best platform for news and views

ਹਨੀਪ੍ਰੀਤ ਨੂੰ ਬਠਿੰਡਾ ਤੇ ਸਰਸਾ ਲਿਜਾ ਕੇ ਭੇਤ ਖੋਲ੍ਹਣ ਦੀ ਕੋਸ਼ਿਸ਼ ‘ਚ ਹੈ ਪੁਲੀਸ

Please Click here for Share This News

ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਬਲਾਤਕਾਰ ਦੇ ਦੋਸ਼ਾਂ ਵਿਚ ਜੇਲ ਹੋਣ ਜਾਣ ਪਿਛੋਂ 39 ਦਿਨ ਲਾਪਤਾ ਰਹੀ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਕੇ ਪੁਲੀਸ ਰਿਮਾਂਡ ਲੈ ਲਿਆ ਗਿਆ ਹੈ। 6 ਦਿਨ ਦੇ ਪੁਲੀਸ ਰਿਮਾਂਡ ਦੌਰਾਨ ਪੁਲੀਸ ਵਲੋਂ ਹਨੀਪ੍ਰੀਤ ਨੂੰ ਬਠਿੰਡਾ ਵਿਖੇ ਵੱਖ ਵੱਖ ਟਿਕਾਣਿਆਂ ‘ਤੇ ਵੀ ਲੈ ਕੇ ਜਾਏ ਜਾਣ ਦੀ ਸੰਭਾਵਨਾ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਸਿਰਸਾ ਵੀ ਲੈ ਕੇ ਜਾਇਆ ਜਾਵੇ ਤਾਂ ਜੋ ਡੇਰੇ ਵਿਚਲੇ ਕੁੱਝ ਰਾਜ਼ ਹੋਰ ਸਾਹਮਣੇ ਆ ਸਕਣ।


ਪ੍ਰਾਪਤ ਜਾਣਕਾਰੀ ਅਨੁਸਾਰ ਪੰਚਕੁੱਲਾ ਪੁਲੀਸ ਵਲੋਂ ਹਨੀਪ੍ਰੀਤ ਦੇ 6 ਦਿਨ ਦੇ ਪੁਲੀਸ ਰਿਮਾਂਡ ਦੌਰਾਨ ਉਨ੍ਹਾਂ ਸਾਰੇ ਭੇਤਾਂ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਹਨੀਪ੍ਰੀਤ ਬਿਨਾਂ ਸੰਭਵ ਨਹੀਂ ਸਨ। ਹਨੀਪ੍ਰੀਤ ਕੁੱਝ ਦਿਨ ਆਪਣੀ ਸਾਥਣ ਸੁਖਦੀਪ ਦੇ ਬਠਿੰਡਾ ਵਿਖੇ ਸਥਿੱਤ ਘਰ ਵਿਚ ਠਹਿਰੀ ਸੀ। ਇਸ ਸਬੰਧੀ ਵੀ ਪੁਲੀਸ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਹਨੀਪ੍ਰੀਤ ਨੂੰ ਮੌਕੇ ‘ਤੇ ਲੈ ਕੇ ਜਾਇਆ ਜਾਵੇਗਾ। ਇਸ ਤੋਂ ਇਲਾਵਾ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਵੀ ਲੈ ਕੇ ਜਾਏ ਜਾਣ ਦੀ ਸੰਭਾਵਨਾ ਹੈ ਅਤੇ ਡੇਰੇ ਦੇ ਅੰਦਰ ਇਕ ਹਨੀਪ੍ਰੀਤ ਦੀ ਅਲਮਾਰੀ ਨੂੰ ਅਜੇ ਵੀ ਸੀਲ ਕੀਤਾ ਹੋਇਆ ਹੈ। ਹੋ ਸਕਦਾ ਹੈ ਪੁਲੀਸ ਵਲੋਂ ਹਨੀਪ੍ਰੀਤ ਦੀ ਹਾਜਰੀ ਵਿਚ ਇਸ ਅਲਮਾਰੀ ਨੂੰ ਖੋਲ੍ਹਿਆ ਜਾਵੇ। ਜਾਣਕਾਰ ਸੂਤਰਾਂ ਅਨੁਸਾਰ ਅੱਜ ਪਹਿਲਾਂ ਹਨੀਪ੍ਰੀਤ ਨੂੰ ਬਠਿੰਡਾ ਵਿਖੇ ਲੈ ਕੇ ਜਾਣ ਦੀ ਸੰਭਾਵਨਾ ਹੈ।

Please Click here for Share This News

Leave a Reply

Your email address will not be published. Required fields are marked *