best platform for news and views

ਹਰੀ ਸਿੰਘ ਵੱਲੋਂ ਪਿੰਡਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਨੁੱਕੜ ਮੀਟਿੰਗਾਂ

Please Click here for Share This News

ਧੂਰੀ,6 ਅਪ੍ਰੈਲ (ਮਹੇਸ਼ ਜਿੰਦਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾ ਹੇਠ ਧੂਰੀ ਹਲਕੇ ਦੇ ਅਕਾਲੀ ਦਲ ਦੇ ਮੁੱਖ ਸੇਵਾਦਾਰ ਹਰੀ ਸਿੰਘ ਵੱਲੋਂ ਧੂਰੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗ ਕਰ ਕੇ ਪਾਰਟੀ ਵਿਚ ਹੋਰ ਵਰਕਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਸਮੇਂ ਹਰੀ ਸਿੰਘ ਨੇ ਪਿੰਡ ਕਹੇਰੂ,ਜਹਾਗੀਰ,ਘਨੌਰੀ, ਕਾਤਰੋਂ, ਚਾਗਲੀ, ਫਰਵਾਹੀ,ਈਸਾਪੁਰ,ਬਮਾਲ, ਘਨੌਰ ਕਲਾਂ ਅਤੇ ਘਨੌਰ ਖ਼ੁਰਦ ਆਦਿ ਪਿੰਡਾਂ ਵਿਚ ਵਰਕਰਾਂ ਦੀਆਂ ਨੁੱਕੜ ਮੀਟਿੰਗਾਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਆ ਗਿਆ। ਇਸ ਸਮੇਂ ਹਰੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ ਅਤੇ ਇਨ•ਾਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਸਮੇਤ ਹੋਰਨਾਂ ਪਾਰਟੀਆਂ ਨੂੰ ਸਬਕ ਸਿੱਖਾਂ ਕੇ ਅਕਾਲੀ –ਭਾਜਪਾ ਉਮੀਦਵਾਰ ਦੇ ਹੱਕ ਵਿਚ ਵੱਡਾ ਫ਼ਤਵਾ ਦੇਣਗੇ। ਇਸ ਮੌਕੇ ਅਜਮੇਰ ਸਿੰਘ ਘਨੌਰੀ ਸਰਕਲ ਪ੍ਰਧਾਨ,ਗੁਰਵਿੰਦਰ ਸਿੰਘ ਗਿੱਲ ਜ਼ਿਲ•ਾ ਯੂਥ ਪ੍ਰਧਾਨ,ਸੁਖਵਿੰਦਰ ਸਿੰਘ ਸਾਬਕਾ ਸਰਪੰਚ,ਨਿਰਮਲਜੀਤ ਸਿੰਘ ਬਿੱਲੂ,ਗੁਰਜੀਤ ਸਿੰਘ ਚਾਗਲੀ,ਸੁਖਦੇਵ ਸਿੰਘ ਈਸਾਪੁਰ,ਅਮਰੀਕ ਸਿੰਘ ਫਰਵਾਹੀ,ਸਰਬਜੀਤ ਸਿੰਘ ਕਾਤਰੋਂ ਅਤੇ ਸੁਖਜਿੰਦਰ ਸਿੰਘ ਗੋਨਾ ਪੀ.ਏ ਹਰੀ ਸਿੰਘ ਤੋ ਇਲਾਵਾ ਅਕਾਲੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਕੈਪਸ਼ਨ – ਪਿੰਡ ਰੁੜਗੜ• ਵਿਖੇ ਹਰੀ ਸਿੰਘ ਨੁੱਕੜ ਮੀਟਿੰਗ ਉਪਰੰਤ ਵਰਕਰਾਂ ਨਾਲ

Please Click here for Share This News

Leave a Reply

Your email address will not be published. Required fields are marked *