best platform for news and views

ਹਨੀਪ੍ਰੀਤ ਨੇ ਕੱਖ ਪੱਲੇ ਨਹੀਂ ਪਾਇਆ ਹਰਿਆਣਾ ਪੁਲੀਸ ਦੇ

Please Click here for Share This News

ਬਠਿੰਡਾ : ਹਰਿਆਣਾ ਪੁਲੀਸ ਵਲੋਂ ਡੇਰਾ ਮੁਖੀ ਰਾਮ ਰਹੀਮ ਦੀ ਖਾਸੋਮਖਾਸ ਹਨੀਪ੍ਰੀਤ ਨੂੰ ਪੁਲੀਸ ਰਿਮਾਂਡ ਦੇ ਦੂਜੇ ਦਿਨ ਅੱਜ ਬਠਿੰਡਾ ਲਿਆਂਦਾ ਗਿਆ, ਪਰ ਇਥੇ ਆ ਕੇ ਵੀ ਹਨੀਪ੍ਰੀਤ ਨੇ ਹਰਿਆਣਾ ਪੁਲੀਸ ਦੇ ਪੱਲੇ ਕੱਖ ਨਹੀਂ ਪਾਇਆ। ਵਾਰ ਵਾਰ ਪੁੱਛਣ ‘ਤੇ ਵੀ ਹਨੀਪ੍ਰੀਤ ਨੇ ਕਿਹਾ ਕਿ ਉਸ ਨੂੰ ਯਾਦ ਨਹੀਂ ਕਿ ਉਹ ਇਥੇ ਆਈ ਸੀ ਕਿ ਨਹੀਂ।


ਬੁੱਧਵਾਰ ਨੂੰ ਪੰਚਕੁੱਲਾ ਦੀ ਅਦਾਲਤ ਵਲੋਂ ਹਨੀਪ੍ਰੀਤ ਨੂੰ 6 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਪੁਲੀਸ ਵਲੋਂ ਅੱਜ ਹਨੀਪ੍ਰੀਤ ਨੂੰ ਬਠਿੰਡਾ ਲਿਆਂਦਾ ਗਿਆ। ਪੁਲੀਸ ਦਾ ਦਾਅਵਾ ਹੈ ਕਿ ਹਨੀਪ੍ਰੀਤ ਨਾਲ ਗ੍ਰਿਫਤਾਰ ਕੀਤੀ ਗਈ ਸੁਖਦੀਪ ਕੌਰ ਦੇ ਘਰ ਹਨੀਪ੍ਰੀਤ ਚਾਰ ਦਿਨ ਰਹੀ ਹੈ। ਇਸ ਲਈ ਇਸੇ ਤਰਾਂ ਦੇ ਹੋਰ ਭੇਤ ਜਾਨਣ ਲਈ ਅੱਜ ਪੁਲੀਸ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਬਠਿੰਡਾ ਲੈ ਕੇ ਆਈ। ਪੁਲੀਸ ਹਨੀਪ੍ਰੀਤ ਨੂੰ ਸੁਖਦੀਪ ਦੇ ਪਿੰਡ ਬੱਲੂਆਣਾ ਵੀ ਲੈ ਕੇ ਗਈ, ਪਰ ਹਨੀਪ੍ਰੀਤ ਨੇ ਪੁਲੀਸ ਨੂੰ ਕੋਈ ਭੇਤ ਨਹੀਂ ਦੱਸਿਆ। ਪੁਲੀਸ ਨੂੰ ਆਸ ਸੀ ਕਿ ਉਹ ਹਨੀਪ੍ਰੀਤ ਤੋਂ ਕਾਫੀ ਭੇਤ ਸਾਹਮਣੇ ਲਿਆਉਣ ਵਿਚ ਕਾਮਯਾਬ ਹੋਵੇਗੀ, ਪਰ ਅਜੇ ਤੱਕ ਪੁਲੀਸ ਦੇ ਪੱਲੇ ਕੁੱਝ ਵੀ ਨਹੀਂ ਪਿਆ।

ਹਨੀਪ੍ਰੀਤ ਨੂੰ ਬਠਿੰਡਾ ਦੀਆਂ ਵੱਖ ਵੱਖ ਥਾਵਾਂ ‘ਤੇ ਲੈ ਕੇ ਜਾ ਰਹੀ ਹਰਿਆਣਾ ਪੁਲੀਸ

Please Click here for Share This News

Leave a Reply

Your email address will not be published. Required fields are marked *