best platform for news and views

ਸੈਕਰਡ ਸੋਲਜ ਕਾਨਵੈਂਟ ਸਕੂਲ ਵਿਖੇ ਸੁਤੰਤਰਤਾ ਦਿਵਸ ਮਨਾਇਆ

Please Click here for Share This News

ਭਿੱਖੀਵਿੰਡ 14 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਕਾਨਵੈਂਟ ਸਕੂਲ ਵਿਖੇ
ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਵਿਚ ਆਜਾਦੀ ਦਿਵਸ ਮੌਕੇ ‘ਤੇ
ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਮਾਰਚ ਪਾਸ ਕੀਤਾ ਗਿਆ।
ਇਸ ਮੌਕੇ ਸਕੂਲ ਚੇਅਰਮੈਂਨ ਕੰਧਾਲ ਸਿੰਘ ਬਾਠ ਤੇ ਐਮ.ਡੀ ਸਾਹਿਬ ਸਿੰਘ ਸੈਦੋ,
ਪਿ੍ਰੰਸੀਪਲ ਬਲਜਿੰਦਰ ਕੌਰ, ਵਾਈਸ ਪਿ੍ਰੰਸੀਪਲ ਲਖਵਿੰਦਰ ਕੌਰ ਆਦਿ ਸਟਾਫ ਵੱਲੋਂ ਸਕੂਲ
ਵਿਦਿਆਰਥੀਆਂ ਨੂੰ ਆਜਾਦੀ ਦਿਵਸ ਦੀ ਵਧਾਈ ਦਿੰੰਦਿਆਂ ਦੇਸ਼ ਭਾਰਤ ਨੂੰ ਗੁਲਾਮੀ ਤੋਂ
ਮੁਕਤ ਕਰਵਾਉਣ ਲਈ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ‘ਤੇ ਵਿਸਥਾਰਪੂਰਵਕ
ਚਾਨਣਾ ਪਾਇਆ ਗਿਆ। ਇਸ ਤੋਂ ਬਾਅਦ ਸਕੂਲ ਵਿਚ ਰੱਖੜੀ ਦਾ ਤਿਉਹਾਰ ਵੀ ਮਨਾਇਆ ਗਿਆ ਅਤੇ
ਬੱਚਿਆਂ ਨੂੰ ਰੱਖੜੀ ਤੋਂ ਭਾਵ ਭੈਣ-ਭਰਾ ਦੇ ਰਿਸ਼ਤੇ ਤੋਂ ਜਾਣੂ ਕਰਵਾਇਆ ਗਿਆ। ਰੱਖੜੀ
ਮੁਕਾਬਲੇ ਵਿਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਜੇਤੂ ਬੱਚਿਆਂ ਨੂੰ ਸਨਮਾਨਿਤ
ਵੀ ਕੀਤਾ ਗਿਆ। ਤੀਆਂ ਦੇ ਤਿਉਹਾਰ ਮੌਕੇ ਕਰਵਾਏ ਗਏ ਮਹਿੰਦੀ ਮੁਕਾਬਲੇ ਦੌਰਾਨ ਬੱਚਿਆਂ
ਵੱਲੋਂ ਸਕੂਲ ਅਧਿਆਪਕਾਂ ਨੂੰ ਮਹਿੰਦੀ ਲਗਾਈ ਗਈ ਤੇ ਕਈ ਬੱਚਿਆਂ ਨੇ ਜਿੱਤ ਕੇ ਆਪਣਾ
ਹੌਸਲਾ ਕਾਇਮ ਕੀਤਾ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼
ਕੀਤੇ ਗਏ। ਸਕੂਲ ਵੱਲੋਂ ਸਾਵਣ ਮਹੀਨੇ ਮੌਕੇ ਤੀਆਂ ਦੇ ਤਿਉਹਾਰ ਬਾਰੇ ਬੱਚਿਆਂ ਨੂੰ
ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ਿਵਾਨੀ ਸ਼ਰਮਾ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ,
ਗੁਰਸੇਵਕ ਸਿੰਘ, ਪਲਵਿੰਦਰ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਗੁਰਿੰਦਰ ਕੌਰ,
ਮਨਪ੍ਰੀਤ ਸ਼ਰਮਾ ਆਦਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਜਾਦੀ ਦਿਵਸ, ਰੱਖੜੀ ਤੇ ਤੀਆਂ
ਦੇ ਤਿਉਹਾਰ ਦੀ ਵਧਾਈ ਦਿੱਤੀ।


ਫੋਟੋ ਕੈਪਸ਼ਨ :- ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਸਕੂਲ ਵਿਦਿਆਰਥੀ।

Please Click here for Share This News

Leave a Reply

Your email address will not be published.