best platform for news and views

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਧਾਰਮਿਕ   ਮੁਕਾਬਲੇ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ  ਨੇ ਮਾਰੀਆਂ ਮੱਲਾਂ  

Please Click here for Share This News
ਫਿਰੋਜ਼ਪੁਰ, 13 ਮਈ ( ਸਤਬੀਰ ਬਰਾੜ ਮਨੀਸ਼ ਕੁਮਾਰ )- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ•ੀ ਵਿਖੇ ਕਰਵਾਏ ਗਏ। ਜਿਸ ਵਿਚ 45 ਬੱਚਿਆਂ ਵੱਲੋਂ ਜਪਜੀ ਸਾਹਿਬ, ਸ਼ਬਦ ਕੀਰਤਨ, ਕਵਿਤਾ, ਲੈਕਚਰ, ਦਸਤਾਰ ਸਜਾਉਣਾ, ਸ੍ਰੀ ਸੁਖਮਨੀ ਸਾਹਿਬ ਪਾਠ ਆਦਿ ਵਿਸ਼ਿਆਂ ਵਿਚ ਭਾਗ ਲਿਆ। ਇਨ•ਾਂ ਮੁਕਾਬਲਿਆਂ ਵਿਚ ਲੈਕਚਰ ਵਿਸ਼ੇ ਵਿਚ ਸਕੂਲ ਦੀ ਵਿਦਿਆਰਥਣ ਮਨਵੀਰ ਕੌਰ ਪੁੱਤਰੀ ਗੁਰਜਿੰਦਰ ਸਿੰਘ 8ਵੀਂ ਕਲਾਸ ਪਹਿਲਾ ਸਥਾਨ, ਦਸਤਾਰ ਸਜਾਉਣਾਂ ਵਿਚ ਤੇਜਿੰਦਰ ਸਿੰਘ ਪਹਿਲਾ ਸਥਾਨ, ਹੁਸਨਦੀਪ ਸਿੰਘ ਦੂਜਾ ਸਥਾਨ, ਦਿਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਕੰਵਰਜੀਤ ਸਿੰਘ, ਡਾਇਰੈਕਟਰ ਪਰਵਿੰਦਰ ਸਿੰਘ, ਸਕੂਲ ਪ੍ਰਿੰਸੀਪਲ ਸੁਭਾਸ਼ ਸਿੰਘ ਅਤੇ ਸਕੂਲ ਅਧਿਆਪਕਾ ਰਾਜਵਿੰਦਰ ਕੌਰ, ਅਮਨਜੀਤ ਕੌਰ, ਪਵਨਦੀਪ ਕੌਰ ਅਤੇ ਵਿਕਰਮਜੀਤ ਸਿੰਘ ਹਾਜ਼ਰ ਸਨ।
ਕੈਪਸ਼ਨ; ਧਾਰਮਿਕ ਮੁਕਾਬਲਿਆਂ ‘ਚੋਂ ਜੇਤੂ ਬੱਚੇ ਸਕੂਲ ਸਟਾਫ ਨਾਲ।
Please Click here for Share This News

Leave a Reply

Your email address will not be published.