ਹੁਸ਼ਿਆਰਪੁਰ (ਤਰਸੇਮ ਦੀਵਾਨਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲ•ਾ ਹੁਸ਼ਿਆਰਪੁਰ ਦੇ ਮੀਡਿਆ ਇੰਚਾਰਜ ਅਤੇ ਸਿਟੀ ਪ੍ਰਧਾਨ ਬੀ.ਸੀ.ਸੈਲ ਹਰਜੀਤ ਸਿੰਘ ਮਠਾਰੂ ਨੂੰ ਪਾਰਟੀ ਦੇ ਪ੍ਰਤਿ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਦੁਆਰਾ ਉਹਨਾਂ ਨੂੰ ਬੀ.ਸੀ. ਸੈਲ ਦਾ ਜਿਲ•ਾ ਪ੍ਰਧਾਨ (ਸ਼ਹਿਰੀ) ਨਿਯੁਕਤ ਕੀਤਾ ਗਿਆ। ਨਿਯੁਕਤੀ ਉਪਰੰਤ ਪਾਰਟੀ ਦੁਆਰਾ ਬੀ.ਸੀ.ਸੈਲ ਦਾ ਜਿਲ•ਾ ਪ੍ਰਧਾਨ ਦੀ ਜਿੰਮੇਵਾਰੀ ਦੇਣ ਤੇ ਹਰਜੀਤ ਸਿੰਘ ਮਠਾਰੂ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪਮੁੱਖਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪ੍ਰਧਾਨ ਬੀ.ਸੀ.ਸੈਲ ਹੀਰਾ ਸਿੰਘ ਗਾਬੜੀਆ, ਬੀ.ਸੀ.ਸੈਲ ਦੇ ਦੋਆਬਾ ਜੋਨ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਜਿਲ•ਾ ਪ੍ਰਧਾਨ ਅਤੇ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਪਾਰਟੀ ਦੁਆਰਾ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਬੀ.ਸੀ. ਸ਼੍ਰੇਣੀ ਦੇ ਸੰਬੰਧਿਤ ਆਧਾਰਿਤ ਅਤੇ ਸਮਾਜਿਕ ਤੌਰ ਤੇ ਪਿਛੜੇ ਲੋਕਾਂ ਦੀ ਭਲਾਈ ਦੇ ਲਈ ਜੋ ਯੋਜਨਾਵਾਂ ਚਲਾਈਆ ਹਨ ਉਹਨਾਂ ਦੇ ਪ੍ਰਤਿ ਸਮਾਜ ਨੂੰ ਜਾਗਰੂਕ ਕਰਨਾ ਅਤੇ ਬੀ.ਸੀ.ਸੈਲ ਦੀ ਮਜਬੂਤੀ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨਾ ਉਹਨਾਂ ਦਾ ਮੁੱਖ ਨਿਚਾ ਰਹੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਦੁਆਰਾ ਚਲਾਈ ਗਈ ਯੋਜਨਾਵਾਂ ਦਾ ਅੱਜ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ ਅਤੇ ਪ੍ਰਦੇਸ਼ ਵਿੱਚ ਹੋਏ ਰਿਕਾਡ ਤੋੜ ਵਿਕਾਸ ਦੇ ਦਮ ਤੇ ਹੀ ਅਕਾਲੀ ਭਾਜਪਾ ਫਿਰ ਤੋਂ ਅਕਾਲੀ ਭਾਜਪਾ ਗਠਬੰਧਨ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ।