best platform for news and views

ਸੂਲਰ ਘਰਾਟ ਧਮਾਕਾ

Please Click here for Share This News
ਸੰਗਰੂਰ, ਦਿੜੵਬਾ,(ਬਲਵਿੰਦਰ ਸਿੰਘ ਸਰਾਂ )
ਇੱਥੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸੂਲਰ ਘਰਾਟ ਧਮਾਕੇ ਦੇ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਕੇਸ ਵਿੱਚ ਨਾਮਜ਼ਦ ਪਿਤਾ-ਪੁੱਤ ਨੂੰ ਬਰੀ ਕਰ ਦਿੱਤਾ ਹੈ। ਇਹ ਧਮਾਕਾ ਕਰੀਬ ਛੇ ਮਹੀਨੇ ਪਹਿਲਾਂ ਹੋਇਆ ਸੀ, ਜਿਸ ਵਿੱਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਉਧਰ, ਹਲਕਾ ਦਿੜਬਾ ਤੋਂ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਿਸੇ ਵੱਡੀ ਏਜੰਸੀ ਸੀਬੀਆਈ ਜਾਂ ਐਨਆਈਏ ਤੋਂ ਹੋਣੀ ਚਾਹੀਦੀ ਹੈ।
ਕੇਸ ਅਨੁਸਾਰ ਥਾਣਾ ਦਿੜਬਾ ਅਧੀਨ ਪੈਂਦੇ ਕਸਬਾ ਸੂਲਰ ਘਰਾਟ ਵਿੱਚ ਪਟਾਕਿਆਂ ਦੇ ਗ਼ੁਦਾਮ ਵਿੱਚ 20 ਸਤੰਬਰ 2017 ਦੀ ਰਾਤ ਨੂੰ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਗੁਰਪਿਆਰ ਸਿੰਘ (25), ਗੁਰਸ਼ਰਨ ਸਿੰਘ ਉਰਫ਼ ਸਰਨਾ (22), ਕਰਮਜੀਤ ਸਿੰਘ (19), ਭੁਪਿੰਦਰ ਸਿੰਘ (19), ਗੁਰਸੇਵਕ ਸਿੰਘ (20) ਵਾਸੀਆਨ ਢੰਡੋਲੀ ਕਲਾਂ, ਧੰਨਾ ਸਿੰਘ (25) ਵਾਸੀ ਢੰਡੋਰੀ ਖੁਰਦ ਤੇ ਅਵਤਾਰ ਸਿੰਘ ਵਾਸੀ ਤਰੰਜੀ ਦੀ ਮੌਤ ਹੋ ਗਈ ਸੀ। ਸੁਖਚੈਨ ਸਿੰਘ ਵਾਸੀ ਢੰਡੋਲੀ ਕਲਾਂ ਵੱਲੋਂ ਪੁਲੀਸ ਕੋਲ ਦਿੱਤੇ ਬਿਆਨਾਂ ਅਨੁਸਾਰ ਉਹ ਸਟੋਰ ਵਿੱਚ ਕੰਮ ਕਰਦਾ ਸੀ। ਉਹ ਸ਼ਾਮ ਅੱਠ ਵਜੇ ਡਿਊਟੀ ਖਤਮ ਹੋਣ ਮਗਰੋਂ ਬਾਜ਼ਾਰ ਚਲਾ ਗਿਆ ਤੇ ਉਸ ਨੂੰ ਧਮਾਕੇ ਦੀ ਅਾਵਾਜ਼ ਸੁਣਾਈ ਦਿੱਤੀ। ਉਸ ਨੇ ਵੇਖਿਆ ਕਿ ਪਟਾਕਿਆਂ ਵਾਲੇ ਗ਼ੁਦਾਮ ਨੂੰ ਅੱਗ ਲੱਗੀ ਹੋਈ ਸੀ ਅਤੇ ਦੋਵੇਂ ਗੋਦਾਮ ਢਹਿ ਢੇਰੀ ਹੋ ਚੁੱਕੇ ਸਨ। ਬਿਆਨਾਂ ਵਿੱਚ ਗ਼ੁਦਾਮ ਮਾਲਕ ਪਿਤਾ-ਪੁੱਤਰ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਪੁਲੀਸ ਨੇ ਗ਼ੁਦਾਮ ਮਾਲਕ ਗਾਂਧੀ ਰਾਮ ਅਤੇ ਉਸ ਦੇ ਪੁੱਤਰ ਪ੍ਰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਕੇਸ ਦੀ ਸੁਣਵਾਈ ਦੌਰਾਨ ਮੁੱਦਈ ਸੁਖਚੈਨ ਸਿੰਘ ਪੁਲੀਸ ਕੇਸ ਦਰਜ ਕਰਾਉਣ ਮੌਕੇ ਦਿੱਤੇ ਬਿਆਨਾਂ ਤੋਂ ਪਲਟ ਗਿਆ। ਅਦਾਲਤੀ ਵਿੱਚ ਉਸ ਨੇ ਬਿਆਨ ਦਿੱਤਾ ਕਿ ਧਮਾਕੇ ਵਿੱਚ ਮਰਨ ਵਾਲੇ ਮਜ਼ਦੂਰ ਸਾਬਣ ਫੈਕਟਰੀ ਵਿੱਚ ਕੰਮ ਕਰਦੇ ਸੀ, ਜਿਸ ਦੇ ਨਜ਼ਦੀਕ ਪਟਾਕਾ ਗ਼ੁਦਾਮ ਸੀ। ਪਟਾਕਾ ਗ਼ੁਦਾਮ ਨਜ਼ਦੀਕ ਬੈਠ ਕੇ ਉਹ ਖਾਣਾ ਖਾਣ ਜਾਂ ਅਰਾਮ ਕਰਨ ਜਾਂਦੇ ਸੀ। ਧਮਾਕਾ ਪ੍ਰਸ਼ਾਸਨ ਵੱਲੋਂ ਸੀਲ ਕੀਤੇ ਗ਼ੁਦਾਮ ਵਿੱਚ ਹੋਇਆ ਸੀ। ਬਚਾਅ ਪੱਖ ਵੱਲੋਂ ਅਦਾਲਤ ਵਿੱਚ ਤਰਕ ਦਿੱਤਾ ਕਿ ਗਾਂਧੀ ਰਾਮ ਅਤੇ ਪ੍ਰਦੀਪ ਕੁਮਾਰ ਦਾ ਧਮਾਕੇ ਵਾਲੇ ਗ਼ੁਦਾਮ ਨਾਲ ਕੋਈ ਸਬੰਧ ਨਹੀਂ ਹੈ।
Please Click here for Share This News

Leave a Reply

Your email address will not be published. Required fields are marked *