best platform for news and views

ਸੁਖਬੀਰ ਬਾਦਲ ਨੇ 84 ਦੇ ਦੰਗਾ ਪੀੜਤਾਂ ਨੂੰ ਅੱਤਵਾਦੀ ਦੱਸਿਆ : ਜਰਨੈਲ ਸਿੰਘ

Please Click here for Share This News

ਚੰਡੀਗੜ੍ਹ /ਲੰਬੀ : ਸੀਨੀਅਰ ਆਪ ਆਗੂ ਅਤੇ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਨੇ ਅੱਜ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਉਨਾਂ ਖਿਲਾਫ ਝੂਠੀਆਂ ਅਫਵਾਹਾਂ ਫੈਲਾਉਣ ਲਈ ਕਰੜੇ ਹੱਥੀਂ ਲਿਆ। ਜਰਨੈਲ ਸਿੰਘ ਨੇ ਕਿਹਾ ਕਿ ਜਿਹੜੀਆਂ ਤਸਵੀਰਾਂ ਸੁਖਬੀਰ ਬਾਦਲ ਵੱਲੋਂ ਅੱਜ ਮੀਡੀਆ ਵਿੱਚ ਜਾਰੀ ਕੀਤੀਆਂ ਗਈਆਂ ਹਨ, ਉਹ ਲੰਡਨ ਵਿਖੇ 1984 ਪੀੜਤਾਂ ਵੱਲੋਂ ਕੀਤੀ ਸਦਭਾਵਨਾ ਸਭਾ ਦੀਆਂ ਹਨ ਅਤੇ ਸੁਖਬੀਰ ਬਾਦਲ ਵੱਲੋਂ ਇਨਾਂ ਤਸਵੀਰਾਂ ਨੂੰ ਵੱਖਵਾਦੀਆਂ ਨਾਲ ਦੱਸਿਆ ਗਿਆ ਹੈ।

ਜਰਨੈਲ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਭ ਨੂੰ ਅੱਤਵਾਦੀ ਦੱਸ ਕੇ ਸਾਰੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਬੇਅਦਬੀ ਦੀਆਂ ਘਟਨਾਵਾਂ ਅਤੇ ਮੌੜ ਮੰਡੀ ਧਮਾਕੇ ਵਿੱਚ ਸਿੱਧੇ ਤੌਰ ਉਤੇ ਸ਼ਾਮਿਲ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਉਸਨੂੰ ਮਿਸਾਲੀ ਸਜਾ ਦਿੱਤੀ ਜਾਵੇਗਾ।

ਆਪ ਆਗੂ ਨੇ ਕਿਹਾ ਕਿ ਉਨਾਂ ਨੇ ਸਾਲ 2011 ਵਿੱਚ ਲੰਡਨ ਦੇ ਟ੍ਰਾਫਲਾਗਰ ਸਕੁਏਅਰ ਦੀਆਂ ਸਨ, ਜਦੋਂ ਉਨਾਂ ਨੇ ਅੱਠ ਮਿੰਟ ਦਾ ਭਾਸ਼ਣ ਦਿੱਤਾ ਸੀ ਅਤੇ ਇਸ ਦੌਰਾਨ ਉਨਾਂ ਨੇ ਸਿੱਖ ਕਤਲੇਆਮ ਵਿੱਚ ਕਾਂਗਰਸੀ ਆਗੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਦੀ ਭੂਮਿਕਾ ਬਾਰੇ ਦੱਸਿਆ ਸੀ।

ਉਨਾਂ  ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਲੰਡਨ ਮੀਟਿੰਗ ਦੌਰਾਨ ਪੀਟੀਸੀ ਚੈਨਲ ਉਤੇ ਵਿਖਾਈ ਗਈ 8 ਮਿੰਟ ਦੀ ਪੂਰੀ ਸਪੀਚ ਉਸੇ ਤਰਾਂ ਵਿਖਾਉਣ ਜਿਵੇਂ ਕਿ ਉਨਾਂ ਨੇ ਸਪੀਚ ਦੀਆਂ ਤਸਵੀਰਾਂ ਵਿਖਾਈਆਂ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕਾਂਗਰਸੀ ਆਗੂਆਂ ਬਾਰੇ ਨੁਕਤਾਚੀਨੀ ਸੁਣ ਕੇ ਬੌਖਲਾ ਗਏ ਹਨ।

ਜਰਨੈਲ ਸਿੰਘ ਨੇ ਕਿਹਾ ਕਿ ਉਨਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਭਲਾਈ ਲਈ ਬਹੁਤ ਮਿਹਨਤ ਕੀਤੀ ਹੈ, ਜਿਨਾਂ ਨੂੰ ਕਾਂਗਰਸ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ। ਉਨਾਂ ਕਿਹਾ ਕਿ ਜੇਕਰ ਉਨਾਂ ਦੇ ਕੱਟੜਵਾਦੀਆਂ ਨਾਲ ਸਬੰਧ ਹਨ, ਤਾਂ ਐਸਜੀਪੀਸੀ ਵੱਲੋਂ ਉਨਾਂ ਨੂੰ ਕੌਮ ਅਤੇ ਕਤਲੇਆਮ ਪੀੜਤਾਂ ਦੀ ਸੇਵਾ ਕਰਨ ਲਈ ਸਿਰੋਪਾ ਪਾ ਕੇ ਕਿਓਂ ਸਨਮਾਨਿਆ ਗਿਆ ਹੈ।

ਜਰਨੈਲ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕੋ ਜਿਹੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਸਿੱਖ ਕਤਲੇਆਮ ਵਿੱਚ ਸ਼ਾਮਿਲ ਕਾਂਗਰਸੀ ਆਗੂਆਂ ਨੂੰ ਦੋਵੇਂ ਬਚਾਉਂਦੇ ਨਜਰ ਆ ਰਹੇ ਹਨ।

ਉਨਾੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਦਾ ਸ਼ਰੇਆਮ ਬਚਾਅ ਕੀਤਾ ਹੈ ਅਤੇ ਸੁਖਬੀਰ ਬਾਦਲ ਵੱਲੋਂ ਉਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਉਨਾਂ ਦੀ ਦੋਸਤੀ ਹੁਣ ਖੁਲ ਕੇ ਸਾਹਮਣੇ ਆ ਗਈ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ 1984 ਪੀੜਤਾਂ ਦੀ ਕਦੇ ਸਹਾਇਤਾ ਨਹੀਂ ਕੀਤੀ ਗਈ, ਜਿਨਾਂ ਦੇ ਜਖਮ ਹਾਲੇ ਵੀ ਭਰੇ ਨਹੀਂ ਹਨ।

ਉਨਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਹਮੇਸ਼ਾਂ ਆਪਣੇ ਹਿੱਤਾਂ ਉਤੇ ਹੀ ਧਿਆਨ ਦਿੱਤਾ ਗਿਆ ਹੈ ਅਤੇ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਅਤੇ ਅਪਰਾਧੀਆਂ ਦਾ ਗੜ੍ਹ ਬਣਾ ਦਿੱਤਾ ਹੈ। ਉਨਾਂ ਕਿਹਾ ਕਿ ਬਾਦਲ ਨੂੰ ਇਸ ਸਭ ਦਾ 4 ਫਰਵਰੀ ਨੂੰ ਜਵਾਬ ਮਿਲ ਜਾਵੇਗਾ।

Please Click here for Share This News

Leave a Reply

Your email address will not be published. Required fields are marked *