best platform for news and views

ਹਨੀਪ੍ਰੀਤ ਨੂੰ ਬਠਿੰਡਾ ਲਿਜਾਂਦਿਆਂ ਭਵਾਨੀਗੜ੍ਹ ਥਾਣੇ ਰੁਕ ਗੲੀ ਮੀਡੀਆ ਤੋਂ ਡਰਦੀ ਪੁਲੀਸ ਟੀਮ

Please Click here for Share This News

ਕ੍ਰਿਸ਼ਨ ਚੌਹਾਨ

ਭਵਾਨੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖ ਸੰਤ ਗੁਰਮੀਤ ਰਾਮ ਰਹੀਮ ਦੀ ਲਾਡਲੀ ਪਰੀ ਹਨੀਪ੍ਰੀਤ ਨੂੰ ਪੁਲੀਸ ਰਿਮਾਂਡ ਦੇ ਅੱਜ ਦੂਜੇ ਦਿਨ ਪੰਚਕੁੱਲੇ ਤੋਂ ਬਠਿੰਡਾ ਵਿਖੇ ਲੈ ਕੇ ਜਾਇਆ ਗਿਆ ਤਾਂ ਮੀਡੀਆ ਨੂੰ ਵੀ ਸੂਹ ਲੱਗ ਗਈ। ਜਦੋਂ ਮੀਡੀਆ ਦੀਆਂ ਗੱਡੀਆਂ ਪੁਲੀਸ ਦੀ ਟੀਮ ਦਾ ਪਿੱਛਾ ਕਰਨ ਲੱਗੀਆਂ ਤਾਂ ਪੁਲੀਸ ਦੀ ਟੀਮ ਹਨੀਪ੍ਰੀਤ ਸਮੇਤ ਰਸਤੇ ਵਿਚ ਥਾਣਾ ਭਵਾਨੀਗੜ੍ਹ ਅੰਦਰ ਰੁਕ ਗਈ। ਕੁੱਝ ਸਮੇਂ ਬਾਅਦ ਪੁਲੀਸ ਮੁੜ ਹਨੀਪ੍ਰੀਤ ਨੂੰ ਲੈ ਕੇ ਬਠਿੰਡਾ ਨੂੰ ਰਵਾਨਾ ਹੋ ਗਈ।


ਅੱਜ ਜਦੋਂ ਪੰਚਕੁੱਲਾ ਦੀ ਪੁਲੀਸ ਹਨੀਪ੍ਰੀਤ ਨੂੰ ਲੈ ਕੇ ਬਠਿੰਡਾ ਨੂੰ ਜਾ ਰਹੀ ਸੀ ਤਾਂ ਪਟਿਆਲਾ ਤੋਂ ਮੀਡੀਆ ਨੂੰ ਸੂਹ ਮਿਲ ਗਈ ਅਤੇ ਮੀਡੀਆ ਦੀਆਂ ਕੁੱਝ ਗੱਡੀਆਂ ਪੁਲੀਸ ਦੀ ਟੀਮ ਦੇ ਪਿੱਛੇ ਲੱਗ ਗਈਆਂ। ਪੁਲੀਸ ਦੀ ਟੀਮ ਨੇ ਮੀਡੀਆ ਤੋਂ ਪਾਸ ਵੱਟਦਿਆਂ ਰਸਤੇ ਵਿਚ ਪੈਂਦੇ ਥਾਣਾ ਭਵਾਨੀਗੜ੍ਹ ਵਿਚ ਪੁਲੀਸ ਦੀ ਟੀਮ ਹਨੀਪ੍ਰੀਤ ਸਮੇਤ ਰੁਕ ਗਈ। ਪੁਲੀਸ ਵਲੋਂ ਮੀਡੀਆ ਨੂੰ ਥਾਣੇ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਹਨੀਪ੍ਰੀਤ ਨੂੰ ਮਿਲਣ ਨਹੀਂ ਦਿੱਤਾ ਗਿਆ। ਮੀਡੀਆ ਦੇ ਸਾਰੇ ਪੱਤਰਕਾਰ ਥਾਣੇ ਦੇ ਬਾਹਰ ਇਕੱਠੇ ਹੋ ਗਏ, ਪਰ ਕਿਸੇ ਨੂੰ ਵੀ ਹਨੀਪ੍ਰੀਤ ਨਾਲ ਗੱਲ ਨਹੀਂ ਕਰਨ ਦਿੱਤੀ ਗਈ। ਇਸ ਪਿਛੋਂ ਪੁਲੀਸ ਹਨੀਪ੍ਰੀਤ ਨੂੰ ਲੈ ਕੇ ਬਠਿੰਡਾ ਨੂੰ ਰਵਾਨਾ ਹੋ ਗਈ।

ਪੁਲੀਸ ਹਿਰਾਸਤ ਵਿਚ ਮੁਰਝਾਈ ਹੋਈ ਹਨੀਪ੍ਰੀਤ

ਪੁਲੀਸ ਥਾਣਾ ਭਵਾਨੀਗੜ੍ਹ ਦੇ ਬਾਹਰ ਇਕੱਠੇ ਹੋਏ ਲੋਕ ਅਤੇ ਪੱਤਰਕਾਰ, ਜਿਥੇ ਥਾਣੇ ਅੰਦਰ ਹਨੀਪ੍ਰੀਤ ਨੂੰ ਪੰਚਕੁੱਲਾ ਤੋਂ ਬਠਿੰਡਾ ਲੈ ਕੇ ਜਾ ਰਹੀ ਪੁਲੀਸ ਪਾਰਟੀ ਰੁਕੀ

Please Click here for Share This News

Leave a Reply

Your email address will not be published. Required fields are marked *