best platform for news and views

ਸੁਰਜੀਤ ਪਾਤਰ ਵੱਲੋਂ ਕਲਾ ਭਵਨ ਵਿਖੇ ਹੱਥੀਂ ਤਿਆਰ ਕੀਤੀਆਂ ਕਲਾ ਕਿਰਤਾਂ ਦੀ ‘ਗੁੱਡੀਆਂ ਪਟੋਲੇ ਦੀ’ ਪ੍ਰਦਰਸਨੀ ਦਾ ਉਦਘਾਟਨ

Please Click here for Share This News

ਚੰਡੀਗੜ•, 19 ਜੁਲਾਈ
ਪੰਜਾਬ ਕਲਾ ਪਰਿਸਦ ਵੱਲੋਂ ਪੰਜਾਬੀ ਲੋਕ ਕਲਾ ਦੀ ਖਾਸ ਵੰਨਗੀ ਤੇ ਹੱਥੀਂ ਤਿਆਰ ਕੀਤੀਆਂ ਕਲਾ ਕਿਰਤਾਂ ਦੀ ‘ਗੁੱਡੀਆਂ ਪਟੋਲੇ ਦੀ’ ਪ੍ਰਦਰਸਨੀ ਡਾ. ਦਵਿੰਦਰ ਕੌਰ ਢੱਟ ਵੱਲੋਂ ਕਲਾ ਭਵਨ ਵਿੱਚ ਲਗਾਈ ਗਈ ਜਿਸਦਾ ਉਦਘਾਟਨ ਕਲਾ ਪਰਿਸਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਕੀਤਾ। ਸਵਾਗਤੀ ਸਬਦਾ ਪਰਿਸਦ ਦੇ ਸਕੱਤਰ ਜਨਰਲ ਲਖਵਿੰਦਰ ਜੌਹਲ ਨੇ ਆਖੇ।
ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਲੋਕ ਪਰੰਪਰਾ ਪਿੰਡਾਂ ਵਿੱਚ ਕਿਸੇ ਸਮੇਂ ਪੂਰਨ ਰੂਪ ਵਿੱਚ ਪ੍ਰਚੱਲਿਤ ਹੋਇਆ ਕਰਦੀ ਸੀ ਤੇ ਬੀਤੇ ਸਮੇਂ ਦੀਆਂ ਬਾਤਾਂ ਪਾਉਣਾ ਸਾਡੇ ਲਈ ਅੱਜ ਅਹਿਮ ਹੋ ਗਿਆ ਹੈ। ਡਾ. ਪਾਤਰ ਨੇ ਅਲੋਪ ਹੋ ਰਹੀ ਇਸ ਲੋਕ ਕਲਾ ਦੀ ਸੁਰਜੀਤੀ ਕਰਨ ‘ਤੇ ਡਾ. ਢੱਟ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹ ਆਪਣੀ ਹੱਥ ਕਲਾ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨਗੇ।
ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਨਿਰਮਲ ਜੌੜਾ ਨੇ ਮੰਚ ਸੰਚਾਲਨ ਕਰਦਿਆਂ ਡਾ. ਢੱਟ ਦੀਆਂ ਹੱਥੀਂ ਤਿਆਰ ਕੀਤੀਆਂ ਕਲਾ ਕਿਰਤਾਂ ਬਾਰੇ ਚਾਨਣਾ ਪਾਇਆ। ਇਸ ਪ੍ਰਦਰਸਨੀ ਵਿੱਚ ਪੰਜਾਬ ਦੇ ਪਿੰਡਾਂ ਨਾਲ ਸਬੰਧਤ ਕੁੜੀਆਂ ਵੱਲੋਂ ਬਣਾਈਆਂ ਜਾਂਦੀਆਂ ਗੁੱਡੀਆਂ ਤੇ ਪਟੋਲਿਆਂ ਦੀ ਨੁਮਾਇਸ ਦਰਸਕਾਂ ਲਈ ਖਿੱਚ ਦਾ ਕੇਂਦਰ ਰਹੀ। ਰੰਗ-ਬਰੰਗੇ ਕੱਪੜਿਆਂ, ਗੋਟਿਆਂ , ਫੁਲਕਾਰੀਆਂ ਤੇ ਫੁੱਲਾਂ ਨਾਲ ਸਿੰਗਾਰੇ ਗੁੱਡੇ-ਗੁੱਡੀਆਂ ਨੇ ਲੋਕਾਂ ਦਾ ਮਨ ਮੋਹ ਲਿਆ। ਕਲਾ ਪਰਿਸਦ ਵੱਲੋਂ ਡਾ. ਢੱਟ ਨੂੰ ਫੁਲਕਾਰੀ ਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਜਸਮੇਰ ਸਿੰਘ ਢੱਟ, ਦੀਪਕ ਸਰਮਾ ਚਨਾਰਥਲ, ਸਤਨਾਮ ਚਾਨਾ, ਐਲ.ਆਰ ਨਈਅਰ ਸਮੇਤ ਉੱਘੀਆਂ ਹਸਤੀਆਂ ਹਾਜਰ ਸਨ।

Please Click here for Share This News

Leave a Reply

Your email address will not be published.