best platform for news and views

ਸੁਣ ਔਰਤ prom by raminder rami

Please Click here for Share This News

ਔਰਤ !

ਸੁਣ ਔਰਤ !!
ਤੂੰ ਤੇ ਜਨਣੀ ਹੈਂ !
ਰਾਜੇ ਮਹਾਰਾਜਿਆਂ !!
ਦੇਵੀ ਦੇਵਤੇ !
ਪੀਰਾਂ ਫ਼ਕੀਰਾਂ ਤੇ !!
ਗੁਰੂਆਂ ਦੀ !!!
ਅਨੇਕਾਂ ਹੀ ਮਹਾਨ ਹੱਸਤੀਆਂ ਨੂੰ !
ਤੂੰ ਜਨਮ ਦਿੱਤਾ ਹੈ !!

ਤੇਰੀ ਇਸ ਹੋਂਦ ਦੇ !
ਅਨੇਕਾਂ ਹੀ ਨਾਮ ਨੇ !!
ਮਾਂ ਧੀ ਨੂੰਹ ਬੇਟੀ ਭੈਣ !
ਤੂੰ ਮਮਤਾ ਦੀ ਮੂਰਤ ਹੈਂ !!
ਬੱਤੀ ਗੁਣ ਸੁੱਲਖਣੀ ਨਾਰ ਹੈਂ !!!

ਤੂੰ ਕਮਜ਼ੋਰ ਨਹੀਂ ਹੈਂ !
ਇਕ ਸ਼ਕਤੀ ਦਾ ਨਾਮ ਹੈਂ !!
ਤੂੰ ਕੰਮ ਵਾਲੀ ਬਾਈ ਜਾਂ !
ਭੋਗਣ ਦੀ ਵਸਤੂ ਨਹੀਂ ਹੈਂ !!

ਹੁਣ ਮਰਦ ਦੇ ਪੈਰ ਦੀ!
ਜੁੱਤੀ ਨਹੀਂ ਬਨਣਾ !!
ਹੁਣ ਉਹ ਉਸਦਾ ਹਮਸਫ਼ਰ ਤੇ !
ਸਿਰ ਦਾ ਤਾਜ ਬਨਣਾ !!
ਲੋਚਦੀ ਹੈ !!!

ਤੂੰ ਹੁਣ ਗਰਦਨ ਝੁਕਾ ਕੇ ਨਹੀਂ !
ਗਰਦਨ ਤਨ ਕੇ ਚੱਲਣਾ ਸਿੱਖ !!
ਤੂੰ ਹੁਣ ਦੱਬੀ ਹੋਈ !
ਅੱਗ ਨਹੀਂ ਬਨਣਾ !!
ਜੁਆਲਾਮੁੱਖੀ ਬਣ !!!

ਕੱਦ ਤੱਕ ਝੂਠੇ ਬੰਧਨ ਤੇ !
ਝੂਠੀਆਂ ਜ਼ੰਜ਼ੀਰਾਂ ਵਿੱਚ !
ਜਕੜੀ ਰਹੇਂਗੀ !!
ਜੇ ਤੂੰ ਨਿਮਰਤਾ ਸਹਨਸ਼ੀਲਤਾ !
ਤੇ ਮਮਤਾ ਦੀ ਮੂਰਤ ਹੈਂ !!
ਵਕਤ ਆਉਣ ਤੇ ਚੰਡੀ !
ਬਨਣਾ ਵੀ ਸਿੱਖ ਲੈ !!

ਰਾਣੀ ਝਾਂਸੀ ਲੱਛਮੀ ਬਾਈ
ਮਾਈ ਭਾਗੋ ਦਲੇਰ ਕੌਰ !
ਇਹ ਸੱਭ ਔਰਤਾਂ ਹੀ ਸਨ !!
ਉਸ ਸਮੇਂ ਦੀਆਂ ਮਹਾਨ ਤੇ !
ਸ਼ਕਤੀਸ਼ਾਲੀ ਔਰਤਾਂ !!
ਤੇ ਤੂੰ ਅੱਜ ਦੇ ਸਮੇਂ ਦੀ !
ਪੜ੍ਹੀ ਲਿਖੀ ਔਰਤ !!
ਤੂੰ ਕਿਵੇਂ ਕਮਜ਼ੋਰ ਹੋ ਸਕਦੀ ਹੈਂ

ਤੂੰ ਕੋਈ ਪਰ ਕਟਿਆ ਪੰਛੀ ਨਹੀਂ ਹੈ !
ਕਿ ਤੈਨੂੰ ਪਿੰਜਰੇ ਵਿੱਚ ਪਾ ਦਿੱਤਾ !!
ਉੱਠ ਹੰਭਲਾ ਮਾਰ !
ਆਪਣੇ ਹੱਕਾਂ ਨੂੰ ਪਹਿਚਾਣ !!
ਤੇਰੇ ਕੋਲ ਬੁੱਧੀ ਵਿਵੇਕ!
ਨਿਮਰਤਾ ਯੋਗਤਾ ਜਿਹੇ !!
ਮਜ਼ਬੂਤ ਪਰ ਨੇ ਤੂੰ !
ਇਹਨਾਂ ਗੁਣਾਂ ਰੂਪੀ ਪਰਾਂ !!
ਦੇ ਸਹਾਰੇ ਉੱਡਣਾ ਸਿੱਖ !!
ਸਫ਼ਲਤਾ ਤੇਰੇ ਕਦਮ ਚੁੰਮੇਗੀ !!!
ਸੁਣ ਔਰਤ !

( ਰਮਿੰਦਰ ਰਮੀ )

Please Click here for Share This News

Leave a Reply

Your email address will not be published. Required fields are marked *