best platform for news and views

ਹਥਨ ਸਕੂਲ ਵਿਚ ‘ਸਿਹਤ-ਸੰਭਾਲ ਵਿਸ਼ੇ ਦੀ ਜਾਗਰੂਕਤਾ ਬਾਰੇ ਲਗਾਈ ਗਈ ਪ੍ਰਦਰਸ਼ਨੀ

Please Click here for Share This News

ਧੂਰੀ,3 ਅਪ੍ਰੈਲ (ਮਹੇਸ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਵਿਚ ਸਾਲਾਨਾ ਨਤੀਜੇ ਦੇ ਐਲਾਨ ਤੋ ਬਾਅਦ ਅੱਠਵੀਂ ਜਮਾਤ ਵਿਚੋਂ ਪਾਸ ਹੋਏ ਵਿਦਿਆਰਥੀ ਤੇ ਉਨ•ਾਂ ਦੇ ਮਾਪਿਆ ਨੂੰ ‘ਸਿਹਤ-ਸੰਭਾਲ’ ਦਾ ਵਿਸ਼ਾ ਸਕੂਲੀ ਸਿੱਖਿਆ ਵਿਚ ਨੌਵੀਂ ਜਮਾਤ ਤੋ ਸ਼ਾਮਿਲ ਕੀਤਾ ਗਿਆ ਹੈ। ਇਹ ਵਿਸ਼ਾ ਨੈਸ਼ਨਲ ਸਕੀਲ ਕੁਆਲੀਫਿਕੇਸ਼ਨ ਫਰੇਮ ਵਰਕ (ਐਨ.ਐੱਸ.ਕਿਉਂ.ਐਫ) ਅਧੀਨ ਪੰਜਾਬੀ ਦੇ ਕਈ ਸਕੂਲਾਂ ਵਿਚ ਚਾਲੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਵਿਸ਼ਾ ਹਥਨ ਦੇ ਸਰਕਾਰੀ ਸਕੂਲ ਵਿਚ 2017-18 ਸੈਸ਼ਨ ਵਿਚ ਚਲਾਇਆ ਗਿਆ ਹੈ। ਇਸ ਵਿਚ ਸਕੂਲ ਦੀ ਵੋਕੇਸ਼ਨਲ ਹੈਲਥ ਟਰੇਨਰ ਅਧਿਆਪਕਾ ਗੁਰਪ੍ਰੀਤ ਕੌਰ ਨੇ ‘ਸਿਹਤ ਸੰਭਾਲ’ ਦੇ ਵਿਸ਼ੇ ਦੀ ਮਹੱਤਤਾ ਬਾਰੇ ਦੱਸਿਆ ਕਿ ਉਹ ਇਹ ਵਿਸ਼ਾ ਦਸਵੀਂ /ਬਾਰ•ਵੀਂ ਪਾਸ ਕਰ ਕੇ ਹਸਪਤਾਲਾਂ ਵਿਚ ਪੇਮੈਂਟ ਕੇਅਰ ਅਸਿਸਟੈਂਟ ਦਾ ਰੋਜ਼ਗਾਰ ਪਾ ਸਕਦੇ ਹਨ ਇਹ ਵਿਸ਼ਾ ਨੌਵੀਂ ਜਮਾਤ ਤੋ ਬਾਰ•ਵੀਂ ਜਮਾਤ ਤੱਕ ਚੱਲਦਾ ਹੈ। ਪ੍ਰਦਰਸ਼ਨੀ ਵਿਚ ਵਿਦਿਆਰਥੀਆ ਨੂੰ ਸਿਹਤ ਦੇ ਬਾਰੇ ਅਤੇ ਕਈ ਬਿਮਾਰੀਆਂ ਤੋ ਬਚਨ ਅਤੇ ਉਨ•ਾਂ ਦੇ ਇਲਾਜ ਕਰਨ ਦੇ ਢੰਗਾ ਦੀ ਜਾਣਕਾਰੀ ਦਿੱਤੀ ਗਈ। ਇਸ ਪ੍ਰਦਰਸ਼ਨੀ ਤੋ ਬਾਅਦ ਅੱਠਵੀਂ ਜਮਾਤ ਵਿਚੋਂ ਪਾਸ ਹੋਈਆ ਵਿਦਿਆਰਥਣਾਂ ਵਿਚ ਇਸ ਵਿਸ਼ੇ ਨੂੰ ਨੌਵੀਂ ਜਮਾਤ ਵਿਚ ਲੈਣ ਦੀ ਭਾਰੀ ਉਤਸੁਕਤਾ ਦਿਖਾਈ ਅਤੇ ਉਨ•ਾਂ ਦੇ ਮਾਪਿਆ ਨੇ ਵੀ ਆਪਣੇ ਬੱਚਿਆ ਨੂੰ ਇਸ ਮਹੱਤਵਪੂਰਨ ਵਿਸ਼ੇ ਨੂੰ ਪੜਾਉਣ ਲਈ ਆਪਣੀ ਪੂਰੀ ਹਮਾਇਤ ਦਿੱਤੀ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਲਾਭ ਸਿੰਘ ਸਮੇਤ ਸਕੂਲ ਸਟਾਫ਼ ਦੇ ਮੈਂਬਰ ਅਤੇ ਪਿੰਡ ਵਾਸੀ ਸ਼ਾਮਲ ਸਨ।


ਫ਼ੋਟੋ ਕੈਪਸ਼ਨ : ਸਕੂਲ ਟੀਚਰ ਵੱਲੋਂ ਸਿਹਤ ਸੰਭਾਲ ਬਾਰੇ ਬੱਚਿਆ ਨੂੰ ਜਾਣਕਾਰੀ ਦਿੰਦੇ ਹੋਏ ।

Please Click here for Share This News

Leave a Reply

Your email address will not be published. Required fields are marked *