ਬਰਨਾਲਾ, 19ਸਤੰਬਰ (ਰਾਕੇਸ਼ ਗੋਇਲ)- ਫਾਇਰ ਸਟੇਸ਼ਨ ਅਫ਼ਸਰ ਸ. ਗੁਰਜੀਤ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖ ਕੇ ਜਾਨ ਮਾਲ ਦੀ ਹਿਫਾਜਤ ਵਾਸਤੇ ਜ਼ਿਲ੍ਹੇ ਅੰਦਰ ਸੰਘਣੀ ਅਬਾਦੀ ਵਿੱਚ ਪਟਾਕੇ ਬਣਾਉਣ ਦਾ ਕੰਮ/ਪਟਾਕੇ ਸਟੋਰ ਬਿਲਕੁਲ ਨਾ ਕੀਤੇ ਜਾਣ, ਖਾਸ ਕਰ ਘਰ ਵਿੱਚ ਹੀ ਪਟਾਕੇ ਸਟੋਰ ਕਰ ਲਏ ਜਾਂਦੇ ਹਨ, ਜੋ ਬੇਹੱਦ ਖਤਰਨਾਕ ਹੈ। ਸਟੋਰ/ਵੇਚਣ ਬਾਰੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਅਤਿ ਜਰੂਰੀ ਹੈ, ਅੱਗ ਲੱਗਣ ਦੀਆਂ ਘਟਨਾਵਾਂ ਤੋਂ ਸਬਕ ਸਿੱਖਦੇ ਹੋਏ ਜਾਨ ਮਾਲ ਨੂੰ ਕਿਸੇ ਵੀ ਵਿਅਕਤੀ ਵੱਲੋਂ ਖਤਰਾ ਪੈਦਾ ਨਾ ਕੀਤਾ ਜਾਵੇ। ਅੱਗ ਬੁਝਾਉਣ ਲਈ ਹਰ ਇੱਕ ਸ਼ਹਿਰੀ ਨੂੰ ਆਪਣੇ ਘਰ, ਸੰਸਥਾਵਾਂ ਅਤੇ ਦੁਕਾਨਾਂ ਵਿੱਚ ਅੱਗ ਬੁਝਾਊ ਯੋਗ ਪ੍ਰਬੰਧ ਜਰੂਰ ਰੱਖਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਟਾਕਿਆਂ ਦੇ ਸਟੋਰ ਬਾਰੇ ਮਾਲਕ ਦਾ ਨਾਮ, ਸਟੋਰ ਦਾ ਪਤਾ, ਟੈਲੀਫੋਨ ਨੰਬਰ ਅਤੇ ਅੱਗ ਬੁਝਾਊ ਕੀਤੇ ਪ੍ਰਬੰਧਾਂ ਬਾਰੇ ਪ੍ਰਸ਼ਾਸਨ ਨੂੰ ਲਿਖਤੀ ਨੋਟ ਕਰਵਾਉਣਾ ਹਰੇਕ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧ ਨਾ ਕਰਨ ਦੀ ਸੂਰਤ ਵਿੱਚ ਜਾਨ-ਮਾਲ ਅਤੇ ਆਂਢ-ਗੁਆਂਢ ਨੂੰ ਹੋਣ ਵਾਲੇ ਨੁਕਸਾਨ ਦੀ ਬਿਲਡਿੰਗ ਮਾਲਕ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸਬੰਧਤ ਪਟਾਕੇ ਸਟੋਰਾਂ ਦੀਆਂ ਬਿਲਡਿੰਗਾਂ ਤੱਕ ਪਹੁੰਚਣ ਦੇ ਰਸਤੇ ਖੁੱਲ੍ਹੇ ਹੋਣੇ ਅਤਿ ਜਰੂਰੀ ਹਨ।
ਸ. ਗੁਰਜੀਤ ਸਿੰਘ ਨੇ ਹੋਰ ਦੱਸਿਆ ਕਿ ਲੋਕਾਂ ਵੱਲੋਂ ਆਪਣੇ ਘਰ, ਦੁਕਾਨ, ਫੈਕਟਰੀ, ਕੋਲਡ ਸਟੋਰ, ਕਬਾੜ ਦੀ ਦੁਕਾਨ, ਪੈਟਰੋਲ ਪੰਪ, ਲੱਕੜੀਆਰਾ, ਹਸਪਤਾਲ, ਨਰਸਿੰਗ ਹੋਮ, ਹੋਟਲ, ਰੈਸਟੋਰੈਂਟ, ਸਵੀਟ ਹਾਊਸ, ਕਲੱਬ, ਸੈਲਰ, ਮੈਰਿਜ ਪੈਲੇਸ, ਪਟਾਕਿਆਂ ਦੀ ਦੁਕਾਨਾਂ, ਵਿਸਫੋਟਕ ਪਦਾਰਥਾਂ ਦੇ ਗੋਦਾਮ, ਐਲ.ਪੀ.ਜੀ. ਗੈਸ, ਹਰ ਮਹੱਤਵਪੂਰਨ ਬਿਲਡਿੰਗ, ਬੇਸਮੈਂਟ ਅਤੇ ਛੋਟੀ ਵੱਡੀ ਇਕਾਈ ਜਿੱਥੇ ਵੀ ਜਾਨ ਮਾਲ ਨੂੰ ਅੱਗ ਤੋਂ ਖਤਰਾ ਹੋਵੇ ਆਪਣੇ ਵੱਲੋਂ ਆਪਣੇ ਤੌਰ ਤੇ ਨੈਸ਼ਨਲ ਬਿਲਡਿੰਗ ਕੋਡ 2005 ਭਾਗ-4 ਅਨੁਸਾਰ ਅੱਗ ਬੁਝਾਊ (ਫਾਇਰ ਸੇਫਟੀ ਅਤੇ ਲਾਇਫ ਸੇਫਟੀ) ਲੋੜੀਂਦੇ ਪ੍ਰਬੰਧ ਕੀਤੇ ਜਾਣੇ ਅਤਿ ਜਰੂਰੀ ਹਨ। ਕਾਰਾਂ ਦੀ ਪਾਰਕਿੰਗ ਬਜਾਰ, ਗਲੀਆਂ ਵਿੱਚ ਨਾ ਕਰਕੇ ਨਿੱਜੀ ਪਾਰਕਿੰਗ ਵਿੱਚ ਹੀ ਕੀਤੀ ਜਾਵੇ। ਫਾਇਰ ਬ੍ਰਿਗੇਡ ਲਈ ਰਸਤੇ ਖੁੱਲ੍ਹੇ ਰੱਖੇ ਜਾਣ, ਰੋਡ ਤੇ ਡੈਕੋਰੇਸਨ ਟੈਂਟ ਆਦਿ ਨਾ ਲਗਾਏ ਜਾਣ, ਸੜਕਾਂ ਤੇ ਆਰਜੀ ਇਨਕੋਰਚਮੈਂਟ ਨਾ ਕੀਤੀ ਜਾਵੇ। ਅੱਗ ਲੱਗਣ ਦੀ ਘਟਨਾ ਵਾਪਰਨਾ ਤੇ ਇਸਦੀ ਸੂਚਨਾ ਤੁਰੰਤ 230101, 231755 ਨੰਬਰਾਂ ਤੇ ਸੰਪਰਕ ਕਰੋ