best platform for news and views

ਹਨੀਪ੍ਰੀਤ ਨੇ ਪੁਲੀਸ ਨੂੰ ਚਕਮਾ ਦੇ ਕੇ ਨਿਪਾਲ ‘ਚ ਮਾਰੀ ਉਡਾਰੀ

Please Click here for Share This News

Malwa News Bureau

ਪੰਚਕੁੱਲਾ : ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇਪਾਲ ਚਲੀ ਗਈ ਹੈ। ਹਰਿਆਣਾ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਹਨੀਪ੍ਰੀਤ ਦੇ ਡਰਾਈਵਰ ਪ੍ਰਦੀਪ ਇੰਸਾ ਨੇ ਪੁਲੀਸ ਨੂੰ ਦੱਸਿਆ ਕਿ ਹਨੀਪ੍ਰੀਤ ਨੇਪਾਲ ਚਲੀ ਗਈ ਹੈ ਅਤੇ ਉਥੋਂ ਕਿਸੇ ਹੋਰ ਦੇਸ਼ ਜਾਣ ਦੀ ਕੋਸ਼ਿਸ਼ ਕਰੇਗੀ।ਪੰਚਕੁੱਲਾ : ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇਪਾਲ ਚਲੀ ਗਈ ਹੈ। ਹਰਿਆਣਾ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਹਨੀਪ੍ਰੀਤ ਦੇ ਡਰਾਈਵਰ ਪ੍ਰਦੀਪ ਇੰਸਾ ਨੇ ਪੁਲੀਸ ਨੂੰ ਦੱਸਿਆ ਕਿ ਹਨੀਪ੍ਰੀਤ ਨੇਪਾਲ ਚਲੀ ਗਈ ਹੈ ਅਤੇ ਉਥੋਂ ਕਿਸੇ ਹੋਰ ਦੇਸ਼ ਜਾਣ ਦੀ ਕੋਸ਼ਿਸ਼ ਕਰੇਗੀ। ਬਲਾਤਕਾਰ ਦੇ ਦੋਸ਼ਾਂ ਵਿਚ ਰੋਹਤਕ ਦੀ ਸੋਨਾਰੀਆ ਜੇਲ ਵਿਚ ਬੰਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਨਾਰੀਆ ਜੇਲ ਤੋਂ ਲਾਪਤਾ ਹੋਈ ਹਨੀਪ੍ਰੀਤ ਦਾ ਪੁਲੀਸ ਨੂੰ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਰਿਹਾ ਸੀ। ਪੁਲੀਸ ਵਲੋਂ ਹਨੀਪ੍ਰੀਤ ਖਿਲਾਫ ਲੁੱਕਆਫ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਦੇਸ਼ ਤੋਂ ਬਾਹਰ ਨਾ ਜਾ ਸਕੇ। ਪੁਲੀਸ ਵਲੋਂ ਹਨੀਪ੍ਰੀਤ ਦੇ ਸਾਰੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਪੁਲੀਸ ਵਲੋਂ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਦਿਆਂ ਹਨੀਪ੍ਰੀਤ ਦੇ ਡਰਾਈਵਰ ਪ੍ਰਦੀਪ ਇੰਸਾ ਦੀ ਲੋਕੇਸ਼ਨ ਉਦੇਪੁਰ ਵਿਖੇ ਆ ਰਹੀ ਸੀ। ਇਸ ਆਧਾਰ ‘ਤੇ ਪੁਲੀਸ ਨੇ ਛਾਪਾ ਮਾਰ ਕੇ ਪ੍ਰਦੀਪ ਇੰਸਾ ਨੂੰ ਉਦੇਪੁਰ ਤੋਂ ਗ੍ਰਿਫਤਾਰ ਕਰ ਲਿਆ। ਪੁਲੀਸ ਸੂਤਰਾਂ ਅਨੁਸਾਰ ਪ੍ਰਦੀਪ ਇੰਸਾ ਨੇ ਪੁਲੀਸ ਨੂੰ ਦੱਸਿਆ ਹੈ ਕਿ ਹਨੀਪ੍ਰੀਤ ਨੇਪਾਲ ਚਲੀ ਗਈ ਹੈ ਅਤੇ ਉਥੋਂ ਕੈਨੇਡਾ ਵਿਖੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਵਰਨਣਯੋਗ ਹੈ ਕਿ ਹਨੀਪ੍ਰੀਤ ਖਿਲਾਫ ਹਰਿਆਣਾ ਪੁਲੀਸ ਵਲੋਂ ਦਰਜ ਕੀਤੇ ਗਏ ਮੁਕੱਦਮੇ ਵਿਚ ਹਨੀਪ੍ਰੀਤ ਖਿਲਾਫ ਪੰਚਕੁੱਲਾ ਵਿਖੇ ਡੇਰਾ ਸਮਰੱਥਕਾਂ ਨੂੰ ਭੜਕਾ ਕੇ ਸਾੜ ਫੂਕ ਕਰਵਾਉਣਾ ਅਤੇ ਸੰਤ ਗੁਰਮੀਤ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਹਨੀਪ੍ਰੀਤ ਖਿਲਾਫ ਪੁਲੀਸ ਵਲੋਂ ਦੇਸ਼ ਧਰੋਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਨੀਪ੍ਰੀਤ ਨੂੰ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ। ਕੁੱਝ ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਸੀ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਜੇਲ੍ਹ ਵਿਚ ਹਨੀਪ੍ਰੀਤ ਦੀ ਯਾਦ ਨੂੰ ਲੈ ਕੇ ਹਾਲਤ ਖਰਾਬ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਹਰਿਆਣਾ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਹਨੀਪ੍ਰੀਤ ਨੂੰ ਜੇਲ ਵਿਚ ਉਸ ਦੇ ਨਾਲ ਰਹਿਣ ਦੀ ਇਜਾਜਤ ਦਿੱਤੀ ਜਾਵੇ।

Please Click here for Share This News

Leave a Reply

Your email address will not be published. Required fields are marked *