best platform for news and views

ਸੜਕਾਂ ਕਿਨਾਰੇ ਸੁੱਟੀ ਜਾ ਰਹੀ ਮੈਰਿਜ਼ ਪੈਲਸਾਂ ਅਤੇ ਵਿਆਹ ਸਾਦੀਆਂ ਦੀ ਹਰਿµਦ ਖੂਹਦ ਤੋਂ ਖੇਤਾਂ ਵਾਲੇ ਕਿਸਾਨ ਔਖੇ

Please Click here for Share This News

ਬਲਜੀਤ ਪਾਲ

ਸਰਦੂਲਗੜ੍ਹ – 7 ਅਕਤੂਬਰ : ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਵਾਲੇ ਸਮਾਗਮਾਂ ਮੌਕੇ ਮਹਿਮਾਨਾਂ ਦੀ ਆਉ ਭਗਤ ਲਈ ਵਰਤੇ ਜਾਂਦੇ ਖਾਣ ਪੀਣ ਦੇ ਸਮਾਨ ਅਤੇ ਡਿਪੋਜ਼ਲ ਕਰਾਕਰੀ ਦੀ ਰਹਿµਦ ਖੂਹਦ ਸੜਕਾਂ ਕਿਨਾਰੇ ਸੁੱਟੇ ਜਾਣ ਕਰਕੇ ਨੇੜਲੇ ਖੇਤਾਂ ਵਾਲੇ ਕਿਸਾਨ ਅਤੇ ਆਮ ਲੋਕ ਡਾਹਢੇ ਪ੍ਰੇਸ਼ਾਨ ਹਨ । ਸਥਾਨਕ ਪ੍ਰਸਾਸ਼ਨ ਅਤੇ ਪ੍ਰਦੂਸ਼ਣ ਕµਟਰੋਲ ਬੋਰਡ ਦੇ ਇਸ ਪਾਸੇ ਉੱਕਾ ਹੀ ਧਿਆਨ ਨਾ ਦਿੱਤੇ ਜਾਣ ਕਰਕੇ ਗµਦਗੀ ਦੇ ਇਹ ਢੇਰ ਦਿਨੋ ਦਿਨ ਵੱਡੇ ਹੁµਦੇ ਜਾ ਰਹੇ ਹਨ । ਪਿµਡ ਭਗਵਾਨਪੁਰ ਹੀਗਣਾ ਦੇ ਜਗਦੀਪ ਸਿµਘ ਢਿੱਲੋਂ ਨੇ ਪਿµਡ ਆਦਮਕੇ ਅਤੇ ਭਗਵਾਨ ਪੁਰ ਹੀਗਣਾ ਕੋਲ ਸੁੱਟਿਆ ਇੱਕ ਭਰਿਆ ਕੈਂਟਰ ਕੂੜਾ ਦਿਖਾਉਂਦੇ ਹੋਏ ਦੱਸਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰਾਤ ਦੇ ਹਨੇਰੇ ਵਿੱਚ ਅµਜ਼ਾਮ ਦਿੱਤਾ ਜਾਂਦਾ ਹੈ ਜਿਸ ਕਰਕੇ ਸਾਨੂੰ ਅਸਲੀ ਦੋਸ਼ੀ ਦਾ ਪਤਾ ਹੀ ਨਹੀਂ ਲੱਗਦਾ ।ਉਨ੍ਹਾਂ ਦੱਸਿਆ ਇਸ ਕੂੜੇ ਵਿੱਚ ਸ਼ਾਮਲ ਬਿਸਲੇਰੀ, ਆਈਸ ਕਰੀਮ ਵਾਲੀਆਂ ਪਲੇਟਾਂ, ਹੱਡੀਆਂ , ਪਲਾਸਟਿਕ ਦੇ ਚਮਚੇ ਕੱਚ ਦੀ ਟੁੱਟ ਫੁੱਟ ਅਤੇ ਖਾਣ ਪੀਣ ਦੇ ਸਮਾਨ ਦੀ ਹੋਰ ਰਹਿµਦ ਖੂਹਦ ਦਰਸਾਉਂਦੀ ਹੈ ਕਿ ਇਹ ਕਾਰਾ ਕਿਸੇ ਮੈਰਿਜ਼ ਪੈਲਸ ਵਾਲੇ ਜਾਂ ਕਿਸੇ ਵਡੇ ਵਿਆਹ ਸਮਾਗਮ ਵਾਲੇ ਦਾ ਹੀ ਹੋ ਸਕਦਾ ਹੈ। ਸਰਦੂਲਗੜ੍ਹ ਨੇੜਲੇ ਪਿµਡਾਂ ਦੇ ਲੋਕਾਂ ਨੇ ਦੱਸਿਆ ਇਹ ਕੂੜਾ ਸੁੱਟਣ ਵਾਲੇ ਅਕਸਰ ਹੀ ਥਾਂ ਬਦਲਕੇ ਘਟਨਾ ਨੂੰ ਅµਜ਼ਾਮ ਦਿµਦੇ ਹਨ । ਨੇੜਲੇ ਖੇਤਾਂ ਵਾਲੇ ਕਿਸਾਨਾਂ ਨੇ ਦੱਸਿਆ ਮੁੱਖ ਸੜਕ ਅਤੇ ਲਿµਕ ਸੜਕਾਂ ਦੇ ਕਿਨਾਰੇ ਸੁੱਟੇ ਜਾਂਦੇ ਇਸ ਕੂੜੇ ਵਿੱਚ ਕੁੱਤੇ ਅਤੇ ਅਵਾਰਾ ਪਸ਼ੂ ਮੂµਹ ਮਾਰਦੇ ਵਕਤ ਫਸਲਾਂ ਦਾ ਵੀ ਨੁਕਸਾਨ ਕਰਦੇ ਹਨ ।ਤੇਜ਼ ਹਵਾਵਾਂ ਕਾਰਨ ਪਲਾਸਟਿਕ ਅਤੇ ਥਰਮੋਕੋਲ ਦਾ ਹੋਰ ਸਮਾਨ ਉੱਡਕੇ ਖੇਤਾਂ ਵਿੱਚ ਚਲਾ ਜਾਂਦਾ ਹੈ ਜਿਸ ਕਰਕੇ ਸਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਮµਗ ਕੀਤੀ ਹੈ ਕਿ ਮੁੱਖ ਅਤੇ ਲਿµਕ ਸੜਕਾਂ ਦੇ ਖਤਾਨਾ ਅਤੇ ਖਾਲਾਂ ਆਦਿ ਵਿੱਚ ਸੁਟੇ ਜਾਂਦੇ ਇਸ ਕੂੜੇ ’ਤੇ ਪੁਰਨ ਰੋਕ ਲਾਈ ਜਾਵੇ। ਇਸ ਸਬµਧੀ ਜਦੋਂ ਪ੍ਰਦੂਸ਼ਣ ਕµਟਰੋਲ ਬੋਰਡ ਦੇ ਐਸ ਸੀ ਤੇਜਿµਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਅਸੀਂ ਮੈਰਿਜ਼ ਪੈਲਸਾਂ ਨੂੰ ਲਾਇਸµਸ ਜਾਰੀ ਕਰਨ ਮੌਕੇ ਕੂੜੇ ਦੇ ਨਿਪਟਾਰੇ ਦੀਆਂ ਵਿਸ਼ੇਸ਼ ਹਦਾਇਤਾਂ ਕਰਦੇ ਹਾਂ ।ਜੇਕਰ ਫਿਰ ਵੀ ਇਸ ਤਰ੍ਹਾਂ ਦੀ ਗµਦਗੀ ਫੈਲਾਈ ਜਾ ਰਹੀ ਹੈ ਜਾਂ ਕਿਸੇ ਨੂੰ ਕੋਈ ਵਿਸ਼ੇਸ਼ ਪ੍ਰੇਸ਼ਾਨੀ ਹੈ ਤਾਂ ਸਾਨੂੰ ਜਾਣਕਾਰੀ ਦੇਵੇ ਅਸੀਂ ਤੁਰµਤ ਕਾਰਵਾਈ ਕਰਾਂਗੇ ।


ਕੇਪਸ਼ਨ : ਕੂੜੇ ਦੇ ਢੇਰ ਦਿਖਾ ਰਿਹਾ ਭਗਵਾਨਪੁਰ ਹੀਗਣਾ ਦਾ ਜਗਦੀਪ ਸਿµਘ ਢਿੱਲੋ।

Please Click here for Share This News

Leave a Reply

Your email address will not be published. Required fields are marked *