
ਧੂਰੀ (ਪ੍ਰਵੀਨ ਗਰਗ) ਦਿੱਲੀ ਦੇ ਉੱਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਨੇ ਅੱਜ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਚਾਣ ਇਮਾਨਦਾਰੀ ਹੈ ਅਤੇ ਦਿੱਲੀ ਵਿਖੇ ਪਿਛਲੇ ਦੋ ਸਾਲਾਂ ਵਿੱਚ ਸਾਡੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਸੁਧਾਰ ਕੀਤੇ ਗਏ ਹਨ। ਉਹਨਾਂ ਹਲਕਾ ਨਿਵਾਸੀਆਂ ਨੂੰ ਉਮੀਦਵਾਰ ਜੱਸੀ ਸੇਖੋਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਨਣ ਤੋਂ ਬਾਅਦ ਜਿੱਥੇ ਉਦਯੋਗਾਂ ਨੂੰ ਬਾਦਲਾਂ ਦੇ ਗੁੰਡਾ ਟੈਕਸ ਤੋਂ ਨਿਜਾਤ ਦਿਲਵਾਈ ਜਾਵੇਗੀ, ਉੱਥੇ ਹੀ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਵਿੱਚ ਵੀ ਕ੍ਰਾਂਤੀਕਾਰੀ ਬਦਲਾਅ ਕੀਤੇ ਜਾਣਗੇ ਜਿਸ ਨਾਲ ਇੱਥੋਂ ਦੇ ਗਰੀਬ ਵਰਗ ਦੇ ਲੋਕ ਵੀ ਸਰਕਾਰ ਦੀਆਂ ਇਹਨਾਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਵਪਾਰ ਪੂਰੀ ਤਰ੍ਹਾਂ ਤਬਾਹ ਹੋ ਕੇ ਰਹਿ ਗਏ ਹਨ ਜੋ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਵਪਾਰ ਨੂੰ ਉੱਚਾ ਲਈ ਯਤਨ ਕੀਤੇ ਜਾਣਗੇ ਜਿਸ ਨਾਲ ਬੇਰੁਜਗਾਰਾਂ ਲਈ ਨਵੇਂ ਰੁਜਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ‘ਆਪ’ ਪਾਰਟੀ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਬਨਾਉਣ ਲਈ ਹਮੇਸ਼ਾ ਵਚਨਬੱਧ ਹੈ ਅਤੇ ਸਰਕਾਰ ਬਨਣ ਤੋਂ ਬਾਅਦ ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲਾਂ੍ਹ ਵਿੱਚ ਭੇਜਾਂਗੇ। ਇਸ ਮੌਕੇ ‘ਆਪ’ ਪਾਰਟੀ ਦੇ ਉਮੀਦਵਾਰ ਜੱਸੀ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਿਛਲੇ 30 ਸਾਲਾਂ ਤੋਂ ਚੱਲ ਰਹੇ ਨਿਯਮਾਂ ਨੂੰ ਬਦਲਣ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦੀ ਜਰੂਰਤ ਹੈ। ਇਸ ਚੋਣ ਰੈਲੀ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿੱਚ ਧੂਰੀ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਪਨ ਕਾਂਝਲਾ, ਧੂਰੀ ਪਿੰਡ ਦੇ ਅਕਾਲੀ ਸਰਪੰਚ ਬਲਦੇਵ ਸਿੰਘ, ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਬਲਵਿੰਦਰ ਕੁਮਾਰ ਬਬਲੂ, ਯੁਵਾ ਕਾਂਗਰਸੀ ਆਗੂ ਬਲਜਿੰਦਰ ਸੋਢੀ, ਠੇਕੇਦਾਰ ਹਰਜਿੰਦਰ ਸਿੰਘ ਅਤੇ ਟਿੰਕੂ ਰੁਲਦੂ ਸਿੰਘ ਵਾਲਾ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋ ਗਏ। ਜਿਸ ਨਾਲ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਉੱਥੇ ਹੀ ਆਪ ਉਮੀਦਵਾਰ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਇਸ ਮੌਕੇ ਪਰਮਿੰਦਰ ਸਿੰਘ ਪੁੰੰਨੂ ਕਾਤਰੋਂ ਜੁਆਇੰਟ ਸੈਕਟਰੀ ਪੰਜਾਬ, ਸੰਦੀਪ ਸਿੰਗਲਾ, ਰਾਜਵੰਤ ਸਿੰਘ ਘੁੱਲੀ, ਅਨਿਲ ਮਿੱਤਲ, ਨਰੇਸ਼ ਸਿੰਗਲਾ, ਰਮੇਸ਼ ਕੁਮਾਰ ਸ਼ਰਮਾਂ, ਮਾ. ਘੁਮੰਡ ਸਿੰਘ ਸੋਹੀ, ਹਰਪ੍ਰੀਤ ਸਿੰਘ ਮੀਮਸਾ, ਜਸਪਾਲ ਭੁੱਲਰ, ਮਿਲਖ ਰਾਜ, ਸੁਖਪਾਲ ਸਿੰਘ, ਨਾਦਰ ਅਲੀ, ਡਾ. ਅਨਵਰ ਭਸੌੜ, ਚੈਰੀ ਧੂਰੀ, ਹਰਭਜਨ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਸਰਬਜੀਤ ਸਿੰਘ, ਸਰਬਜੀਤ ਗਿੱਲ, ਹਰਪ੍ਰੀਤ ਗਿੱਲ, ਹਰਦਿਆਲ ਸਿੰਘ ਅਤੇ ਜਗਤਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇੱਕਠ ਹਾਜ਼ਰ ਸੀ ।