best platform for news and views

ਸੈਕਰਡ ਸੋਲਜ ਕੌਨਵੈਂਟ ਸਕੂਲ ਦਾ ਨਤੀਜਾ 100% ਰਿਹਾ

Please Click here for Share This News

ਭਿੱਖੀਵਿੰਡ 10 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ
ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸੈਕਰਡ ਸੋਲਜ ਕੌਨਵੈਂਟ ਸਕੂਲ ਭਿੱਖੀਵਿੰਡ
ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਕੀਤੀ ਸਖਤ
ਮਿਹਨਤ ਸਦਕਾ ਨਤੀਜਾ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰਿਹਾ, ਜਿਸ ਵਿਚ ਸਕੂਲ ਵਿਦਿਆਰਥਣ
ਪਵਨਪ੍ਰੀਤ ਕੌਰ ਨੇ 90.5%, ਰਾਜਵਿੰਦਰ ਕੌਰ ਨੇ 90%, ਕੋਮਲਪ੍ਰੀਤ ਕੌਰ ਨੇ 89.2%,
ਹਰਮਨਦੀਪ ਕੌਰ ਨੇ 88% ਅੰਕ ਹਾਸਕ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ, ਕੁਲਜੀਤ ਕੌਰ,
ਅਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਯੁਵਰਾਜ ਸਿੰਘ ਨੇ ਦੂਜਾ ਸਥਾਨ
ਹਾਸਲ ਕੀਤਾ। ਸਕੂਲ਼ ਚੇਅਰਮੈਂਨ ਕੰਧਾਲ ਸਿੰਘ ਬਾਠ, ਐਮ.ਡੀ ਸਾਹਿਬ ਸਿੰਘ ਸੈਦੋ,
ਪ੍ਰਿੰਸੀਪਲ ਮੈਡਮ ਲਖਬੀਰ ਕੌਰ ਨੇ ਅਵੱਲ ਰਹੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਵਧਾਈ
ਦਿੰਦਿਆਂ ਭਵਿੱਖ ਵਿਚ ਹੋਰ ਮੱਲਾਂ ਮਾਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੰੌਕੇ ਗੁਰਚਰਨ
ਸਿੰਘ, ਸਰਪ੍ਰੀਤ ਸਿੰਘ, ਦਵਿੰਦਰ ਸਿੰਘ, ਮੈਡਮ ਸ਼ਿਵਾਨੀ ਸ਼ਰਮਾ, ਮਨਪ੍ਰੀਤ ਸ਼ਰਮਾ,
ਪਰਮਜੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ ਆਦਿ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ
ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਣਾ ਦਿੱਤੀ।


ਫੋਟੋ ਕੈਪਸ਼ਨ :- ਸਕੂਲ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ਼ ਚੇਅਰਮੈਂਨ ਕੰਧਾਲ
ਸਿੰਘ ਬਾਠ, ਐਮ.ਡੀ ਸਾਹਿਬ ਸਿੰਘ ਸੈਦੋ ਆਦਿ।

Please Click here for Share This News

Leave a Reply

Your email address will not be published. Required fields are marked *