best platform for news and views

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇ

Please Click here for Share This News
ਲੰਡਨ, 18 ਸਤੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦੁਨੀਆਂ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੱਦਾ ਪੱਤਰ ਦੇਣ ਦੀ ਲੜੀ ਤਹਿਤ ਇੰਨੀ ਦਿਨੀ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਯੂ.ਕੇ ਪਹੁੰਚੇ ਹੋਏ ਹਨ, ਜਿੱਥੇ ਉਨਾਂ ਨੇ ਸੈਂਟਰਲ ਲੰਡਨ ਵਿਖੇ ਉੱਘੇ ਪੰਜਾਬੀਆਂ ਨਾਲ ਮੁਲਾਕਾਤ ਕੀਤੀ।
ਸੈਂਟਰਲ ਲੰਡਨ ਵਿਖੇ ਸ. ਚੰਨੀ ਨੇ ਯੂ.ਕੇ ਦੀਆਂ ਸੰਗਤਾਂ ਨਾਲ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਚਾਰ ਚਰਚਾ ਕੀਤੀ। ਉਨਾਂ ਨੇ ਸਮੂਹ ਸੰਗਤ ਨੂੰ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲਿ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਦਾ ਦਿੱਤਾ।ਇਸ ਦੇ ਨਾਲ ਹੀ ਉਨਾਂ ਨੇ ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਜਸ਼ਨਾ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਰਦੀ ਫਾਂਉਡੇਸ਼ਨ ਦੇ ਪ੍ਰੋ. ਪੀਟਰ ਵਿਰਦੀ ਨੇ ਸਭਿਆਚਾਰਕ ਮਾਮਲਿਆਂ ਮੰਤਰੀ ਸ. ਚੰਨੀ ਨੂੰ ਦੱਸਿਆ ਕਿ ਉਹ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਵਧ ਚੜ ਕੇ ਹਿੱਸੇ ਲਵੇਗੀ ਅਤੇ ਵਧ ਚੜ ਕੇ ਯੋਗਦਾਨ ਪਾਵੇਗੀ।ਜਿਕਰਯੋਗ ਹੈ ਕਿ ਵਿਰਦੀ ਫਾਂਉਡੇਸ਼ਨ ਵਲੋਂ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਗਮਾਂ ਲਈ 500 ਮਿਲੀਅਨ ਪੌਂਡ ਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਸੈਂਟਰਲ ਲੰਡਨ ਵਿਖੇ ਉੱਘੇ ਪੰਜਾਬੀਆਂ ਵਿਚ ਖਾਲਸਾ ਏਡ ਵਾਲੇ ਭਾਈ ਰਵੀ ਸਿੰਘ, ਲਾਰਡ ਰਾਜ ਲੂੰਬਾ, ਲਾਰਡ ਰਾਮੀ ਰੇਂਜਰ, ਲਾਰਡ ਸੁਰੀ, ਬਿੰਤੀ ਪੀਰਿਅਡ ਐਨ.