best platform for news and views

ਸੜਕ ਹਾਦਸ਼ੇ ‘ਚ ਕਾਰ ਚਾਲਕ ਦੀ ਮੌਤ, ਦੂਜਾ ਗੰਭੀਰ ਜਖਮੀ

Please Click here for Share This News

ਭਿੱਖੀਵਿੰਡ 25 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੀਤੀ ਰਾਤ ਕਸਬਾ ਭਿੱਖੀਵਿੰਡ ਦੇ
ਅੰਮ੍ਰਿਤਸਰ ਰੋਡ ਸਥਿਤ ਡੀ.ਏ.ਵੀ ਸਕੂਲ ਨੇੜੇ ਅਲਟੋ ਕਾਰ ਤੇ ਟਰੱਕ ਵਿਚਕਾਰ ਟੱਕਰ
ਦੌਰਾਨ ਕਾਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਦੂਜਾ ਵਿਅਕਤੀ ਗੰਭੀਰ ਰੂਪ
ਵਿਚ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਮ੍ਰਿਤਕ ਗੁਰਜੀਤ ਸਿੰਘ
ਪੁੱਤਰ ਜਸਵੰਤ ਸਿੰਘ ਵਾਸੀ ਨੂਰਦੀ ਆਪਣੇ ਸਾਥੀ ਲਵਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ
ਵਾਸੀ ਸੁਰਸਿੰਘ ਨਾਲ ਰਾਤ ਸਮੇਂ ਅਲਟੋ ਕਾਰ ਨੰਬਰ ਪੀ.ਬੀ 02 ਬੀ.ਐਲ 6741 ਵਿਚ ਸਵਾਰ
ਹੋ ਕੇ ਭਿੱਖੀਵਿੰਡ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸਨ ਤਾਂ ਜਦੋਂ ਡੀ.ਏ.ਵੀ ਸਕੂਲ
ਨੇੜੇ ਪਹੰੁਚੇਂ ਤਾਂ ਅੰਮ੍ਰਿਤਸਰ ਵੱਲੋਂ ਆ ਰਹੇ ਟਰੱਕ ਨੰਬਰ ਪੀ.ਬੀ 05 ਐਸ 9413 ਨਾਲ
ਜਾ ਟਕਰਾਈ ਅਤੇ ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਚਾਲਕ ਗੁਰਜੀਤ ਸਿੰਘ ਦੀ ਮੌਕੇ ‘ਤੇ
ਮੌਤ ਹੋ ਗਈ, ਜਦੋਂ ਕਿ ਲਵਪ੍ਰੀਤ ਸਿੰਘ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ
ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ ਗੁਰਦੀਪ
ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਚੰਨਾ ਪੁੱਤਰ ਹਦੈਤ ਵਾਸੀ ਫਿਰੋਜਪੁਰ ਦੇ ਖਿਲਾਫ
ਮੁਕੱਦਮਾ ਨੰਬਰ 223 ਧਾਰਾ 304 ਏ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ
ਦਿੱਤੀ, ਜਦੋਂ ਕਿ ਟਰੱਕ ਚਾਲਕ ਮੌਕੇ ‘ਤੇ ਫਰਾਰ ਦੱਸਿਆ ਜਾਂਦਾ ਹੈ।


ਕੈਪਸ਼ਨ :- ਸੜਕ ਹਾਦਸ਼ੇ ਵਿਚ ਨੁਕਸਾਨੇ ਵਾਹਨ ਤੇ ਮ੍ਰਿਤਕ ਗੁਰਜੀਤ ਸਿੰਘ ਦੀ ਪੁਰਾਣੀ ਫੋਟੋ।

Please Click here for Share This News

Leave a Reply

Your email address will not be published. Required fields are marked *