best platform for news and views

ਹਨੀਪ੍ਰੀਤ ਪੁਲੀਸ ਵਲੋਂ ਗ੍ਰਿਫਤਾਰ : ਪਾਪਾ ਬੇਕਸੂਰ ਹਨ : ਹਨੀਪ੍ਰੀਤ

Please Click here for Share This News

Malwa News Bureau

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਸਿੰਘ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਅੱਜ ਹਰਿਆਣਾ ਦੀ ਪੁਲੀਸ ਨੇ ਪਟਿਆਲਾ ਜੀਰਕਪੁਰ ਰੋਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਪੂਲੀਸ ਨੂੰ ਸੂਚਨਾ ਮਿਲੀ ਸੀ ਕਿ ਹਨੀਪ੍ਰੀਤ ਇਕ ਇਨੋਵਾ ਗੱਡੀ ਰਾਹੀਂ ਜਾ ਰਹੀ ਹੈ ਅਤੇ ਪੁਲੀਸ ਨੇ ਉਸ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ। ਹਨੀਪ੍ਰੀਤ ਨਾਲ ਇਕ ਹੋਰ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਪੁਲੀਸ ਵਲੋਂ ਉਸਦਾ ਨਾਮ ਦੱਸਣ ਤੋਂ ਪਰਹੇਜ ਕੀਤਾ ਜਾ ਰਿਹਾ ਹੈ।

25 ਅਗਸਤ ਨੂੰ ਪੰਚਕੁੱਲਾ ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਪਿਛੋਂ ਹਨੀਪ੍ਰੀਤ ਵੀ ਗੁਰਮੀਤ ਰਾਮ ਰਹੀਮ ਦੇ ਨਾਲ ਹੀ ਜਹਾਜ ਰਾਹੀਂ ਪੰਚਕੁੱਲਾ ਤੋਂ ਰੋਹਤਕ ਜੇਲ ਤੱਕ ਗਈ ਸੀ ਅਤੇ ਜੇਲ ਤੋਂ ਬਾਅਦ ਉਸ ਨੇ ਗੁਰਮੀਤ ਰਾਮ ਰਹੀਮ ਸਿੰਘ ਦੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਦਾਲਤ ਵਲੋਂ ਇਸ ਬਾਰੇ ਇਜਾਜਤ ਨਾ ਦਿੱਤੇ ਜਾਣ ਪਿਛੋਂ ਹਨੀਪ੍ਰੀਤ ਗਾਇਬ ਹੋ ਗਈ ਸੀ। ਇਸ ਪਿਛੋਂ ਪੁਲੀਸ ਵਲੋਂ ਹਨੀਪ੍ਰੀਤ ਖਿਲਾਫ ਦੇਸ਼ਧਰੋਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਪੰਚਕੁੱਲਾ ਵਿਖੇ ਹਿੰਸਾ ਭੜਕਾਉਣ ਦੇ ਦੋਸ਼ ਵੀ ਲਾਏ ਗਏ ਸਨ। ਇਸ ਤੋਂ ਬਾਅਦ ਲਗਾਤਾਰ ਪੁਲੀਸ ਵਲੋਂ ਹਨੀਪ੍ਰੀਤ ਦੀ ਭਾਲ ਕੀਤੀ ਜਾ ਰਹੀ ਸੀ, ਪਰ ਬੀਤੀ ਰਾਤ ਅਚਾਨਕ ਹਨੀਪ੍ਰੀਤ ਨੇ ਟੀ.ਵੀ. ਚੈਨਲ ਆਜ ਤੱਕ ਨੂੰ ਇੰਟਰਵਿਊ ਦਿੱਤੀ ਅਤੇ ਚੈਨਲ ਵਲੋਂ ਇਹ ਟੀ.ਵੀ. ਇੰਟਰਵਿਊ ਟੈਲੀਕਾਸਟ ਕਰਨ ਪਿਛੋਂ ਅੱਜ ਬਾਅਦ ਦੁਪਹਿਰ 3 ਵਜੇ ਹਰਿਆਣਾ ਪੁਲੀਸ ਨੇ ਹਨੀਪ੍ਰੀਤ ਨੂੰ ਪਟਿਆਲਾ ਨੇੜੇ ਤੋਂ ਗ੍ਰਿਫਤਾਰ ਕੀਤਾ। ਉਧਰ ਹਨੀਪ੍ਰੀਤ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੇ ਅੱਜ ਖੁਦ ਪੁਲੀਸ ਕੋਲ ਆਤਮ ਸਮਰਪਣ ਕੀਤਾ ਹੈ। ਪਰ ਪੁਲੀਸ ਵਲੋਂ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟੀ.ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਹਨੀਪ੍ਰੀਤ ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਇਕ ਬਾਪ ਅਤੇ ਬੇਟੀ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦਿੱਤਾ ਹੈ। ਉਸਨੇ ਕਿਹਾ ਕਿ ਉਸਦੇ ਪਾਪਾ ਬੇਕਸੂਰ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਚਾਈ ਸਾਹਮਣੇ ਆ ਜਾਵੇਗੀ। ਉਸ ਨੇ ਕਿਹਾ ਕਿ ਉਹ ਇਕ ਬੇਟੀ ਦਾ ਫਰਜ ਨਿਭਾਉਣ ਲਈ ਪਾਪਾ ਦੇ ਨਾਲ ਗਈ ਸੀ। ਉਸਨੇ ਪੰਚਕੁੱਲਾ ਵਿਚ ਹਿੰਸਾ ਭੜਕਾਉਣ ਦੇ ਦੋਸ਼ਾਂ ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਪੁਲੀਸ ਵਲੋਂ ਸ਼ਰਾਰਤੀ ਅਨਸਰਾਂ ਨੂੰ ਤਾਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਪਰ ਉਸ ‘ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਹਰਿਆਣਾ ਪੁਲੀਸ ਦੇ ਕਮਿਸ਼ਨਰ ਪੀ.ਸੀ. ਚਾਵਲਾ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *