best platform for news and views

ਸੜਕ ਸੁਰੱਖਿਆ ਅਧਿਐਨ ਅਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖਤ ਸਬੰਧੀ ਜ਼ਿਲ੍ਹਾ ਵਿਸਤ੍ਰਿਤ ਰਿਪੋਰਟ ਜਾਰੀ

Please Click here for Share This News

ਚੰਡੀਗੜ੍ਹ, 4 ਨਵੰਬਰ:

ਸੜਕ ਸੁਰੱਖਿਆ ਅਧਿਐਨ ਅਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖਤ ਸਬੰਧੀ ਜ਼ਿਲ੍ਹਾ ਐਸ.ਏ.ਐਸ ਨਗਰ, ਰੂਪਨਗਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਲਈ ਇੱਕ ਵਿਸਤ੍ਰਿਤ ਰਿਪੋਰਟ ਜਾਰੀ ਕੀਤੀ ਗਈ। ਇਹ ਰਿਪੋਰਟ ਸ੍ਰੀ ਸਤੀਸ਼ ਚੰਦਰ, ਆਈ.ਏ.ਐਸ, ਵਧੀਕ ਸਕੱਤਰ(ਗ੍ਰਹਿ ਮਾਮਲੇ) ਪੰਜਾਬ ਸਰਕਾਰ ਅਤੇ ਤੰਦਰੁਸਤ ਪੰਜਾਬ  ਮਿਸ਼ਨ ਸ. ਕਾਹਨ ਸਿੰਘ ਪੰਨੂੰ ਵਲੋਂ ਸਾਂਝੇ ਤੌਰ ‘ਤੇ ਰਿਲੀਜ਼ ਕੀਤੀ ਗਈ।

ਇਹ ਰਿਪੋਰਟ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸ਼ੁਰੂ ਕੀਤੇ ਉਪਰਾਲੇ ‘ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰੋਜੈਕਟ’ ਹੇਠ ਤਿਆਰ ਕੀਤੀ ਗਈ। ਇਹ ਰਿਪੋਰਟ ਉਕਤ ਤਿੰਨਾਂ ਜ਼ਿਲ੍ਹਿਆਂ ਵਿੱਚ ਬਲੈਕ ਸਪਾਟਾਂ (ਹਾਦਸਿਆਂ ਵਾਲੀਆਂ ਥਾਵਾਂ) ਦੀ ਸ਼ਨਾਖ਼ਤ ਕਰਨ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਵਿਸਤ੍ਰਿਤ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਹੈ। ਸ੍ਰੀ ਪੰਨੂ ਨੇ ਦੱਸਿਆ ਕਿ ਇਸ ਰਿਪੋਰਟ ਵਿੱਚ ਪਿਛਲੇ ਤਿੰਨ ਸਾਲਾਂ 2016 ਤੋਂ 2018  ਤੱਕ ਦੀ ਜਾਣਕਾਰੀ ਸ਼ਾਮਲ ਹੈ।

ਇਸ ਕਾਰਜ ਦਾ ਮੁੱਖ ਉਦੇਸ਼ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਸੜਕੀ ਦੁਰਘਟਨਾਵਾਂ ਨੂੰ ਘਟਾਉਣਾ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਕੁੱਲ 165 ਬਲੈਕ ਸਪਾਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਹੋਏ ਸੜਕ ਹਾਦਸਿਆਂ ਵਿੱਚ ਕੁਲ 2021 ਮੌਤਾਂ ਹੋਈਆਂ ਅਤੇ 1961 ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਏ।

ਜ਼ਿਕਰਯੋਗ ਹੈ ਕਿ ਸੂਬੇ ਵਿਚੋਂ ਪ੍ਰਤੀ ਮਿਲੀਅਨ ਆਬਾਦੀ ਦੇ ਹਿਸਾਬ ਨਾਲ ਸੜਕੀ ਹਾਦਸਿਆਂ ਵਿੱਚ ਉਕਤ ਤਿੰਨੇ ਜ਼ਿਲ੍ਹੇ ਸੂਚੀ ਵਿੱਚ ਸਭ ਤੋਂ ਮੋਹਰੇ ਹਨ। ਪੰਜਾਬ ਵਿੱਚ ਪ੍ਰਤੀ ਮਿਲੀਅਨ 155 ਸੜਕੀ ਦੁਰਘਟਨਾਵਾਂ ਜਦਕਿ ਐਸ.ਏ.ਐਸ ਨਗਰ ਵਿੱਚ 259 , ਰੂਪਨਗਰ ਵਿੱਚ 280 ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ  264   ਸੜਕੀ ਦੁਰਘਟਨਾਵਾਂ ਵਾਪਰਦੀਆਂ ਹਨ। ਸ੍ਰੀ ਪੰਨੂ ਨੇ ਦੱਸਿਆ ਕਿ ਂਿÂਨ੍ਹਾਂ ਜ਼ਿਲਿਆਂ ਵਿੱਚ ਦੁਰਘਟਨਾਵਾਂ ਦੀ ਦਰ ਜ਼ਿਆਦਾ ਹੋਣ ਕਰਕੇ ਹੀ ਇਨ੍ਹਾਂ ਜ਼ਿਲ੍ਹਿਆਂ ਨੂੰ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰੋਜੈਕਟ ਵਿਚ ਤਰਜੀਹ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਰਿਪੋਰਟ ਵਿੱਚ ਉਕਤ ਜ਼ਿਲ੍ਹਿਆਂ ਦਾ ਮਾਈਕਰੋ ਲੈਵਲ ਅਧਿਐਨ ਸ਼ਾਮਲ ਹੈ ਜਿਸ ਨਾਲ ਪੁਲਿਸ ਅਤੇ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣ ਵਿੱਚ ਮਦਦ ਮਿਲੇਗੀ। ਅਧਿਐਨ ਸ਼ੁਦਾ ਡਾਟਾ ਇਨ੍ਹਾਂ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਅਤੇ ਡਿਪਟੀ ਕਮਿਸ਼ਨਰਾਂ ਨੂੰ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਸਬੰਧਤ ਅਥਾਰਟੀਆਂ ਨੂੰ ਸੂਚਿਤ ਕਰਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।

ਇਸ ਰਿਪੋਰਟ ਨੂੰ ਤਿਆਰ ਕਰਨ ਦਾ ਕੰਮ ਨਵਦੀਪ ਅਸੀਜਾ, ਟ੍ਰੈਫਿਕ ਸਲਾਹਕਾਰ ਪੰਜਾਬ ਅਤੇ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰੋਜੈਕਟ ਦੇ ਡਾਇਰੈਕਟਰ ਸ੍ਰੀ ਅਰਬਾਬ ਅਹਿਮਦ ਦੀ ਨਿਗਰਾਨੀ ਹੇਠ ਕੀਤਾ ਗਿਆ । ਇਸ ਕਾਰਜ ਵਿੱਚ ਸੜਕ ਸੁਰੱਖਿਆ ਇੰਜੀਨੀਅਰ (ਐਸ.ਏ.ਐਸ ਨਗਰ)ਚਰਨਜੀਤ ਸਿੰਘ, ਸੜਕ ਸੁਰੱਖਿਆ ਇੰਜੀਨੀਅਰ (ਸ੍ਰੀ ਫਤਿਹਗੜ੍ਹ ਸਾਹਿਬ) ਮਨਪ੍ਰੀਤ ਸਿੰਘ ਅਤੇ ਸੜਕ ਸੁਰੱਖਿਆ ਇੰਜਨੀਅਰ (ਰੂਪਨਗਰ) ਵੈਭਵ ਸ਼ਰਮਾਂ ਵੀ ਸ਼ਾਮਲ ਸਨ।

Please Click here for Share This News

Leave a Reply

Your email address will not be published.