ਅੱਸੂ ਮਹੀਨੇ ਦੀ ਸ਼ੁਰੂਆਤ ਹੋਣ ਉਪਰੰਤ ਸਰਦੀਆਂ ਦਾ ਮੌਸਮ ਵੀ ਸ਼ੁਰੂ ਹੋ ਚੁੱਕਾ ਹੈ ,ਤੇ ਸਰਦੀ ਸ਼ੁਰੂ ਹੋਣ ਦੇ ਨਾਲ ਕਿਸੇ ਸਮੇਂ ਵੀ ਧੁੰਦ ਦੇ ਬੱਦਲ ਬਣ ਸਕਦੇ ਹਨ ! ਧੁੰਦ ਦੇ ਪੈਣ ਨਾਲ ਸੜਕਾਂ ਤੇ ਫਿਰਦੇ ਆਵਾਰਾ ਪਸ਼ੂ ਕਿਸੇ ਸਮੇਂ ਵੀ ਸੜਕੀ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ ਤੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰ ਲੈਣੇ ਚਾਹੀਦੇ ਹਨ ! ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਜਥੇਬੰਦੀ ਆਗੂ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ ,ਗੁਰਜੰਟ ਸਿੰਘ ਕਲਸੀ ,ਹੈਪੀ ਸੰਧੂ ,ਸੰਦੀਪ ਕੁਲੈਕਸ਼ਨ ,ਅਸ਼ਵਨੀ ਅਲਗੋਂ ਨੇ ਸਾਂਝੇ ਬਿਆਨ ਰਾਹੀਂ ਕੀਤਾ ਤੇ ਆਖਿਆ ਕਿ ਸੜਕਾਂ ਤੇ ਆਵਾਰਾ ਘੁੰਮਦੇ ਪਸ਼ੂ ਸੰਘਣੀ ਧੁੰਦ ਦੌਰਾਨ ਸੜਕੀ ਹਾਦਸਿਆਂ ਨੂੰ ਸੱਦਾ ਦੇ ਸਕਦੇ ਹਨ ,ਤੇ ਸੜਕੀ ਹਾਦਸਿਆਂ ਦੌਰਾਨ ਕਿਸੇ ਵੀ ਵਿਅਕਤੀ ਦਾ ਜਾਨੀ ਜਾਂ ਮਾਲੀ ਨੁਕਸਾਨ ਵੀ ਹੋ ਸਕਦਾ ਹੈ ! ਉਪਰੋਕਤ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਤੇ ਨਗਰ ਪੰਚਾਇਤ ਭਿੱਖੀਵਿੰਡ ਦਾ ਧਿਆਨ ਇਨ੍ਹਾਂ ਅਵਾਰਾ ਪਸ਼ੂਆਂ ਵੱਲ ਦਿਵਾਉਂਦਿਆਂ ਯੋਗ ਪ੍ਰਬੰਧ ਕਰਨ ਲਈ ਆਖਿਆ ਤਾ ਜੋ ਧੁੰਦ ਨਾਲ ਹੋਣ ਵਾਲੇ ਹਾਦਸੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ! ਉਹਨ੍ਹਾਂ ਕਿਹਾ ਸਰਕਾਰ ਨੇ ਲੋਕਾਂ ਉੱਤੇ ਗਊ ਸੈੱਸ ਟੈਕਸ ਲਾ ਕੇ ਕਰੋੜਾਂ ਰੁਪਏ ਉਗਰਾਹੀ ਕੀਤੀ ਜਾ ਰਹੀ ਹੈ ਪਰ ਪਰ ਸਰਕਾਰ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਵਾਰਾ ਗਊਆਂ ਨੂੰ ਫੜ ਕੇ ਕਿਸੇ ਯੋਗ ਥਾਂ ਉੱਤੇ ਰੱਖਿਆ ਜਾਵੇ ਤਾ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ ਤੇ ਆਵਾਰਾ ਗਊਆਂ ਨੂੰ ਸਮੇਂ ਸਿਰ ਚਾਰਾ ਮਿਲ ਸਕੇ !