ਸੰਗਰੂਰ,13 ਸਤਬੰਰ (ਮਹੇਸ਼ ਜਿੰਦਲ)- ਮਹਿੰਗੀ ਕੀਮਤ ਦੀ ਇਹ ਪੋਰਸ਼ ਕਾਰ ਸੰਗਰੂਰ ਦੇ ਨਾਮ ਚਰਚਾ ਘਰ ‘ਚ ਕੁਝ ਦਿਨਾਂ ਪਹਿਲਾਂ ਬਰਾਮਦ ਹੋਈ ਸੀ। ਕਰੋੜਾਂ ਦੀ ਇਹ ਕਾਰ ਅੱਜ-ਕੱਲ ਸੰਗਰੂਰ ਸਦਰ ਥਾਣਾ ‘ਚ ਖੁੱਲ੍ਹੇ ਅਸਮਾਨ ਹੇਠ ਖੜ੍ਹੀ ਹੈ। ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਬਾਅਦ ਇਸ ਪੋਰਸ਼ ਕਾਰ ਸਮੇਤ ਆਈਸ਼ਰ ਗੱਡੀ ਨੂੰ ਪੁਲਸ ਨੇ ਕਬਜ਼ੇ ‘ਚ ਲਿਆ ਸੀ। ਕਾਰ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਕਾਗਜ਼ ਡੇਰਾ ਪ੍ਰਬੰਧਕਾਂ ਵੱਲੋਂ ਨਹੀਂ ਦਿਖਾਏ ਗਏ ਸਨ। ਡੇਰਾ ਪ੍ਰਬੰਧਕ ਗੱਡੀ ਦੇ ਕਾਗਜ਼ ਸਿਰਸਾ ਡੇਰੇ ‘ਚ ਹੋਣ ਦੀ ਗੱਲ ਆਖ ਰਹੇ ਹਨ ਜਦੋਂ ਤੱਕ ਇਸ ਕਰੋੜਾਂ ਦੀ ਕੀਮਤ ਦੀ ਕਾਰ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਇਹ ਥਾਣਾ ਸਦਰ ‘ਚ ਹੀ ਰਹੇਗੀ। ਕਾਰ ਦਾ ਨੰਬਰ ਹਰਿਆਣਾ ਦਾ ਹੈ ਅਤੇ ਇਹ ਕਾਰ ਕਰੀਬ 7 ਮਹੀਨੇ ਪਹਿਲਾਂ ਸੰਗਰੂਰ ਦੇ ਨਾਮ ਚਰਚਾ ਘਰ ‘ਚ ਆਈ ਦੱਸੀ ਜਾ ਰਹੀ ਹੈ ਪਰ ਸਵਾਲ ਇਥੇ ਇਹ ਖੜ੍ਹਾ ਹੋ ਰਿਹਾ ਹੈ ਕਿ ਕਰੋੜਾਂ ਦੀ ਕੀਮਤ ਦੀ ਇਹ ਕਾਰ ਬਿਨਾਂ ਕਾਗਜ਼ਾਤ ਦੇ ਹਰਿਆਣਾ ਤੋਂ ਸੰਗਰੂਰ ਦੇ ਨਾਮਚਰਚਾ ਘਰ ‘ਚ ਕਿਵੇਂ ਪਹੁੰਚੀ।