ਜੀ.ਓ.ਦੇ ਸੀ.ਈ.ਓ ਮਨਜੀਤ  ਸਿੰਘ, ਸਨੀ ਸਟਾਰਟ-ਅੱਪਸ ਅਤੇ ਜੈਲੋ ਡੋਰ ਦੇ ਸੀ.ਈ.ਓ ਦਵਿੰਦਰ ਸਿੰਘ ਕੈਂਥ, ਮੀਸਚਨ ਦੀ ਰੀਆ, ਲੀਗਲ ਫਰਮ ਦੇ ਪਾਰਟਨਰ ਕਿ੍ਰਪਾਲ ਕੌਰ, ਮਿਊਜਿਕ ਪ੍ਰੋਡੀਊਸਰ-ਬੀ2, ਆਇਤਨ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਜਗਤਾਰ ਸਿੰਘ ਆਇਤਨ, ਬੋਆਏ ਲੰਡਨ ਅਤੇ ਕਿ੍ਰਮੀਨਲ ਡੈਮੇਜ ਦੇ ਸੀ.ਈ.ਓ ਜਸ ਆਇਤਨ, ਕੈਲੀਬਰ ਰੋਡਸ਼ੋਅ ਅਤੇ ਕੈਲੀਬਰ ਈਵੈਂਟਸ ਦੇ ਸੀ.ਈ.ਓ ਸੁਖੀ ਜੋਹਲ, ਸੀਨਰਜੀ ਗਰੁੱਪ ਦੇ ਸੀ.ਈ.ਓ ਮਨਦੀਪ ਕੱਕੜ, ਸੈਂਟਰਲ ਖਾਲਸਾ ਜਥਾ ਲੰਡਨ ਗੁਰੂਦੁਆਰਾ 1908 ਦੇ ਪ੍ਰਧਾਨ ਰਜਿੰਦਰ ਸਿੰਘ ਬਸੀਂ, ਸੈਂਟਰਲ ਖਾਲਸਾ ਜਥਾ ਲੰਡਨ ਗੁਰੂਦੁਆਰਾ ਦੇ ਚੇਅਰਮੈਨ- ਜਗਮੇਲ ਸਿੰਘ ਗਿੱਲ, ਸਕਾਫੋਲਡਿੰਗ ਲਿਮ. ਦੇ ਸੀ.ਈ.ਓ. ਸਤਨਾਮ ਸਿੰਘ ਓਥੀ, ਲਾਅ ਆਫ ਮੋਰੇ ਡਿਜਾਇਨ ਦੇ ਅਟਾਰਨੀ ਅਤੇ ਸੀ.ਈ.ਓ ਮਨਦੀਪ ਕੌਰ ਮੋਰੇ, ਲਾਅ ਏ.ਪੀ. ਬਾਰਕੇਲੀ ਦੇ ਅਟਾਰਨੀ ਆਈਸ਼ਾ ਕੁਰੇਸ਼ੀ, ਜਸਵਾਲ ਜੌਹਨਸਨ ਲਾਅ ਦੇ ਸੀ.ਈ.ਓ ਦਰਸ਼ਨ ਸਿੰਘ, ਮਹਾਰਾਜਾ ਕੈਪੀਟਨ ਦੇ ਸੀ.ਈ.ਓ ਨਵਿੰਦਰ ਸਿੰਘ ਚਾਹਲ, ਮਹਾਰਾਜਾ ਕੈਪੀਟਨ ਦੇ ਚੇਅਰਮੈਨ ਕੁਲਵਿੰਦਰ ਸਿੰਘ ਚਾਹਲ,  ਡੋਮੀਨੋਜ਼ ਪੀਜ਼ਾ ਫਰੈਂਚਾਈਜ਼ ਦੇ ਸੀ.ਈ.ਓਦੀਪਸ ਸਿੰਘ, ਖਾਲਸਾ ਚੈਨਲ ਦੇ ਸੀ.ਈ.ਓ ਦਵਿੰਦਰ ਸਿੰਘ ਬੱਲ, ਸੈਂਟਰਲ ਖਾਲਸਾ ਜਥਾ ਲੰਡਨ ਗੁਰੂਦੁਆਰਾ 1908 ਦੇ ਕਾਰਜਕਾਰੀ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਅਨੰਦ, ਸ੍ਰੀਮਤੀ ਗੁਰਪ੍ਰੀਤ ਸਿੰਘ ਅਨੰਦ, ਸ੍ਰੀ ਜਸਪਾਲ ਸਿੰਘ ਅਨੰਦ, ਸ੍ਰੀਮਤੀ ਜਸਪਾਲ ਸਿੰਘ ਅਨੰਦ, ਨਛੱਤਰ ਕਲਸੀ, ਹਰਕਿਰਨ ਵਿਰਦੀ, ਜਗਦੇਵ ਸਿੰਘ ਵਿਰਦੀ ਤੋਂ ਇਲਾਵਾ ਹੋਰ ਵੀ ਕਈ ੳੱਘੇ ਪੰਜਾਬੀ ਵੀ ਇਸ ਮੌਕੇ ਮੌਜੂਦ ਸਨ।
Please Click here for Share This News

Leave a Reply

Your email address will not be published.