best platform for news and views

ਸੜਕ ਹਾਦਸ਼ੇ ਦੌਰਾਨ ਪੰਜ ਔਰਤਾਂ ਸਮੇਤ ਅੱਧੀ ਦਰਜਨ ਵਿਅਕਤੀ ਜਖਮੀ

Please Click here for Share This News

ਭਿੱਖੀਵਿੰਡ 28 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਭਿੱਖੀਵਿੰੰਡ-ਮਾੜੀਮੇਘਾ ਮਾਰਗ ‘ਤੇ
ਮੋਟਰਸਾਈਕਲ ਤੇ ਥ੍ਰੀ-ਵਹੀਲਰ ਦੀ ਆਪਸੀ ਟੱਕਰ ਦੌਰਾਨ ਪੰਜ ਔਰਤਾਂ ਸਮੇਤ ਅੱਧੀ ਦਰਜਨ
ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ
ਅਨੁਸਾਰ ਮੋਟਰਸਾਈਕਲ ਚਾਲਕ ਗੁਰਜੰਟ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਬੈਂਕਾ ਜੋ
ਪਿੰਡ ਮਾੜੀਮੇਘਾ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਜਦੋਂ ਸ਼ਿਵ ਦੇ ਭੱਠੇ
ਨੇੜੇ ਪਹੰੁਚਿਆਂ ਤਾਂ ਅੱਗੋ ਆ ਰਹੇ ਥ੍ਰੀ-ਵਹੀਲਰ ਨਾਲ ਟੱਕਰ ਹੋ ਗਈ, ਜਿਸ ਨਾਲ
ਮੋਟਰਸਾਈਕਲ ਚਾਲਕ ਗੁਰਜੰਟ ਸਿੰੰਘ ਗੰੰਭੀਰ ਜਖਮੀ ਹੋ ਗਿਆ, ਉਥੇ ਥ੍ਰੀ ਵਹੀਲਰ ਵਿਚ
ਸਵਾਰ ਪੰਜ ਔਰਤਾਂ ਸਰਬਜੀਤ ਕੌਰ ਪਤਨੀ ਸੂਬੇਦਾਰ ਸ਼ਰਨਜੀਤ ਸਿੰਘ, ਕੰਵਲਜੀਤ ਕੌਰ ਪਤਨੀ
ਸਾਹਿਬ ਸਿੰਘ, ਪ੍ਰਿਆ ਪੁੱਤਰੀ ਦਰਸ਼ਨ ਸਿੰਘ, ਸ਼ੀਸ਼ੂ ਪੁੱਤਰੀ ਮੁਖਤਿਆਰ ਸਿੰਘ, ਕੁਲਵਿੰਦਰ
ਕੌਰ ਪੁੱਤਰੀ ਮੁਖਤਿਆਰ ਸਿੰਘ ਸਾਰੇ ਵਾਸੀ ਪਿੰਡ ਮਾੜੀਮੇਘਾ ਵੀ ਜਖਮੀ ਹੋ ਗਏ। ਜਖਮੀਆਂ
ਨੂੰ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ
ਕਰਵਾਇਆ ਗਿਆ, ਜਿਥੇ ਗੁਰਜੰਟ ਸਿੰਘ ਦੀ ਹਾਲਤ ਗੰਭੀਰ ਦਿਖਾਈ ਦੇ ਰਹੀ ਹੈ, ਜਦੋਂ ਕਿ
ਬਾਕੀ ਔਰਤਾਂ ਖਤਰੇ ਤੋਂ ਬਾਹਰ ਹਨ। ਹਸਪਤਾਲ ਦੇ ਡਾ:ਵਿਜੇ ਧਵਨ ਨਾਲ ਗੱਲਬਾਤ ਕਰਨ ‘ਤੇ
ਉਹਨਾਂ ਕਿਹਾ ਕਿ ਜਖਮੀ ਔਰਤਾਂ ਦੀ ਹਾਲਤ ਸਥਿਰ ਹੈ, ਜਦੋਂਕਿ ਗੁਰਜੰਟ ਸਿੰਘ ਦੇ ਸਿਰ
ਵਿਚ ਸੱਟ ਹੋਣ ਕਾਰਨ ਉਸਦਾ ਇਲਾਜ ਚੱਲ ਰਿਹਾ ਹੈ।


ਫੋਟੋ ਕੈਪਸ਼ਨ :- ਹਸਪਤਾਲ ਵਿਖੇ ਜੇਰੇ ਇਲਾਜ ਜਖਮੀ ਗੁਰਜੰਟ ਸਿੰਘ ਤੇ ਔਰਤਾਂ। ਹਾਦਸ਼ੇ
‘ਚ ਨੁਕਸਾਨਿਆ ਥ੍ਰੀ-ਵਹੀਲਰ।

Please Click here for Share This News

Leave a Reply

Your email address will not be published. Required fields are marked *