ਭਿੱਖੀਵਿੰਡ, 19 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਪੰਜਾਬ ਪੁਲਿਸ ਵਿਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਡੀ.ਜੀ.ਪੀ ਪੰਜਾਬ ਸ਼ੁਰੇਸ਼ ਅਰੋੜਾ ਵੱਲੋਂ ਪੁਲਿਸ ਥਾਣਾ ਵਲਟੋਹਾ ਦੇ ਐਸ.ਐਚ.ੳ ਹਰਚੰਦ ਸਿੰਘ ਨੂੰ ਡੀ.ਜੀ.ਪੀ ਡਿਸਕ ਐਵਾਰਡ ਦੇਣਾ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਐਚ.ੳ ਹਰਚੰਦ ਸਿੰਘ ਨੂੰ ਡੀ.ਜੀ.ਪੀ ਡਿਸਕ ਐਵਾਰਡ ਮਿਲਣ ‘ਤੇ ਵਧਾਈ ਦਿੰਦਿਆਂ ਕਾਂਗਰਸੀ ਆਗੂ ਤੇ ਸਰਪੰਚ ਮਿਲਖਾ ਸਿੰਘ ਅਲਗੋਂ, ਸੁਖਪਾਲ
ਸਿੰਘ ਪਠਾਣੀਆ, ਨੰਬਰਦਾਰ ਸਾਹਿਬ ਸਿੰਘ, ਤਰਸੇਮ ਸਿੰਘ ਲੀਲ, ਜਰਨੈਲ ਸਿੰਘ ਲੀਲ, ਜਗਤਾਰ ਸਿੰਘ ਵਡਾਰਾ, ਗੁਰਚਰਨ ਸਿੰਘ ਬਿੱਟੂ ਬਦਰਪੁਰੀਆ, ਲਖਵਿੰਦਰ ਸਿੰਘ ਬਿੱਟੂ ਪੱਤੂ, ਪ੍ਰਧਾਨ ਅਮਰੀਕ ਸਿੰਘ ਆਦਿ ਆਗੂਆਂ ਨੇ ਸਾਂਝੇ ਬਿਆਨ ਰਾਂਹੀ ਕੀਤਾ ਤੇ ਆਖਿਆ ਕਿ ਜਿਹੜੇ ਅਧਿਕਾਰੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਦੇ ਹਨ, ਉਹਨਾਂ ਨੂੰ ਹੀ ਐਸੇ ਸਨਮਾਣਯੋਗ ਐਵਾਰਡ ਮਿਲਦੇ ਹਨ। ਉਪਰੋਕਤ ਆਗੂਆਂ ਨੇ ਡੀ.ਜੀ.ਪੀ ਪੰਜਾਬ ਸ਼ੁਰੇਸ਼ ਅਰੋੜਾ,
ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਦਰਸ਼ਨ ਸਿੰਘ ਮਾਨ, ਡਿਪਟੀ ਸੁਪਰਡੈਂਟ ਸੁਲੱਖਣ ਸਿੰਘ ਮਾਨ ਆਦਿ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ।