tioga downs casino resort nichols ny what casino has crab legs tonight comment activer la carte de fidelite casino mike hernandez y su sonora casino asi-asi desarga riverside casino & golf resort riverside ia
best platform for news and views

ਸੜਕ ਦੁਰਘਟਨਾ ‘ਚ ਔਰਤ ਦੀ ਮੌਤ

Please Click here for Share This News

ਭਿੱਖੀਵਿੰਡ, 13 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਬਲਵੰਤ ਕੌਰ ਪਤਨੀ ਸਵਿੰਦਰ ਸਿੰਘ ਵਾਸੀ ਝਬਾਲ ਵਜੋਂ ਹੋਈ। ਇਸ ਹਾਦਸ਼ੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਬਲਵੰਤ ਕੌਰ ਝਬਾਲ ਤੋਂ ਪਿੰਡ ਕਾਲੇ ਵਿਖੇ ਰਿਸ਼ਤੇਦਾਰੀ ਵਿਚ ਜਾ ਰਹੀ ਸੀ ਤਾਂ ਜਦੋਂ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਬੱਸ ਅੱਡੇ ਨਜਦੀਕ ਪਹੁੰਚੀ ਤਾਂ ਉਸ ਵਕਤ ਇਕ ਟਰੱਕ ਨੇ ਬਲਵੰਤ ਕੌਰ ਨੂੰ ਸਾਈਡ ਮਾਰ ਕੇ ਸੁੱਟ ਦਿੱਤਾ। ਜਿਸ ਨਾਲ ਬਲਵੰਤ ਕੌਰ ਗੰਭੀਰ ਜਖਮੀ ਹੋ ਗਈ, ਜਿਸ ਨੂੰ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਤੇ ਡਾਕਟਰਾਂ ਵੱਲੋਂ ਚੈਕਅੱਪ ਕਰਨ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ ‘ਤੇ ਟਰੱਕ ਚਾਲਕ ਅਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਮਾੜੀਮੇਘਾ ਦੇ ਖਿਲਾਫ ਮੁਕੱਦਮਾ ਨੰਬਰ 213 ਧਾਰਾ 304 ਏ, 279 ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਮੌਕੇ ‘ਤੇ ਫਰਾਰ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਬਲਵੰਤ ਕੌਰ ਦੀ ਲਾਸ਼

 

Please Click here for Share This News

Leave a Reply

Your email address will not be published.