀ ਕਰ ਦੇਣਾ ਹੁੰਦਾ ਹੈ।
ਲੋਕ ਅਕਸਰ ਸੋਚਦੇ ਹਨ ਕਿ ਇਸ ਮੁਕਾਬਲੇ ਦੇ ਯੁਗ ਵਿਚ ਉਹ ਕ, ਬੇਰੁਜਗਾਰੀ ਹੈ। ਉਹ ਜੋ ਕੁੱਝ ਸੋਚਦੇ ਹਨ, ਉਹੀ ਕੁੱਝ ਵਾਪਰਨਾ ਸੁਭਾਵਿਕ ਹੁੰਦਾ ਹੈ। ਇਹੀ ਕਾਰਨ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਲੈਣ ਲਈ ਪ੍ਰੇਰਦਾ ਰਹਿੰਦਾ ਹਾਂ। ਹਮੇਸਾਂ ਸਾਕਾਰਤਮਕ ਸੋਚ ਲਈ ਵੀ ਪ੍ਰੇਰਦਾ ਹਾਂ। ਸਫਲ ਜਿੰਦਗੀ ਲਈ ਹਮੇਸਾਂ ਸਾਕਾਰਾਤਮਕ ਸੋਚ ਦੇ ਮਾਲਕ ਬਣੋ। ਮੈਂ ਅਕਸਰ ਕਹਿੰਦਾ ਹਾਂ ਕਿ ਦੋ ਤਰਾਂ ਦੇ
ਲੋਕ ਹੁੰਦੇ ਹਨ। ਇਕ ਉਹ ਜੋ ਜਿੰਦਗੀ ਦੇ ਮਾਲਕ ਹੁੰਦੇ ਹਨ, ਦੂਜੇ ਉਹ, ਜਿੰਦਗੀ ਜਿਹਨਾਂ ਦੀ ਮਾਲਕ ਹੁੰਦੀ ਹੈ। ਜੇਕਰ ਜਿੰਦਗੀ ਦੇ ਮਾਲਕ ਬਨਣਾ ਹੈ ਤਾਂ ਵੱਡੇ ਸੁਪਨੇ ਲਵੋ। ਵਾਰ ਵਾਰ ਲਵੋ ਅਤੇ ਫਿਰ ਦੇਖੋ ਕੁਦਰਤ ਕਿਵੇਂ ਤੁਹਾਡੇ ਲਈ ਰਸਤਾ ਸਾਫ ਕਰਦੀ ਹੈ। ਅਸਲ ਵਿਚ ਸੁਪਨਾ ਇਕ ਬੀਜ ਹੁੰਦਾ ਹੈ, ਜਿਸ ਉੱਤੇ ਤੁਹਾਡੀ ਜਿੰਦਗੀ ਦਾ ਦਰਖਤ ਉਗਨਾ ਹੁੰਦਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਨਾ ਤਾਂ ਸਾਨੂੰ ਸੁਪਨੇ ਲੈਣ ਦੀ ਜਾਚ ਹੈ ਅਤੇ ਨਾ ਹੀ ਸੁਪਨਿਆਂ ਵਿਚ ਰੰਗ ਭਰਨ ਦੀ। ਚੰਗੇ ਸੁਪਨੇਸਾਜਾਂ ਨੂੰ ਅਤੇ ਸਫਲਤ ਵਿਅਕਤੀਆਂ ਕੁਦਰਤ ਵਲੋਂ ਮਿਲੀ ਇਸ ਅਥਾਹ ਤਾਕਤ ਦੀ ਸਮਝ ਹੁੰਦੀ ਹੈ, ਉਹ ਅਥਾਹ ਤਾਕਤ ਹੈ ਆਕਰਸਣ ਦੇ ਸਿਧਾਂਤ ਦੀ। ਇਹ ਸਿਧਾਂਤ ਧਰਤੀ ਵਾਂਗ ਹੈ, ਤੁਸੀਂ ਧਰਤੀ ਵਿਚ ਜੋ ਬੀਜੋਗੇ, ਉਹੀ ਉਗੇਗਾ।
ਇਥੇ ਇਹ ਗੱਲ ਸਪਸਟ ਕਰਨੀ ਵੀ ਜਰੂਰੀ ਹੈ ਕਿ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਸਖਤ ਮਿਹਨਤ, ਦ੍ਰਿੜ ਇਰਾਦੇ, ਲਗਨ, ਆਤਮ ਬਲ ਅਤੇ ਸਹੀ ਵਕਤ ਪ੍ਰਬੰਧਨ ਦੀ ਲੋੜ ਹੁੰਦੀ ਹੈ ਅਤੇ ਕੁਦਰਤ ਤੁਹਾਨੂੰ ਇਉਂ ਕਰਨ ਲਈ ਪ੍ਰੇਰਦੀ ਹੈ ਅਤੇ ਮੌਕੇ ਪ੍ਰਦਾਨ ਕਰਦੀ ਹੈ।

 

Dr Harjinder Walia

+91-98723-14380

Patiala (Punjab) INDIA

Please Click here for Share This News

Leave a Reply

Your email address will not be published. Required fields are marked *