ਝੁਨੀਰ, 13 ਸਤੰਬਰ (ਮਿੱਠੂ ਘੁਰਕਣੀ)- ਪੰਜਾਬ ਸਰਕਾਰ ਵਲੋਂ ਬੇ-ਘਰੇ ਮਜ਼ਦੂਰਾਂ ਲਈ 5-5 ਮਰਲਿਆ ਦੇ ਪਲਾਟ ਦੇਣ ਦਾ ਜੋ ਨੋਟੀ ਫਿਕੇਸਨ ਜਾਰੀ ਕੀਤਾ ਗਿਆ ਸੀ, ਉਸ ਦੇ ਤਹਿਤ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਵਲੋ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸਬੋਧਿਤ ਕਰਦੇ ਹੋਏ ਮਜਦੂਰ ਮੁਕਤੀ ਮੋਰਚਾ ਦੇ ਜ਼ਿਲਾ ਜਰਨਲ ਸਕੱਤਰ ਗੁਰਮੀਤ ਸਿੰਘ ਨੰਦਗੜ ਅਤੇ ਸੀ. ਪੀ. ਆਈ. ਲਿਬਰੇਸਨ ਦੇ ਤਹਿਸੀਲ ਸਕੱਤਰ ਅਤੇ ਜ਼ਿਲਾ ਆਗੂ ਬਲਵਿੰਧਰ ਸਿੰਘ ਘਰਾਗਣਾ, ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਚੋਣ ਮੈਨੀਫੈਸਟੋ ਕੀਤੀ ਮਜ਼ਦੂਰ ਜਮਾਤ ਨਾਲ ਵਾਅਦਿਆਂ ਭੱਜ ਰਹੀ ਹੈ ਅਤੇ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ। ਕਾਮਰੇਡ ਨੰਦਗੜ੍ਹ ਨੇ ਕਿਹਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਮਜ਼ਦੂਰ ਜਮਾਤ ਦੀਆ ਵੋਟਾਂ ਵਟੋਰ ਕੇ ਰਾਜ ਗੱਦੀਆ ਦਾ ਅਨੰਦ ਮਾਣਿਆ ਅਤੇ ਸਮਰਾਏਦਾਰਾ ਦੀ ਸੇਵਾ ਕੀਤੀ।ਵਾਅਦਾ ਕਰਕੇ ਭੱਜੀ ਸਰਕਾਰ ਨਾਲ ਪੂਰੀ ਟੱਕਰ ਲਈ ਜਾਵੇਗੀ ਤਾਂ ਕਿ ਕ੍ਰਿਤੀਆ ਦੇ ਹੱਕ ਮਿਲ ਜਾਣ ਅਤੇ ਕਿਰਤੀ ਲੋਕਾ ਦਾ ਸਮਾਜ ਸਿਰਜਿਆ ਜਾਵੇ। ਇਸ ਮੋਕੇ ਦਰਸਨ ਸਿੰਘ ਦਾਨੇਵਾਲਾ, ਹਰਮੇਸ ਸਿੰਘ ਭੱਮਾ, ਬਲਵੀਰ ਸਿੰਘ ਭੱਮਾ, ਦੇਸ ਰਾਜ ਕੋਟਧਰਮੂ, ਕੁਲਦੀਪ ਸਿੰਘ, ਪਿਆਰਾ ਸਿੰਘ ਨੰਦਗੜ੍ਹ ਆਦਿ ਮੋਕੇ ਤੇ ਹਾਜ਼ਿਰ ਸਨ।