best platform for news and views

ਸੁਖਵਿੰਦਰ ਸਿੰਘ ਮੀਮਸਾ ਬਣੇ ਬਾਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ

Please Click here for Share This News

ਧੂਰੀ, 6 ਅਪ੍ਰੈਲ (ਮਹੇਸ਼ ਜਿੰਦਲ) ਬਾਰ ਐਸੋਸੀਏਸ਼ਨ ਧੂਰੀ ਦੀ ਚੋਣ ਐਡਵੋਕੇਟਸ ਸ਼੍ਰੀ ਜਤਿੰਦਰ ਸ਼ਰਮਾਂ, ਸ਼੍ਰੀ ਸੀ.ਪੀ.ਭਾਟੀਆ, ਸ਼੍ਰੀ ਸੁਖਵਿੰਦਰ ਸਿੰਘ ਸੋਹੀ, ਸ਼੍ਰੀ ਰਣਵੀਰ ਸਿੰਘ ਸੋਢੀ ਅਤੇ ਸ਼੍ਰੀ ਸੁਨੀਲ ਸ਼ਰਮਾਂ ਦੀ ਅਗੁਵਾਈ ਵਿੱਚ ਹੋਈ ਜਿਸ ਵਿੱਚ ਵਕੀਲ ਭਾਈਚਾਰੇ ਵੱਲੋਂ 70 ਵੋਟਾਂ ਪੋਲ ਹੋਈਆਂ ਅਤੇ 3 ਵੋਟਾਂ ਕੈਂਸਲ ਹੋਣ ਕਾਰਨ ਕੁੱਲ 67 ਵੋਟਾਂ ਦੀ ਗਿਣਤੀ ਕੀਤੀ ਗਈ ਜਿਸ ਵਿੱਚੋਂ 34 ਵੋਟਾਂ ਲੈ ਕੇ ਸ਼੍ਰੀ ਸੁਖਵਿੰਦਰ ਸਿੰਘ ਮੀਮਸਾ ਪ੍ਰਧਾਨ ਚੁਣੇ ਗਏ ਹਨ। ਇਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਸ਼੍ਰੀ ਰਾਜੀਵ ਸਿੰਗਲਾ ਨੂੰ ਕੇਵਲ 1 ਵੋਟ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਪਦ ਹਾਸਲ ਕੀਤਾ ਹੈ। ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਮੀਮਸਾ ਨੇ ਕਿਹਾ ਕਿ ਉਹਨਾਂ ਨੂੰ 5ਵੀਂ ਵਾਰ ਇਹ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਹੈ ਅਤੇ ਉਹ ਵਕੀਲ ਭਾਈਚਾਰੇ ਦੇ ਹੱਕਾਂ ਲਈ ਡਟ ਕੇ ਖੜਣਗੇ। ਇਸ ਮੌਕੇ ਐਡਵੋਕੇਟਸ ਸ਼੍ਰੀ ਹਰਬੰਸ ਸਿੰਘ ਧਾਲੀਵਾਲ, ਸ਼੍ਰੀ ਬਲਜੀਤ ਸਿੰਘ ਸਿੱਧੂ, ਸ਼੍ਰੀ ਰਘੁਵੀਰ ਰਤਨ, ਸ਼੍ਰੀ ਜਸਵੀਰ ਰਤਨ, ਸ਼੍ਰੀ ਅਮਿਤ ਗਰਗ, ਸ਼੍ਰੀ ਰਾਜੀਵ ਚੌਧਰੀ, ਸ਼੍ਰੀ ਕੇਵਲ ਸਿੰਘ ਚਹਿਲ, ਸ਼੍ਰੀ ਰਮਨ ਬਿੰਦਰਾ, ਸ਼੍ਰੀ ਸੰਦੀਪ ਥਾਪਰ, ਸ਼੍ਰੀ ਰੋਮਰ ਕਪੂਰ, ਸ਼੍ਰੀ ਗਾਂਧੀ ਸਿੰਘ ਰਾਜਪੂਤ, ਸ਼੍ਰੀ ਮਨਦੀਪ ਸ਼ਰਮਾਂ, ਸ਼੍ਰੀ ਵਕੀਲ ਖਾਂ, ਸ਼੍ਰੀ ਐਸ.ਕੇ. ਸ਼ੋਰੀ, ਸ਼੍ਰੀ ਅਸ਼ਵਨੀ ਕੌਸ਼ਲ ਆਦਿ ਤੋਂ ਇਲਾਵਾ ਹੋਰਨਾਂ ਨੇ ਵੀ ਸ਼੍ਰੀ ਸੁਖਵਿੰਦਰ ਸਿੰਘ ਮੀਮਸਾ ਨੂੰ ਮੁਬਾਰਕਵਾਦ ਦਿੱਤੀ।


ਤਸਵੀਰ:- ਸ਼੍ਰੀ ਸੁਖਵਿੰਦਰ ਸਿੰਘ ਮੀਮਸਾ ਬਾਰ ਐਸੋਸੀਏਸ਼ਨ ਧੂਰੀ ਦੀ ਚੋਣ ਜਿੱਤਣ ਉਪਰੰਤ ਆਪਣੇ ਸਾਥੀਆਂ ਸਮੇਤ।

Please Click here for Share This News

Leave a Reply

Your email address will not be published. Required fields are marked *