best platform for news and views

 ਸੰਸਥਾ ਪਰਿਵਰਤਨ ਵੱਲੋਂ ਪੇਂਟਿੰਗ ਮੁਕਾਬਲਾ ਕਰਵਾਇਆ 

Please Click here for Share This News

ਧੂਰੀ,22 ਅਪ੍ਰੈਲ (ਮਹੇਸ਼ ਜਿੰਦਲ) ਸਮਾਜ ਸੇਵਾ ਦੇ ਵਿਚ ਸੂਬਾ ਪੱਧਰ ਤੇ ਨਾਮਣਾ ਖੱਟਣ ਵਾਲੀ ਸੰਸਥਾ ਮਾਲਵਾ ਵੈੱਲਫੇਅਰ ਸੁਸਾਇਟੀ ਪਰਿਵਰਤਨ ਵੱਲੋਂ ਪੈਨਸਿਲ ਆਰਟਿਸਟ ਹਰਬੰਸ ਸਿੰਘ ਢਿੱਲੋਂ ਦੀ ਕਲਾ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲੇ• ਭਰ ਦੇ ਦੋ ਦਰਜਨ ਦੇ ਕਰੀਬ ਸਕੂਲਾਂ ਦੇ 220 ਬੱਚਿਆਂ ਨੇ ਭਾਗ ਲਿਆ ਜਿਨ•ਾਂ ਵਿਚ ਸਬ ਜੂਨੀਅਰ ਕੈਟਾਗਿਰੀ ਦੇ ਵਿਚੋਂ ਜੈਸ਼ਨਾ ਧੀਮਾਨ ਨੇ ਪਹਿਲਾ,ਪਰਮ ਗੋਇਲ,ਜਸਕੀਰਤ ਸਿੰਘ ਨੇ ਦੂਸਰਾ ਅਤੇ ਜੁਪਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੂਨੀਅਰ ਕੈਟਾਗਿਰੀ ਦੇ ਵਿਚੋਂ ਅਰਫਾਨ ਖਾਂ ਤੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ,   ਕਰੀਤਕਾ ਤੇ ਜਪਨਜੋਤ ਕੌਰ ਨੇ ਦੂਸਰਾ,ਵੀਰਪਾਲ ਕੌਰ ਤੇ ਰੀਆ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੀਨੀਅਰ ਕੈਟਾਗਿਰੀ ਦੇ ਵਿਚੋਂ ਤਰਨਵੀਰ ਸਿੰਘ ਨੇ ਪਹਿਲਾ,ਅਮਨਦੀਪ ਕੌਰ, ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਅਮਨਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਓਪਨ ਕੈਟਾਗਿਰੀ ਦੇ ਵਿਚੋਂ ਸਤਿਗੁਰ ਸਿੰਘ ਤੇ ਜਗਤਾਰ ਸਿੰਘ ਨੇ ਪਹਿਲਾ, ਬਲਜੀਤ ਸਿੰਘ ਅਤੇ ਸ਼ਮੀਰ ਨੇ ਦੂਸਰਾ ਅਤੇ ਕੁਲਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਇਸ ਮੁਕਾਬਲੇ ਵਿਚ ਇੱਕ ਸਪੈਸ਼ਲ ਲੋੜਾਂ ਵਾਲੇ ਬੱਚੇ ਨੂੰ ਰੋਹਿਤ ਅੇਸ ਪੀ. ਸਕੂਲ ਨੂੰ ਵੀ ਇਨਾਮ ਦਿੱਤਾ ਗਿਆ। ਇਸ ਮੌਕੇ ਜੇਤੂਆਂ ਨੂੰ ਇਨਾਮ ਦੇਣ ਦੀ ਰਸਮ ਹਰਪ੍ਰੀਤ ਸਿੰਘ ਡਿਪਟੀ ਜੇਲ• ਸੁਪਰਡੈਂਟ ਸੰਗਰੂਰ ਅਦਾ ਕੀਤੀ। ਇਸ ਮੌਕੇ ਉਨ•ਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਉੱਦਮ ਸਾਰੀਆਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦੇ ਅੰਦਰਲੀ ਕਲਾ ਨੂੰ ਉਜਾਗਰ ਕੀਤਾ ਜਾ ਸਕੇ। ਇਸ ਮੌਕੇ ਸੰਸਥਾ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਪੌਦੇ ਵੰਡ ਕੇ ਵਾਤਾਵਰਣ ਸੰਭਾਲ ਦਾ ਹੋਕਾ ਦਿੱਤਾ ਗਿਆ। ਇਸ ਮੁਕਾਬਲੇ ਦੇ ਵਿਚ ਜੱਜਮੈਂਟ ਦੀ ਭੂਮਿਕਾ ਜਨਾਬ ਇਕਬਾਲ ਅਤੇ ਮਨਜ਼ੂਰ ਅਹਿਮਦ ਨੇ ਨਿਭਾਈ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ,ਮੀਤ ਪ੍ਰਧਾਨ ਜਸਵਿੰਦਰ ਕੁਮਾਰ,ਬੱਬੂ,ਗੁਰਤੇਜ ਸਿੰਘ ਤੇਜੀ,ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ,ਜਤਿੰਦਰ ਸਿੰਘ,ਅਮਨਦੀਪ ਕੌਰ,ਕੌਮਲ,ਬਿਕਰਮਜੀਤ ਸਿੰਘ,ਕਰਨਦੀਪ ਸਿੰਘ, ਸੁਖਵੀਰ ਸੁੱਖੀ, ਮਹਿੰਦਰ ਪ੍ਰਤਾਪ ਸਮੇਤ ਕਈ ਹਾਜ਼ਰ ਸਨ।

 

Please Click here for Share This News

Leave a Reply

Your email address will not be published. Required fields are marked *