ਬਲਜੀਤਪਾਲ
ਸਰਦੂਲਗੜ• – 2 ਅਕਤੂਬਰ – ਪਿੰਡ ਝੰਡੂਕੇ ਤੋਂ ਉੱਲਕ ਤੱਕ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀ ਸੜਕ ਕਿਨਾਰੇ ਇੱਕ ਦਰਜ਼ਨ ਦੇ ਕਰੀਬ ਪਿੰਡਾਂ ‘ਚ ਬਣੇ ਨਿਕਾਸੀ ਨਾਲਿਆਂ ਦਾ ਮੂੰਹ ਗੰਦੇ ਪਾਣੀ ਵਾਲੇ ਛੱਪੜਾਂ ਦੀ ਥਾਂ ਲੋਕਾਂ ਦੇ ਘਰਾਂ ਵਿੱਚ ਖੁੱਲ•ਣ ਲੱਗ ਪਿਆ ਹੈ ਜਿਸ ਕਰਕੇ ਸੈਂਕੜੇ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ । ਪਿੰਡ ਜਟਾਣਾ ਖੁਰਦ ਦੇ ਰਾਜ ਮਿਸਤਰੀ ਬਲਜੀਤ ਸਿੰਘ ਨੇ ਆਪਣੇ ਘਰ ਵਿੱਚ ਵੜਦਾ ਗੰਦੇ ਨਾਲੇ ਦਾ ਪਾਣੀ ਦਿਖਾਉਂਦਿਆਂ ਕਿਹਾ ਕੋਟੜੇ ਵਾਲੀ ਫਿਰਨੀ ‘ਤੇ ਬਣੇ ਵੀਹ ਘਰਾਂ ਦਾ ਪਾਣੀ ਇਸ ਨਿਕਾਸੀ ਨਾਲੇ ਵਿੱਚ ਆਉਂਦਾ ਹੈ। ਨਾਲਾ ਅੱਗੇ ਤੋਂ ਬੰਦ ਹੋਣ ਕਾਰਨ ਇਹ ਪਾਣੀ ਟੋਭੇ ਵਿੱਚ ਜਾਣ ਦੀ ਥਾਂ ਸਾਡੇ ਘਰ ਵਿੱਚ ਵੜ ਜਾਂਦਾ ਹੈ। ਲਗਾਤਾਰ ਮਕਾਨ ਦੀਆਂ ਕੰਧਾਂ ਨਾਲ ਪਾਣੀ ਖੜ•ਾ ਰਹਿਣ ਕਰਕੇ ਇੱਟਾਂ ਨੂੰ ਗਿੱਲ ਚੜ•ਨ ਲੱਗ ਪਈ ਹੈ ਅਤੇ ਮਾਕਨ ‘ਚ ਤਰੇੜਹਾਂ ਪੈਣ ਦਾ ਡਰ ਹੈ। ਜਿਆਦਾ ਪਾਣੀ ਹੋਣ ਕਾਰਨ ਕਈ ਮੌਕੇ ਤਾਂ ਅਸੀਂ ਘਰੋਂ ਬਾਹਰ ਵੀ ਨਹੀਂ ਜਾ ਸਕਦੇ। ਉਨ•ਾਂ ਦੱਸਿਆ ਮੈਂ ਅਨੇਕਾ ਵਾਰ ਪਿੰਡ ਦੇ ਪੰਚਾਇਤ ਨੂੰ ਵੀ ਬੇਨਤੀ ਕਰ ਚੁੱਕਾ ਹਾਂ ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਗਿਆ । ਪਿੰਡ ਦੇ ਲੋਕਾਂ ਨੇ ਦੱਸਿਆ ਨਵੇਂ ਘਰਾਂ ਦੀ ਉਸਾਰੀ ਕਰਨ ਵਾਲੇ ਕਈ ਲੋਕਾਂ ਨੇ ਖੁਦ ਹੀ ਨਿਕਾਸੀ ਨਾਲੇ ਬੰਦ ਕਰਕੇ ਰਸਤੇ ਬਣਾ ਲਏ ਹਨ ਜਿਸ ਕਰਕੇ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ।ਫੱਤਾ ਮਾਲੋਕਾ ਦੇ ਜਗਦੇਵ ਸਿੰਘ ਨੇ ਦੱਸਿਆ ਸੜਕਾਂ ਕਿਨਾਰੇ ਬਣੇ ਇਹ ਡੂੰਘੇ ਨਾਲੇ ਸਫਾਈ ਨਾ ਕੀਤੇ ਜਾਣ ਕਰਕੇ ਲਾਭ ਦੀ ਥਾਂ ਜਿਆਦਾ ਨੁਕਸਾਨ ਕਰਦੇ ਹਨ। ਇਨ•ਾਂ ‘ਚ ਖੜਾ ਗੰਦਾ ਪਾਣੀ ਮੱਛਰ ਪੈਦਾ ਕਰਕੇ ਬਿਮਾਰੀਆਂ ਨੂੰ ਸੱਦੇ ਦਿੰਦਾ ਹੈ। ਜਿਆਦਾ ਡੁੰਘਾਈ ਕਾਰਨ ਕਈ ਵਾਰ ਹਨੇਰੇ ਕਰਕੇ ਇਨ•ਾਂ ਵਿੱਚ ਲੋਕ ਵੀ ਡਿੱਗ ਪੈਂਦੇ ਹਨ । ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਐਸ ਡੀ ਓ ਦਿਆ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਦੱਸਿਆ ਸੜਕ ਅਤੇ ਨਾਲਿਆਂ ਦਾ ਨਿਰਮਾਣ ਮੁਕੰਮਲ ਹੋਣ ਬਾਅਦ ਨਿਕਾਸੀ ਨਾਲੇ ਸਬੰਧਿਤ ਪਿੰਡ ਦੀ ਪੰਚਾਇਤ ਨੂੰ ਸੰਭਾਲ ਦਿੱਤੇ ਜਾਂਦੇ ਹਨ। ਇਸਤੋਂ ਬਾਅਦ ਨਲਿਆਂ ਦੀ ਸਫਾਈ ਅਤੇ ਨਵੀਆਂ ਬਣੀਆਂ ਗਲੀਆਂ ਦੇ ਅੱਗੇ ਪੁਲੀਆਂ ਬਣਾਉਂਣ ਦੀ ਜਿੰਮੇਵਾਰੀ ਪੰਚਾਇਤ ਦੀ ਹੁੰਦੀ ਹੈ।