best platform for news and views

ਹਰਜਸ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Please Click here for Share This News

ਮਾਛੀਵਾੜਾ ਸਾਹਿਬ, 12 ਮਈ (ਹਰਪ੍ਰੀਤ ਸਿੰਘ ਕੈਲੇ) – ਰਾਹੋਂ ਰੋਡ ਤੇ ਸਥਿਤ ਹਰਜਸ ਪਬਲਿਕ ਸਕੂਲ ਝੜੌਦੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਤੇ ਨਤੀਜੇ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਹਰ ਵਾਰ ਦੀ ਤਰ•ਾਂ ਇਸ ਵਾਰ ਵੀ ਸਕੂਲ ਦਾ ਨਾ ਰੌਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਪਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਰਜਨੀ ਰਾਣੀ, ਅਨਮੋਲਪ੍ਰੀਤ ਕੌਰ ਅਤੇ ਨੇਹਾ ਰਾਣੀ ਨੇ ਬਿਹਤਰ ਕਾਰਜਗੁਜਾਰੀ ਦਿਖਾਉਂਦਿਆਂ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਅਨਮੋਲਪ੍ਰੀਤ ਕੌਰ ਪਿੰਡ ਚਕਲੀ ਮੰਗਾ ਨੇ ਸਮਾਜਿਕ ਸਿੱਖਿਆ ਵਿਸ਼ੇ ਵਿਚ 100/100 ਅੰਕ ਪਾ੍ਰਪਤ ਕੀਤੇ ਜਦਕਿ ਰਜਨੀ ਰਾਣੀ ਨੇ ਵੀ 99/100 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਤੇ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦੀ ਹੌਸਲਾ ਹਫ਼ਜਾਈ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ, ਮੈਡਮ ਹਰਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਨਰਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜਾ ਹਰਜਸ ਸਕੂਲ : ਦਸਵੀਂ ਦੇ ਨਤੀਜੇ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਪਰਮਜੀਤ ਸਿੰਘ, ਪ੍ਰਿੰਸੀਪਲ ਜਸਵਿੰਦਰ ਕੌਰ ਤੇ ਸਟਾਫ਼।
ਫੋਟੋ : ਹਰਪ੍ਰੀਤ ਸਿੰਘ ਕੈਲੇ

Please Click here for Share This News

Leave a Reply

Your email address will not be published. Required fields are marked *