best platform for news and views

ਸੁਪਰਵਾਈਜ਼ਰ ਗੁਰਚਰਨ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ

Please Click here for Share This News

ਧੂਰੀ,8 ਅਪ੍ਰੈਲ (ਮਹੇਸ਼ ਜਿੰਦਲ) ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਗੁਰਚਰਨ ਕੌਰ ਧੂਰੀ ਦੀ ਵਿਦਾਇਗੀ ਪਾਰਟੀ ਦਾ ਆਯੋਜਨ ਸਥਾਨਕ ਰਤਨਾ ਰਿਪੋਰਟ ਵਿਖੇ ਕੀਤਾ ਗਿਆ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦੇ ਮੁਲਾਜ਼ਮਾਂ ਅਤੇ ਉਨ•ਾਂ ਦੇ ਰਿਸ਼ਤੇਦਾਰਾਂ ਨੇ ਮੈਡਮ ਗੁਰਚਰਨ ਕੌਰ ਦੀ ਸਿਹਤ ਵਿਭਾਗ ਵਿਚ 37 ਸਾਲ ਕੀਤੀ ਸੇਵਾ ਅਤੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਮੈਡਮ ਗੁਰਚਰਨ ਕੌਰ ਨੇ 1983 ਵਿਚ ਪ੍ਰਾਇਮਰੀ ਹੈਲਥ ਸੈਂਟਰ ਸ਼ੇਰਪੁਰ (ਸੰਗਰੂਰ) ਅਧੀਨ ਪੈਂਦੇ ਪਿੰਡ ਬੰਗਾਵਾਲੀ ਵਿਖੇ ਬਤੌਰ ਮਲਟੀਪਰਪਜ਼ ਹੈਲਥ ਵਰਕਰ ਨੌਕਰੀ ਦੀ ਸ਼ੁਰੂਆਤ ਕੀਤੀ। ਫਿਰ 2009 ਵਿਚ ਪਦ ਉੱਨਤ ਹੋ ਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਣ ਕੇ ਪ੍ਰਾਇਮਰੀ ਹੈਲਥ ਸੈਂਟਰ ਮੂਲੋਵਾਲ ਜੁਆਇਨ ਕੀਤਾ ਅਤੇ ਇੱਥੋਂ ਹੀ ਸੇਵਾ ਮੁਕਤ ਹੋਏ। ਵਿਦਾਇਗੀ ਸਮਾਗਮ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ, ਕੁਲਵੰਤ ਪੰਡੋਰੀ ਵਿਧਾਇਕ ਮਹਿਲਾ ਕਲਾਂ, ਮੀਤ ਹੇਅਰ ਵਿਧਾਇਕ ਬਰਨਾਲਾ, ਸਾਹਿਲ ਸਿੰਗਲਾ ਤੇ ਰਾਧਿਕਾ ਸਿੰਗਲਾ,ਜਸਜੋਤ ਸਿੰਘ ਐਕਸੀਅਨ ਪੁੱਡਾ ਅਤੇ ਪਵਨ ਹਰਚੰਦਪੁਰੀ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਸਿੱਧੂ ਹੈਲਥ ਇੰਸਪੈਕਟਰ ਅਮਰਗੜ• ਨੇ ਬਾਖ਼ੂਬੀ ਨਿਭਾਈ ।

ਕੈਪਸ਼ਨ – ਗੁਰਚਰਨ ਕੌਰ ਦੀ ਵਿਦਾਇਗੀ ਪਾਰਟੀ ਮੌਕੇ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *