best platform for news and views

ਸੋ ਕਿਉਂ ਮੰਦਾ ਆਖੀਐ : Raminder Rami

Please Click here for Share This News

( ਸੋ ਕਿਉਂ ਮੰਦਾ ਆਖੀਐ )

ਉਹ ਸੋਚਦੀ !

ਔਰਤ ਤੇ ਜਨਣੀ ਹੈ
ਗੁਰੂਆਂ ਤੇ ਪੀਰਾਂ ਦੀ !
ਰਾਜੇ ਤੇ ਮਹਾਰਾਜਿਆਂ ਦੀ
ਮਾਤਾ ਸੁੰਦਰੀ ਬੀਬੀ ਭਾਨੀ !
ਰਾਣੀ ਝਾਂਸੀ ਲੱਛਮੀ ਬਾਈ
ਅਨੇਕਾਂ ਹੀ ਮਹਾਨ ਹਸਤੀਆਂ ਨੂੰ
ਉਸ ਨੇ ਜਨਮ ਦਿੱਤਾ ਹੈ !!

ਫਿਰ ਵੀ ਮਰਦ
ਔਰਤ ਨੂੰ ਭੋਗਣ ਦੀ ਵਸਤੂ !
ਤੇ ਕੰਮ ਕਰਨ ਵਾਲੀ
ਨੋਕਰਾਨੀ ਹੀ ਸਮਝਦਾ ਹੈ !!

ਔਰਤ ਸੱਭ ਬਰਦਾਸ਼ਤ ਕਰਦੀ ਹੈ !
ਸਾਰੀ ਉਮਰ ਘਰ ਨੂੰ
ਬਨਾਉਣ ਸੰਵਾਰਨ !
ਵਿੱਚ ਲੱਗੀ ਰਹਿੰਦੀ ਹੈ
ਬੱਚਿਆਂ ਦੀ ਪਰਵਰਿਸ਼ ਵਿੱਚ
ਉਮਰ ਬਿਤਾ ਦਿੰਦੀ ਹੈ !!

ਸਾਰਾ ਦਿਨ ਕੰਮ ਵਿੱਚ ਲੱਗੇ ਰਹਿਣਾ
ਹਰ ਆਏ ਗਏ ਦੀ ਖਾਤਿਰਦਾਰੀ ਕਰਨੀ !
ਮਰਦ ਨੇ ਜੋ ਕਹਿਣਾ
ਚੁੱਪ-ਚਾਪ ਜਰਦੇ ਰਹਿਣਾ !
ਫਿਰ ਵੀ ਉਫ਼ ਤੱਕ ਨਹੀਂ ਕਰਨੀ
ਸਾਰੀ ਉਮਰ ਤਾਨੇ ਮਿਹਨੇ !
ਕੁੱਟ ਮਾਰ ਗਾਲੀ ਗਲੋਚ
ਇਹ ਨਹੀਂ ਕਰਨਾ
ਉਹ ਨਹੀਂ ਕਰਨਾ !
ਇੱਥੇ ਨਹੀਂ ਜਾਣਾ
ਉੱਥੇ ਨਹੀਂ ਜਾਣਾ !
ਨਾ ਕੋਈ ਆਏ
ਨਾ ਕੋਈ ਜਾਏ !
ਕਿਸੇ ਨਾਲ ਗੱਲ ਨਹੀਂ ਕਰਨ ਦੇਣੀ
ਉਸਦੇ ਪੇਕਿਆਂ ਤੋਂ ਮੰਗਦੇ ਰਹਿਣਾ !
ਜੋ ਉਹਨਾਂ ਦੇਣਾ ਹਥਿਆ ਲੈਣਾ !
ਹਰ ਜਗਹ ਹਰ ਇਕ ਸਾਹਮਣੇ
ਬੇਇੱਜ਼ਤ ਕਰਨਾ !!

ਔਰਤ ਹਰ ਪਲ ਸਬਰ ਦੇ ਘੁੱਟ ਭਰਦੀ !
ਕੱਦ ਤੱਕ ਭਰਿਆ ਰਹਿੰਦਾ
ਉਸਦੇ ਸਬਰ ਦਾ ਪਿਆਲਾ !
ਭਰਿਆ ਪਿਆਲਾ ਕਦੀ ਤੇ ਉੱਛਲ਼ੇ ਗਾ
ਦੱਬੀ ਹੋਈ ਅੱਗ ਕਦੀ ਤੇ ਭੜਕੇਗੀ !!

ਔਰਤ ਦੀ ਸਾਰੀ ਉਮਰ ਦੀ ਤਪੱਸਿਆ
ਪਲ ਛਿੰਨ ਵਿੱਚ ਭੰਗ ਹੋ ਗਈ !
ਜਦ ਉਸਦੇ ਮਰਦ ਨੇ ਕਿਹਾ
ਤੈਨੂੰ ਕੀ ਦੇਣਾ !
ਤੂੰ ਤੇ ਨੌਕਰ ਹੈ
ਸਾਰੀ ਉਮਰ ਰੋਟੀਆਂ
ਖਾਂਦੀ ਆ ਰਹੀ ਹੈ !!

