ਧੂਰੀ, 09 ਸਤਬੰਰ (ਮਹੇਸ਼ ਜਿੰਦਲ)- ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮਪਤਨੀ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਅੱਜ ਸ਼ਹਿਰ ਦੇ ਸੰਗਤਪੁਰਾ ਮੁਹੱਲਾ, ਲਛਮੀ ਬਾਗ, ਅੰਬੇਦਕਰ ਚੌਕ, ਜਨਤਾ ਨਗਰ ਸਮੇਤ ਵੱਖ-ਵੱਖ ਮੁਹੱਲਿਆਂ ਵਿੱਚ ਪੰਜਾਬ ਸਰਕਾਰ ਆਟਾ ਦਾਲ ਸਕੀਮ ਤਹਿਤ ਸਸਤੇ ਭਾਅ ਵਾਲੀ ਕਣਕ ਵੰਡੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਤ ਖੰਗੂੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਹਨ, ਉਹ ਸਭ ਪੂਰੇ ਕੀਤੇ ਜਾਣਗੇ। ਉਨ੍ਹਾਂ ਸਰਕਾਰ ਵੱਲੋ ਲਗਾਏ ਰੋਜ਼ਗਾਰ ਮੇਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਹਜਾਰਾਂ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿਲੀਆਂ ਹਨ। ਇਸ ਮੌਕੇ ਇੰਦਰਜੀਤ ਸਿੰਘ ਮਰਾਹੜ, ਡਿੱਪੂ ਹੋਲਡਰ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ, ਕੁਲਦੀਪ ਸਿੰਘ, ਕਾਂਗਰਸੀ ਆਗੂ ਗਿਆਨ ਸਿੰਘ ਦਿਓਸੀ, ਮੁਨੀਸ਼ ਕੁਮਾਰ, ਗੋਰਾ ਲਾਲ, ਸਾਬਕਾ ਐਮ.ਸੀ ਜੀਵਨ ਲਾਲ ਪੱਪੀ ਸਮੇਤ ਹੋਰ ਵੀ ਵਰਕਰ ਹਾਜਰ ਸਨ।