best platform for news and views

ਸੂਬੇ ਭਰ ’ਚ ਝੋਨੇ ਦੀ  ਖ਼ਰੀਦ ਪ੍ਰਗਤੀ ਹੇਠ, 22508 ਮੀਟਿ੍ਰਕ ਟਨ ਝੋਨਾ ਖ਼ਰੀਦਿਆ ਗਿਆ

Please Click here for Share This News
ਚੰਡੀਗੜ, 5 ਅਕਤੂਬਰ:
ਪਿਛਲੇ ਚਾਰ ਦਿਨਾਂ ਵਿੱਚ ਆੜਤੀਆਂ ਦੇ ਬਾਈਕਾਟ ਦੇ ਬਾਵਜੂਦ ਸੂਬੇ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਪ੍ਰਗਤੀ ਹੇਠ ਹੈ, ਇਹ ਜਾਣਕਾਰੀ ਅੱਜ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦਿੱਤੀ।
ਉਨਾਂ ਦੱਸਿਆ ਕਿ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਵਲੋਂ ਆਪੋ-ਆਪਣੇ ਹਲਕਿਆਂ ਵਿੱਚ ਝੋਨੇ ਦੀ ਖ਼ਰੀਦ ਪ੍ਰਕਿਰਿਆ ’ਤੇ ਨਿੱਜੀ ਤੌਰ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ  4 ਅਕਤੂਬਰ ਤੱਕ ਪਿਛਲੇ ਸਾਲ ਵਿੱਚ ਇਸ ਦਿਨ ਤੱਕ ਖਰੀਦੇ 28446 ਮੀਟਿ੍ਰਕ ਟਨ ਝੋਨੇ ਦੇ ਮੁਕਾਬਲੇ  ਇਸ ਸਾਲ 22508 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਮੁਕੰਮਲ ਹੋ ਚੁੱਕੀ ਹੈ।
ਬੁਲਾਰੇ ਨੇ ਦੱਸਿਆ ਕਿ ਲੰਮੇ ਚੱਲੇ ਬਰਸਾਤੀ ਮੌਸਮ ਕਾਰਨ ਮੰਡੀਆਂ ਵਿੱਚ ਹਾਲੇ ਝੋਨੇ ਦੀ ਆਮਦ ਘੱਟ ਹੈ  ਪਰ 10 ਅਕਤੂਬਰ ਤੋਂ ਬਾਅਦ ਇਸ ਆਮਦ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਅਤੇ  ਮਹੀਨੇ ਦੇ ਦੂਜੇ ਹਫ਼ਤੇ ਵਿੱਚ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਵਿੱਚ ਹੋਰ ਤੇਜ਼ੀ ਆਉਣ ਦੀ ਪੂਰੀ ਆਸ ਹੈ।
ਉਨਾਂ ਨੇ ਕਿਸਾਨਾਂ ਨੂੰ ਫਸਲ ਦੇ ਪੂਰੀ ਤਰਾਂ ਪੱਕਣ ਤੋਂ ਬਾਅਦ ਹੀ ਕਟਾਈ ਕਰਨ ਲਈ ਅਪੀਲ ਕੀਤੀ ਕਿਉਂ ਜੋ ਝੋਨੇ ਦੀਆਂ ਕਈ ਕਿਸਮਾਂ ਹਾਲੇ ਵੀ ਪੱਕਣ ਦੇ ਅਖ਼ੀਰੀ ਪੜਾਅ ਵਿੱਚ ਹਨ। ਬੁਲਾਰੇ ਨੇ ਕਿਹਾ ਕਿ ਕਿਸਾਨਾਂ ਨੂੰ ਅੱਧ-ਪੱਕੀ ਫਸਲ ਵਿਚਲੀ  ਨਮੀ ਨਾਲ ਨਜਿੱਠਣਾ ਸੁਖਾਲਾ ਨਹੀਂ ਹੋਵੇਗਾ। ਉਨਾਂ ਦੱਸਿਆ ਕਿ ਝੋਨੇ ਦੀ ਖ਼ਰੀਦ ਅਕਤੂਬਰ ਦੇ ਅੰਤ ਤੱਕ ਜਾ ਸਕਦੀ ਹੈ।
ਆੜਤੀਆਂ ਵਲੋਂ ਹੜਤਾਲ ਵਾਪਸ ਲੈਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਜ਼ਮੀ ਪ੍ਰਣਾਲੀ ਪਬਲਿਕ ਫਾਈਨਾਂਸ਼ੀਅਲ ਮੈਨੇਜਮੈਂਟ ਸਿਸਟਮ (ਪੀ.ਐਫ.ਐਮ.ਐਸ.) ਦੀ ਸੁਚਾਰੂ ਕਾਰਜਸ਼ੀਲਤਾ ਲਈ ਵਿਭਾਗ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
Please Click here for Share This News

Leave a Reply

Your email address will not be published.