best platform for news and views

ਸੈਂਟਰਲ ਵਾਲਮੀਕੀ ਸਭਾ ਵੱਲੋਂ ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਦਾ ਸਨਮਾਨ  

Please Click here for Share This News

ਧੂਰੀ 28 ਮਾਰਚ (ਮਹੇਸ਼) ਸੈਂਟਰਲ ਵਾਲਮੀਕੀ ਸਭਾ ਵੱਲੋਂ ਸਭਾ ਦੇ ਕੌਮੀ ਮੀਤ ਪ੍ਰਧਾਨ ਅਤੇ ਕਾਂਗਰਸੀ ਆਗੂ ਮੁਨੀਸ਼ ਵੈਦ ਅਗਵਾਈ ਹੇਠ ਪਿਛਲੀ ਦਿਨੀਂ ਸੰਗਰੂਰ ਜ਼ਿਲੇ• ਦੇ ਨਵੇਂ ਆਏ ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਮੇਂ ਮੁਨੀਸ਼ ਵੈਦ ਨੇ ਡਿਪਟੀ ਕਮਿਸ਼ਨਰ ਸੰਗਰੂਰ ਘਣ ਸ਼ਿਆਮ ਥੋਰੀ ਨੂੰ ਸੰਗਰੂਰ ਜ਼ਿਲੇ• ਵਿਚ ਡਿਪਟੀ ਕਮਿਸ਼ਨਰ ਲੱਗਣ ਤੇ ਮੁਬਾਰਕ ਵਾਦ ਦਿੱਤੀ । ਮੁਨੀਸ਼ ਵੈਦ ਨੇ ਡੀ ਸੀ ਸੰਗਰੂਰ ਘਣ ਸ਼ਿਆਮ ਥੋਰੀ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਲਮੀਕੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੈਂਟਰਲ ਵਾਲਮੀਕੀ ਸਭਾ ਹਮੇਸ਼ਾ ਤਤਪਰ ਹੇ ਅਤੇ ਸੈਂਟਰਲ ਵਾਲਮੀਕੀ ਸਭਾ ਨੇ ਹਮੇਸ਼ਾ ਵਾਲਮੀਕੀ ਭਾਈਚਾਰੇ ਦੀ ਏਕਤਾ ਅਤੇ ਚੜ•ਦੀਕਲਾ ਲਈ ਕਦਮ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਸੈਂਟਰਲ ਵਾਲਮੀਕੀ ਸਭਾ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹੇਗੀ । ਇਸ ਸਮੇਂ ਊਨਾ ਨਾਲ ਆਕਾਸ਼ ਧੂਰੀ ਸਮੇਤ ਹੋਰ ਹਾਜ਼ਰ ਸਨ ।

ਫ਼ੋਟੋ ਕੈਪਸ਼ਨ   ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਦਾ ਸਨਮਾਨ ਕਰਦੇ ਹੋਏ ਮੁਨੀਸ਼ ਵੈਦ ਅਤੇ ਹੋਰ

Please Click here for Share This News

Leave a Reply

Your email address will not be published. Required fields are marked *