best platform for news and views

ਸੈਂਕੜੇ ਪਾਣੀ ਤੋਂ ਪਿਆਸੇ ਲੋਕ

Please Click here for Share This News

ਝੁਨੀਰ, 15 ਸਤੰਬਰ (ਮਿੱਠੂ ਘੁਰਕਣੀ)- ਪਿੰਡ ਘੁਰਕਣੀ ਦੇ ਵਾਟਰ ਬਾਕਸ ਦੀ ਪ੍ਰਸ਼ਾਸ਼ਨ ਵੱਲੋ ਸਾਰ ਨਾ ਲਏ ਜਾਣ ਤੇ ਪਿੰਡ ਵਾਸੀਆਂ ਚ ਭਾਰੀ ਰੋਸ ਹੈ।ਦੋ ਹਫਤਿਆਂ ਤੋ ਘੁਰਕਣੀ ,ਚੈਨੇਵਾਲਾ ,ਦਾਨੇਵਾਲਾ ਦੀ ਸਪਲਾਈ ਬੰਦ ਪਈ ਹੈ।ਵਾਟਰ ਸਪਲਾਈ ਘੁਰਕਣੀ ਵਿੱਚ ਵਾਰਸਾਂ ਦਾ ਪਾਣੀ ਖੇਤਾਂ ਵਿੱਚ ਇਕੱਠਾ ਹੋ ਕੇ ਨਾਲ ਲੱਗਦੇ ਛੱਪੜਾਂ ਦੇ ਓਵਰ ਫਲੋਅ ਹੋਣ ਕਾਰਨ ਇਸ ਵਾਟਰ ਬਾਕਸ ਦੇ  ਸਟੋਰ ਟੈਂਕ ਵਿੱਚ ਪਾਣੀ ਓਪਨ ਖਾਲੇ ਰਾਹੇ ਗੰਦੇ ਪਾਣੀ ਨਾਲ ਟੈਂਕ ਭਰ ਗਿਆ ਹੈ।ਜਿਸ ਨਾਲ ਤਿੰਨ ਪਿੰਡਾਂ ਦੀ ਪਾਣੀ ਦੀ ਸਪਲਾਈ ਦੋ ਹਫਤਿਆਂ ਤੋ ਬੰਦ ਪਈ ਹੈ।ਇਸ ਸਮੱਸਿਆ ਦੇ ਹੱਲ ਵਾਸਤੇ ਵਾਟਰ ਸਪਲਾਈ ਮਹਿਕਮਾ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਚ ਲਿਆਂਦਾ ਗਿਆ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਖਾਲਾ ਵਾਟਰ ਬਾਕਸ ਨੂੰ ਜਾਣ ਵਾਲਾ ਅੰਡਰ ਗਰਾਊਂਡ ਕਰਨਾ ਅਤੇ ਛੱਪੜ ਪਾਸੇ ਰਹਿੰਦੀ ਦੀਵਾਰ ਨੂੰ ਬਣਾaਣ ਦੀ ਲੋੜ ਹੈ।ਉਕਤ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਦੀ ਰਾਜ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋ ਮੰਗ ਹੈ ਕਿ ਇਸ ਨੂੰ ਮੁੜ ਤੋ ਚਾਲੂ ਕਰਨ ਲਈ ਗਰਾਂਟ ਮੁਹੱਈਆ ਕਰਵਾਈ ਜਾਵੇ।ਜਿਸ ਨਾਲ ਤਿੰਨੇ ਪਿੰਡਾਂ ਦੇ ਗਰਮੀ ਚ ਤਰਾ ਤਰਾ ਕਰਦੇ ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲ ਸਕੇ।ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ,ਕਲੱਬ ਪ੍ਰਧਾਨ ਰਾਮ ਸਿੰਘ ,ਗੁਰਮੇਲ ਸਿੰਘ ਮਾਨ,ਜਗਸੀਰ ਸਿੰਘ ਸੀਰਾ ,ਜੱਸਾ ਸਿੰਘ ,ਬਿੰਦਰ ਸਿੰਘ ਗੁਰਜੰਟ ਸਿੰਘ,ਨਿਰਮਲ ਸਿੰਘ ਮਾਨ ਨੇ ਪੰਜਾਬ ਸਰਕਾਰ ਅਤੇ ਜ਼ਿਲਾਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਜੇਕਰ ਵਾਟਰ ਬਾਕਸ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਸੰਬੰਧੀ ਆਪਣਾ ਸੰਘਰਸ਼ ਵਿਢਣਗੇ।ਜਦੋ ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਮੈਂ ਇਸ ਸੰਬੰਧੀ ਪਤਾ ਕਰਵਾ ਲੈਂਦਾ ਹਾਂ ਕਿੱਥੇ ਕੀ ਘਾਟ ਹੈ।

ਜਲ ਘਰ ਪਿੰਡ ਘੁਰਕਣੀ ਚੋ ਛੱਪੜ ਦਾ ਪਾਣੀ ਕੱਢਦੇ ਪਿੰਡ ਵਾਸੀ
Please Click here for Share This News

Leave a Reply

Your email address will not be published. Required fields are marked *