best platform for news and views

ਸ੍ਰੀਲੰਕਾ ਦੇ ਜੱਜਾਂ ਦੇ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

Please Click here for Share This News

ਚੰਡੀਗੜ੍ਹ, 17 ਅਗਸਤ

ਸ੍ਰੀਲੰਕਾ ਦੀ ਅਪੀਲ ਕੋਰਟ ਦੇ ਜਸਟਿਸ ਕੇ. ਪ੍ਰਿਯੰਥਾ ਫਰਨੈਂਡੋ ਦੀ ਅਗਵਾਈ ਵਾਲੇ ਸ੍ਰੀਲੰਕਾ ਦੇ ਜੱਜਾਂ ਦੇ ਵਫ਼ਦ ਵੱਲੋਂ ਸ਼ਨਿਚਰਵਾਰ ਸ਼ਾਮ ਨੂੰ ਇਥੇ ਪੰਜਾਬ ਵਿਧਾਨ ਦਾ ਦੌਰਾ ਕੀਤਾ ਗਿਆ। ਇਸ ਵਫ਼ਦ ਨਾਲ ਜ਼ਿਲ੍ਹ•ਾ ਤੇ ਸੈਸ਼ਨ ਜੱਜ-ਕਮ-ਡਾਇਰੈਕਟਰ ਐਡਮਿਨਸਟ੍ਰੇਸ਼ਨ ਚੰਡੀਗੜ੍ਹ• ਜੁਡੀਸ਼ਲ ਅਕੈਡਮੀ ਸ਼ਾਲਿਨੀ ਸਿੰਘ ਨਾਗਪਾਲ ਅਤੇ ਵਧੀਕ ਜ਼ਿਲ੍ਹ•ਾ ਤੇ ਸੈਸ਼ਨ ਜੱਜ-ਕਮ-ਰਜਿਸਟਰਾਰ ਚੰਡੀਗੜ੍ਹ• ਜੁਡੀਸ਼ਲ ਅਕੈਡਮੀ ਅਨੂਪਮਿਸ਼ ਮੋਦੀ ਮੌਜੂਦ ਸਨ।

ਵਫ਼ਦ ਦਾ ਸਵਾਗਤ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਕੱਤਰ ਸ੍ਰੀ ਰਾਮ ਲੋਕ ਨੇ ਵਿਧਾਨ ਸਭਾ ਦੇ ਇਤਿਹਾਸ ਅਤੇ ਮੌਜੂਦਾ ਢਾਂਚੇ ਬਾਰੇ ਵਫ਼ਦ ਨੂੰ ਸੰਖੇਪ ਵਿੱਚ ਜਾਣਕਾਰੀ ਦਿੱਤੀ। ਵਫ਼ਦ ਨੇ ਵਿਧਾਨ ਸਭਾ ਦੇ ਕੰਮ-ਕਾਜ ਵਿੱਚ ਕਾਫ਼ੀ ਰੁਚੀ ਦਿਖਾਈ। ਵਫ਼ਦ ਨੇ ਅਸੈਂਬਲੀ ਦੇ ਹਾਲ ਦਾ ਦੌਰਾ ਵੀ ਕੀਤਾ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਉਨ੍ਹਾਂ ਦੇ ਸਕੱਤਰ ਸ੍ਰੀ ਰਾਮ ਲੋਕ ਨੇ ਵਫ਼ਦ ਦੇ ਮੈਂਬਰਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ। ਸ੍ਰੀਲੰਕਾ ਦੇ ਜੱਜਾਂ ਦੇ ਇਸ 14 ਮੈਂਬਰੀ ਵਫ਼ਦ ਵਿੱਚ ਜ਼ਿਲ੍ਹ•ਾ ਜੱਜ ਸ੍ਰੀ ਐਲ.ਐਮ. ਰਤਨਾਯਕਾ, ਵਧੀਕ ਜ਼ਿਲ੍ਹ•ਾ ਜੱਜ ਸ੍ਰੀ ਜੀ.ਐਮ.ਟੀ.ਯੂ. ਸੁਵਾਂਡੁਰੂਗੋਡਾ, ਮੈਜਿਸਟ੍ਰੇਟ ਸ੍ਰੀ ਆਈ.ਐਨ.ਐਨ. ਕੁਮਾਰਗੇ, ਵਧੀਕ ਜ਼ਿਲ•੍ਹਾ ਜੱਜ ਕੇ.ਵੀ.ਐਮ.ਪੀ. ਡੀ ਸਿਲਵਾ, ਜ਼ਿਲ੍ਹ•ਾ ਜੱਜ ਸ੍ਰੀ ਡੀ.ਐਮ.ਜੇ. ਦਿੱਸਾਨਯਾਕਾ, ਵਧੀਕ ਮੈਜਿਸਟ੍ਰੇਟ ਸ੍ਰੀਮਤੀ ਜੀ.ਐਚ.ਕੇ.ਐਨ. ਸਿਲਵਾ, ਮੈਜਿਸਟ੍ਰੇਟ ਸ੍ਰੀ ਐਸ.ਐਸ.ਐਨ. ਗਮਾਜੇ, ਜ਼ਿਲ੍ਹ•ਾ ਜੱਜ ਬੀ.ਜੀ.ਐਨ.ਟੀ.ਕੇ. ਬੋਗਾਡੇਨੀਯਾ, ਵਧੀਕ ਮੈਜਿਸਟ੍ਰੇਟ ਸ੍ਰੀ ਡੀ.ਐਮ.ਐਸ. ਕਰੁਣਾਰਤਨਾ, ਮੈਜਿਸਟ੍ਰੇਟ ਸ੍ਰੀ ਆਈ.ਐਨ. ਰਿਜ਼ਵਾਨ, ਵਧੀਕ ਜ਼ਿਲ੍ਹ•ਾ ਜੱਜ ਸ੍ਰੀ ਐਨ.ਟੀ. ਹਿਨਾਤੀਗਾਲਾ, ਜ਼ਿਲ੍ਹ•ਾ ਜੱਜ ਸ੍ਰੀ ਆਰ.ਐਮ.ਐਸ.ਐਨ. ਸਮਾਰਾਤੁੰਗਾ, ਜ਼ਿਲ੍ਹ•ਾ ਜੱਜ ਸ੍ਰੀ ਐਮ.ਐਸ.ਐਮ. ਸਮਸ਼ੂਦੀਨ ਸ਼ਾਮਲ ਸਨ।

Please Click here for Share This News

Leave a Reply

Your email address will not be published.