ਇਹ ਸੁਣ ਸੀਨਾ
ਲਹੂ ਲੁਹਾਣ ਹੋ ਗਿਆ !
ਮਰਦ ਇਹ ਕਿਉਂ ਭੁੱਲ ਗਿਆ
ਔਰਤ ਦੀ ਜਵਾਨੀ ਰੁੱਲ ਗਈ !
ਇਸ ਘਰ ਨੂੰ ਸੰਵਾਰਦੇ ਸੰਵਾਰਦੇ
ਉਸਦਾ ਹਰ ਪੱਲ
ਦਿਮਾਗੀ ਸੰਤਾਪ ਭੋਗਦੇ
ਗੁਜ਼ਰਿਆ !
ਹਰ ਰਾਤ ਅੱਥਰੂਆਂ ਨਾਲ
ਤਕੀਆ ਭਿਗੋਣਾ !
ਜੋ ਬਦਲੇ ਵਿੱਚ ਉਸਨੇ ਦਿੱਤਾ
ਮਾਰ ਕੁੱਟ ਗਾਲੀ ਗਲੋਚ
ਤਾਨੇ ਮਿਹਨੇ !
ਰੋਜ਼ ਦਾ ਮਰ ਮਰ ਕੇ ਜਿਊਣਾ !
ਸਾਰੀ ਉਮਰ ਦੇ ਹਉਕੇ !
ਕੀ ਇਹ ਹੈ ਰੋਟੀਆਂ ਦੀ ਕੀਮਤ !
ਕਿਸ ਤਰਾਂ ਭਰਪਾਈ ਹੋਵੇਗੀ
ਇਸ ਸੱਭ ਦੀ !
ਫਿਰ ਵੀ ਔਰਤ ਦਾ
ਕੋਈ ਘਰ ਨਹੀਂ !
ਕੋਈ ਤਨਖ਼ਾਹ ਨਹੀਂ !
ਕੰਮ ਵਾਲੀ ਬਾਈ ਵੀ
ਤਨਖ਼ਾਹ ਲੈਂਦੀ ਹੈ !
ਰੋਟੀ ਪਾਣੀ ਕੱਪੜਾ ਲੱਤਾ
ਸੱਭ ਲੈਂਦੀ ਹੈ !
ਉਸ ਨੂੰ ਉੱਚੀ ਅਵਾਜ਼
ਵਿੱਚ ਬੋਲਾਂਗੇ ਤੇ ਉਹ
ਕੰਮ ਛੱਡ ਕੇ ਚਲੇ ਜਾਏਗੀ !!

ਵਾਹ ਰੀ ਔਰਤ ਤੇਰੀ ਕਿਸਮਤ !
ਕੀ ਸ਼ਾਦੀ ਇਸੇ ਦਾ ਨਾਮ ਹੈ !
ਜਿੱਥੇ ਉਸਦੀ ਰੋਟੀਆਂ ਦੀ
ਬੰਦਾ ਗਿਣਤੀ ਕਰੇ !
ਐਨੀ ਘਟੀਆ ਸੋਚ
ਐਨਾ ਘਟੀਆਪਣ !!

ਔਰਤ ਤੇਰੀ ਇਹ ਕੈਸੀ
ਉਮਰ ਕੈਦ ਹੈ !
ਤੇਰਾ ਕੈਸਾ ਬਨਵਾਸ ਹੈ !
ਜੋ ਸ਼ਾਇਦ ਕਦੀ
ਖਤਮ ਹੋਣ ਵਿੱਚ ਨਹੀਂ ਆਂਉਂਦਾ !!

ਮਰਦ ਇਹ ਕਿਂਉ ਭੁੱਲ ਜਾਂਦਾ ਹੈ !
ਔਰਤ ਅਗਰ ਸਬਰ ਸੰਤੋਖ
ਦੀ ਮੂਰਤ ਹੈ !
ਵਕਤ ਆਉਣ ਤੇ ਉਹ
ਚੰਡੀ ਵੀ ਬਣ ਜਾਂਦੀ ਹੈ !
ਔਰਤ ਕਮਜ਼ੋਰ ਨਹੀਂ
ਸ਼ਕਤੀ ਦਾ ਨਾਮ ਔਰਤ ਹੈ !!

 

ਆਪਣੇ ਆਪ ਨੂੰ ਕਹਿੰਦੀ ਹੈ
ਉੱਠ ਹੰਭਲਾ ਮਾਰ !
ਆਪਣੇ ਹੱਕਾਂ ਲਈ ਲੱੜ !
ਰੋਟੀਆਂ ਦੀ ਕੀਮਤ ਵਸੂਲ ਕਰ !
ਜਿਸਦੇ ਬਦਲੇ ਉਸਨੇ ਸਾਰੀ ਉਮਰ
ਕੀ ਖੋਇਆ ਹੈ ਕੀ ਬਰਦਾਸ਼ਤ ਕੀਤਾ ਹੈ !
ਤੋੜ ਦੇ ਝੂਠੇ ਬੰਧਨ !
ਜਿੱਥੇ ਔਰਤ ਨੂੰ
ਹਰ ਸਮੇਂ
ਬੇਇੱਜ਼ਤ ਕੀਤਾ ਜਾਏ !!

ਗੁਰੂ ਨਾਨਕ ਦੇਵ ਦੀ ਦਾ ਨੇ ਵੀ ਫ਼ਰਮਾਇਆ ਹੈ
( ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ )

( ਰਮਿੰਦਰ ਰਮੀ )

Please Click here for Share This News

Leave a Reply

Your email address will not be published. Required fields are marked *