best platform for news and views

ਸੌ ਏਕੜ ਜ਼ਮੀਨ ਤੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਆਮ ਆਦਮੀ ਦਾ ਖਾਸ ਕਾਕਾ ਬਰਾੜ ਅੰਡਰ ਮੈਟ੍ਰਿਕ

Please Click here for Share This News

ਮੁਕਤਸਰ (ਪਿੰਦਾ ਬਰੀਵਾਲਾ) ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਕੋਲ ਚੰਡੀਗੜ੍ਹ ਦੇ ਸੈਕਟਰ 15 ਸੀ ਵਿੱਚ ਇਕ ਸ਼ੋਅ ਰੂਮ ਅਤੇ ਮੁਕਤਸਰ ਦੀ ਨਵੀਂ ਦਾਣਾ ਮੰਡੀ ‘ਚ ਇਕ ਦੁਕਾਨ ਤੇ ਚੱਕ ਬੀੜ ਸਰਕਾਰ ਵਿਖੇ ਚਾਰ ਕਮਰਸ਼ੀਅਲ ਪਲਾਟ ਅਤੇ ਪਿੰਡ ਜਵਾਹਰੇਵਾਲਾ ਤੇ ਲਾਧੂ ਕਾ ਉਤਾੜ (ਜਲਾਲਬਾਦ) ਵਿਖੇ ਕਰੀਬ 100 ਏਕੜ ਜ਼ਮੀਨ ਸਮੇਤ ਕਰੀਬ 8 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ। ਇਸਤੋਂ ਬਿਨ੍ਹਾਂ ਅੰਡਰ ਮੈਟ੍ਰਿਕ ਵਿਦਿਅਕ ਯੋਗਤਾ ਵਾਲੇ ਸ੍ਰੀ ਕਾਕਾ ਬਰਾੜ ਕੋਲ 18 ਲੱਖ 40 ਹਜ਼ਾਰ ਰੁਪਏ ਦੀ ਇਕ ਫਾਰਚਿਊਨਰ ਕਾਰ ਮੋਜੂਦ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਨਗਿੰਦਰ ਕੌਰ ਦੇ ਕੋਲ ਇਕ ਕਰੀਬ 20 ਲੱਖ ਰੁਪਏ ਦੀ ਕੀਮਤ ਦੀਆਂ ਸਵਿਫਟ ਤੇ ਓਪਲ ਆਸਟਰਾ ਕਾਰਾਂ ਅਤੇ 390 ਗ੍ਰਾਮ ਸੋਨੇ ਸਮੇਤ ਕਰੀਬ 74 ਲੱਖ ਰੁਪਏ ਦੀ ਚੱਲ ਸੰਪਤੀ ਹੈ। ਉਨ੍ਹਾਂ ਵੱਲੋਂ ਪਿਛਲੇ ਸਾਲ ਫਾਇਲ ਕੀਤੀ ਆਮਦਨ ਕਰ ਰਿਟਰਨ ਮੁਤਾਬਿਕ ਸਲਾਨਾ ਆਮਦਨ 19 ਲੱਖ 47 ਹਜਾਰ 200 ਰੁਪਏ ਬਣਦੀ ਹੈ ਜਦੋ ਕਿ ਕਰੀਬ 70 ਲੱਖ ਰੁਪਏ ਦਾ ਕਰਜ਼ਾ ਹੈ।

Please Click here for Share This News

Leave a Reply

Your email address will not be published. Required fields are marked *