best platform for news and views

ਹਨੀਪ੍ਰੀਤ ਨੇ 9 ਘੰਟੇ ਦੀ ਪੁੱਛਗਿੱਛ ‘ਚ ਚਾਰ ਉੱਚ ਪੁਲੀਸ ਅਧਿਕਾਰੀਆਂ ਨੂੰ ਵੀ ਕੱਖ ਨਹੀਂ ਦੱਸਿਆ

Please Click here for Share This News

Malwa News Bureau

ਚੰਡੀਗੜ੍ਹ : ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਬਲਾਤਕਾਰ ਅਤੇ ਗੁੰਡਾਗਰਦੀ ਦੇ ਦੋਸ਼ਾਂ ਵਿਚ ਉਲਝੀ ਹੋਈ ਨਜ਼ਰ ਆ ਰਹੀ ਹੈ। ਜਿਥੇ ਹਰਿਆਣਾ ਪੁਲੀਸ ਨੇ ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਭੁਗਤ ਰਹੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਪਰੀ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਪਿਛੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬਲਾਤਕਾਰ ਦੇ ਮਾਮਲੇ ਵਿਚ ਫਸ ਜਾਣ ਨਾਲ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਸਿਆਸਤ ਦੇ ਬਲਾਤਕਾਰੀਆਂ ‘ਤੇ ਟਿੱਕ ਗਈਆਂ ਹਨ।ਚੰਡੀਗੜ੍ਹ : ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਬਲਾਤਕਾਰ ਅਤੇ ਗੁੰਡਾਗਰਦੀ ਦੇ ਦੋਸ਼ਾਂ ਵਿਚ ਉਲਝੀ ਹੋਈ ਨਜ਼ਰ ਆ ਰਹੀ ਹੈ। ਜਿਥੇ ਹਰਿਆਣਾ ਪੁਲੀਸ ਨੇ ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਭੁਗਤ ਰਹੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਪਰੀ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਪਿਛੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬਲਾਤਕਾਰ ਦੇ ਮਾਮਲੇ ਵਿਚ ਫਸ ਜਾਣ ਨਾਲ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਸਿਆਸਤ ਦੇ ਬਲਾਤਕਾਰੀਆਂ ‘ਤੇ ਟਿੱਕ ਗਈਆਂ ਹਨ। ਹਰਿਆਣਾ ਪੁਲੀਸ ਵਲੋਂ ਪਿਛਲੇ ਮੰਗਲਵਾਰ ਨੂੰ ਗ੍ਰਿਫਤਾਰ ਕਰਨ ਪਿਛੋਂ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਹਨੀਪ੍ਰੀਤ ਨੂੰ 6 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਰਿਆਣਾ ਪੁਲੀਸ ਵਲੋਂ ਪਿਛਲੇ ਚਾਰ ਦਿਨਾਂ ਦੌਰਾਨ ਪੂਰੀ ਵਾਹ ਲਗਾ ਲਈ ਗਈ ਹੈ, ਪਰ ਅਜੇ ਤੱਕ ਹਨੀਪ੍ਰੀਤ ਨੇ ਪੁਲੀਸ ਦੇ ਕੁੱਝ ਵੀ ਪੱਲੇ ਨਹੀਂ ਪਾਇਆ। ਹਨੀਪ੍ਰੀਤ ਦਾ ਪੁਲੀਸ ਰਿਮਾਂਡ ਲੈਣ ਤੋਂ ਅਗਲੇ ਦਿਨ ਹੀ ਵੀਰਵਾਰ ਨੂੰ ਪੁਲੀਸ ਵਲੋਂ ਹਨੀਪ੍ਰੀਤ ਨੂੰ ਬਠਿੰਡਾ ਲਿਜਾਇਆ ਗਿਆ ਅਤੇ ਕਾਫੀ ਭੇਦ ਖੁੱਲ੍ਹਣ ਦੀ ਆਸ ਨਾਲ ਪੂਰਾ ਦਿਨ ਪੁਲੀਸ ਹਨੀਪ੍ਰੀਤ ਨੂੰ ਘੁਮਾਉਂਦੀ ਰਹੀ, ਪਰ ਉਸ ਨੇ ਪੁਲੀਸ ਦੇ ਪੱਲੇ ਕੱਖ ਨਹੀਂ ਪਾਇਆ। ਸ਼ਨੀਵਾਰ ਨੂੰ ਪੰਚਕੁੱਲਾ ਥਾਣੇ ਵਿਚ ਪੁਲੀਸ ਦੇ ਚਾਰ ਵੱਖ ਵੱਖ ਉੱਚ ਅਧਿਕਾਰੀਆਂ ਨੇ ਵਾਰੀ ਵਾਰੀ ਹਨੀਪ੍ਰੀਤ ਤੋਂ ਪੁੱਛਗਿੱਛ ਕੀਤੀ, ਪਰ ਪੂਰੇ 9 ਘੰਟੇ ਦੀ ਪੁੱਛਗਿੱਛ ਦੌਰਾਨ ਹਨੀਪ੍ਰੀਤ ਨੇ ਕੋਈ ਤੱਥ ਸਾਹਮਣੇ ਨਹੀਂ ਲਿਆਂਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹਰਿਆਣਾ ਦੇ ਪੁਲੀਸ ਦੇ ਉੱਚ ਅਧਿਕਾਰੀ ਹੀ ਪੋਣਛਾਣ ਕਰਨ ਤੋਂ ਅਸਮਰੱਥ ਹਨ ਜਾਂ ਹਨੀਪ੍ਰੀਤ ਹੀ ਇੰਨੀ ਤੇਜ ਤਰਾਰ ਹੈ ਕਿ ਕਿਸੇ ਨੂੰ ਕੋਈ ਭੇਦ ਨਹੀਂ ਦੇ ਰਹੀ। ਪੁਲੀਸ ਵਲੋਂ ਹਨੀਪ੍ਰੀਤ ਨੂੰ ਹੱਦੋਂ ਵੱਧ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਅਤੇ ਮੈਡੀਕਲ ਦੀ ਟੀਮ ਵਲੋਂ ਲਗਾਤਾਰ ਲੋੜ ਪੈਣ ‘ਤੇ ਹਨੀਪ੍ਰੀਤ ਦੀ ਮੈਡੀਕਲ ਜਾਂਚ ਵੀ ਕੀਤੀ ਜਾ ਰਹੀ ਹੈ, ਪਰ ਪੁਲੀਸ ਮੁਤਾਬਿਕ ਉਸਦਾ ਬੀ.ਪੀ. ਆਦਿ ਸਭ ਕੁੱਝ ਨਾਰਮਲ ਹੈ। ਹਨੀਪ੍ਰੀਤ ਵਲੋਂ ਸਿਰਦਰਦ ਦੀ ਸ਼ਿਕਾਇਤ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਪੁਲੀਸ ਦੀ ਯੋਜਨਾ ਸੀ ਕਿ ਹਨੀਪ੍ਰੀਤ ਨੂੰ ਬਠਿੰਡਾ, ਸਿਰਸਾ ਆਦਿ ਸਾਰੇ ਠਿਕਾਣਿਆਂ ‘ਤੇ ਲੈ ਕੇ ਜਾਇਆ ਜਾਵੇਗਾ ਅਤੇ ਕਈ ਤਰਾਂ ਦੇ ਭੇਦਾਂ ਤੋਂ ਪਰਦਾ ਚੁੱਕਿਆ ਜਾਵੇਗਾ, ਪਰ ਹਰਿਆਣਾ ਪੁਲੀਸ ਇਹ ਸਭ ਕਰਨ ਤੋਂ ਅਸਮਰੱਥ ਨਜ਼ਰ ਆ ਰਹੀ ਹੈ, ਕਿਉਂਕਿ ਹਨੀਪ੍ਰੀਤ ਕੁੱਝ ਵੀ ਦੱਸ ਨਹੀਂ ਰਹੀ। ਵਰਨਣਯੋਗ ਹੈ ਕਿ 25 ਅਗਸਤ ਨੂੰ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਪਿਛੋਂ ਪੰਚਕੁੱਲਾ ਤੋਂ ਰੋਹਤਕ ਜੇਲ ਤੱਕ ਹਨੀਪ੍ਰੀਤ ਰਾਮ ਰਹੀਮ ਦੇ ਨਾਲ ਹੀ ਗਈ ਸੀ। ਇਸ ਪਿਛੋਂ ਪੰਚਕੁੱਲਾ ਡੇਰਾ ਪ੍ਰੇਮੀਆਂ ਵਲੋਂ ਵੱਡੀ ਪੱਧਰ ‘ਤੇ ਕੀਤੀ ਗਈ ਸਾੜਫੂਕ ਲਈ ਵੀ ਪੁਲੀਸ ਨੇ ਹਨੀਪ੍ਰੀਤ ਨੂੰ ਜੁੰਮੇਵਾਰ ਠਹਿਰਾਇਆ ਗਿਆ ਅਤੇ ਉਸ ਖਿਲਾਫ ਦੇਸ਼ਧਰੋਹ ਦਾ ਪਰਚਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਹਨੀਪ੍ਰੀਤ ਗਾਇਬ ਹੋ ਗਈ ਅਤੇ ਪੁਲੀਸ ਵਲੋਂ ਪੂਰਾ ਭਾਰਤ ਛਾਣ ਮਾਰਿਆ ਗਿਆ, ਪਰ ਹਨੀਪ੍ਰੀਤ ਹੱਥ ਨਹੀਂ ਲੱਗੀ। ਹਨੀਪ੍ਰੀਤ ਭਾਵੇਂ ਪੰਜਾਬ ਅਤੇ ਦਿੱਲੀ ਵਿਚ ਹੀ ਘੁੰਮਦੀ ਰਹੀ, ਪਰ ਪੁਲੀਸ ਨੂੰ ਕੋਈ ਵੀ ਸੂਹ ਨਾ ਲੱਗਣਾ ਹਰਿਆਣਾ ਪੁਲੀਸ ਦੀ ਕਾਰਗੁਜਾਰੀ ‘ਤੇ ਵੀ ਸਵਾਲੀਆ ਚਿੰਨ ਲਗਾਉਂਦਾ ਹੈ।

Please Click here for Share This News

Leave a Reply

Your email address will not be published. Required fields are marked *