best platform for news and views

ਸੰਸਾਰ ਸਿਹਤ ਦਿਵਸ ਮੌਕੇ ਸੰਤੁਲਿਤ ਭੋਜਨ ਦੀਆਂ ਗਤੀਵਿਧੀਆਂ ਕਰਵਾਈਆਂ

Please Click here for Share This News

ਧੂਰੀ,6 ਅਪ੍ਰੈਲ (ਮਹੇਸ਼ ਜਿੰਦਲ) ਦਿੱਲੀ ਪਬਲਿਕ ਸਕੂਲ ਧੂਰੀ ਵਿਖੇ ਅੱਜ ਨਰਸਰੀ ਤੋਂ ਤੀਸਰੀ ਤੱਕ ਸੰਸਾਰ ਸਿਹਤ ਦਿਵਸ ਮੌਕੇ ਸੰਤੁਲਿਤ ਭੋਜਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੇ ਨਾਲ ਜਮਾਤ ਚੌਥੀ ਤੋਂ ਛੇਵੀਂ ਤੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਅਤੇ ਸੱਤਵੀਂ ਤੋਂ ਦਸਵੀਂ ਤੱਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਮਸ਼ਹੂਰ ਯੋਗਾ ਅਲਾਇੰਸ ਇੰਟਰ ਨੈਸ਼ਨਲ ਦੇ ਮੁਖੀ ਕਵਿਤਾ ਤਿਆਗੀ ਨੇ ਕੀਤੀ। ਜਿਸ ਵਿਚ ਉਨ•ਾਂ ਦੇ ਸਾਥੀ ਵੀ ਸ਼ਾਮਿਲ ਸਨ। ਇਸ ਮੌਕੇ ਸਕੂਲ ਦੇ ਪ੍ਰਧਾਨ ਵਿਜੇ ਕਾਂਸਲ ਅਤੇ ਪ੍ਰਬੰਧਕ ਨਿਰਦੇਸ਼ਕ ਜੈ ਗੁਪਤਾ ਅਤੇ ਪ੍ਰਿੰਸੀਪਲ ਹਰਨੀਤ ਸਿੰਘ ਨੇ ਬੱਚਿਆਂ ਦੀ ਬਹੁਤ ਸ਼ਲਾਘਾ ਕੀਤੀ। ਉਨ•ਾਂ ਦੱਸਿਆ ਕਿ ਇਸ ਤਰ•ਾਂ ਦੀਆਂ ਬੋਧਿਕ ਕਿਰਿਆਵਾਂ ਕਰਵਾਉਣ ਨਾਲ ਬੱਚਿਆਂ ਵਿਚ ਸਕਰਾਤਮਕ,ਰਚਨਾਤਮਿਕ ਅਤੇ ਬੋਧਿਕ ਵਿਕਾਸ ਹੁੰਦਾ ਹੈ ।

ਕੈਪਸ਼ਨ – ਦਿੱਲੀ ਪਬਲਿਕ ਸਕੂਲ ਵਿਖੇ ਕਰਵਾਏ ਗਈਆਂ ਗਤੀਵਿਧੀਆਂ ਦਾ ਦ੍ਰਿਸ਼

Please Click here for Share This News

Leave a Reply

Your email address will not be published. Required fields are marked *