ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੈਕਰਡ ਸੋਲਜ਼ ਸਕੂਲ ਕਾਲੇ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ! ਸਮਾਗਮ ਦੌਰਾਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ! ਸਮਾਗਮ ਦੌਰਾਨ ਕਰਵਾਏ ਗਏ ਬੱਚਿਆਂ ਦੇ ਧਾਰਮਿਕ ਮੁਕਾਬਲੇ ਵਿਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਚੇਅਰਮੈਨ ਕੰਧਾਲ ਸਿੰਘ ਬਾਠ ,ਮੈਨੇਜਿੰਗ ਡਾਇਰੈਕਟਰ ਸਾਹਿਬ ਸਿੰਘ ਸੈਦੋ , ਪ੍ਰਸਿੱਧ ਕਥਾਵਾਚਕ ਭਾਈ ਅਮਰਜੀਤ ਸਿੰਘ ,ਭਾਈ ਦਿਲਬਾਗ ਸਿੰਘ , ਮੈਡਮ ਲਖਬੀਰ ਕੌਰ, ਮਨਦੀਪ ਕੌਰ ,ਅਮਰਜੀਤ ਕੌਰ , ਗੁਰਿੰਦਰ ਕੌਰ ,ਪ੍ਰੀਤਮ ਸਿੰਘ , ਅਮਨਦੀਪ ਸਿੰਘ ਆਦਿ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ! ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਕਥਾਵਾਚਕ ਭਾਈ ਅਮਰਜੀਤ ਸਿੰਘ ਸੁਰਸਿੰਘ ,ਭਾਈ ਦਿਲਬਾਗ ਸਿੰਘ ਬਲੇਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਸਾਹਿਬ ਸ੍ਰੀ ਗੁਰੂ ਰਾਮਦਾਸ ਦੀ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਵਧਾਈ ਦਿੰਦਿਆਂ ਕਿਹਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿੱਥੇ ਕਿਰਤ ਕਰਨ ਦੀ ਜਾਂਚ ਦੱਸੀ ਉੱਥੇ ਰੱਬੀ ਬਾਣੀ ਨਾਲ ਜੁੜਨ ਦਾ ਵੀ ਉਪਦੇਸ਼ ਦਿੱਤਾ, ਜਿਸ ਨੂੰ ਗ੍ਰਹਿਣ ਕਰਕੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ! ਇਸ ਮੌਕੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਚੇਅਰਮੈਨ ਕੰਧਾਲ ਸਿੰਘ ਬਾਠ ,ਐੱਮ ਡੀ ਸਾਹਿਬ ਸਿੰਘ ਸੈਦੋ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸੌ ਸਾਲਾ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਪੂਰਨ ਭਾਗ ਹਨ ਕਿ ਸਾਨੂੰ ਮਾਨਸ ਜਨਮ ਗੁਰੂ ਸਾਹਿਬਾਨ ਨੇ ਦਿੱਤਾ ਹੈ !ਇਸ ਮੌਕੇ ਗੁਰੂ ਸਾਹਿਬ ਦੇ ਅਤੁੱਟ ਲੰਗਰ ਵਰਤਾਏ ਗਏ ਜੋ ਸੰਗਤਾਂ ਨੇ ਪਿਆਰ ਨਾਲ ਛੱਕਿਆ !
ਫੋਟੋ ਕੈਪਸ਼ਨ :- ਸੈਕਰਡ ਸੋਲਜ਼ ਕਾਲੇ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਕਥਾਵਾਚਕ ਭਾਈ ਅਮਰਜੀਤ ਸਿੰਘ ਸੁਰਸਿੰਘ ਤੇ ਭਾਈ ਦਿਲਬਾਗ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਕੰਧਾਲ ਸਿੰਘ ਬਾਠ,ਸਾਹਿਬ ਸਿੰਘ ਸੈਦੋ ਆਦਿ !